Dasuha News : ਦਸੂਹਾ ’ਚ ਪੰਜ ਗੱਡੀਆਂ ਆਪਸ ’ਚ ਟਕਰਾਈਆਂ 

By : BALJINDERK

Published : Sep 18, 2024, 4:51 pm IST
Updated : Sep 18, 2024, 4:51 pm IST
SHARE ARTICLE
ਹਾਦਸੇ ਦੀ ਤਸਵੀਰ
ਹਾਦਸੇ ਦੀ ਤਸਵੀਰ

Dasuha News : ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਇਨ੍ਹਾਂ ਉੱਤੇ ਬਣਦੀ ਕਾਰਵਾਈ ਕੀਤੀ ਗਈ

Dasuha News : ਦਸੂਹਾ ’ਚ ਮਰੂਤੀ ਏਜੰਸੀ ਨਜ਼ਦੀਕ ਪੰਜ ਗੱਡੀਆਂ ਆਪਸ ’ਚ ਟਕਰਾ ਗਈਆਂ। ਇਸ ਹਾਦਸੇ ਚ ਸ਼ਾਮਲ 2 ਟਰੱਕ ਤੇ 3 ਕਾਰਾਂ ਆਪਸ ਵਿਚ ਟਕਰਾਉਣ ਨਾਲ ਨੁਕਸਾਨੀਆਂ ਗਈਆਂ। ਇਸ ਹਾਦਸੇ ਦੀ ਲਪੇਟ ਵਿੱਚ ਇੱਕ ਐਕਟੀਵਾ ਸਵਾਰ ਵੀ ਆ ਗਿਆ। ਜੋ ਕਿ ਇਸ ਹਾਦਸੇ ’ਚ ਜ਼ਖ਼ਮੀ ਹੋ ਗਏ। ਗਨੀਮਤ ਇਹ ਰਹੀ ਕਿ ਇਸ ਹਾਦਸੇ ’ਚ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

1

ਰਾਹਗੀਰਾਂ ਦੇ ਦੱਸਣ ਮੁਤਾਬਿਕ ਇਹ ਹਾਦਸਾ ਅੱਜ ਸਵੇਰੇ ਤਕਰੀਬਨ 9 ਵਜੇ ਦੇ ਕਰੀਬ ਵਾਪਰਿਆ ਜਦੋਂ ਪਠਾਨਕੋਟ ਵੱਲ ਦੀ ਸਾਈਡ ਤੋਂ ਆ ਰਹੀਆਂ ਗੱਡੀਆਂ ਜਦੋਂ ਸਿਨਮਾ ਚੌਂਕ ਵਿੱਚ ਪਹੁੰਚੀਆਂ ਤਾਂ ਚੌਂਕ ਵਿਚ ਲੱਗੀਆਂ ਲਾਈਟਾਂ ਰੈਡ ਹੋ ਗਈਆਂ, ਜਿਸ ਤੋਂ ਬਾਅਦ ਅੱਗੇ ਚੱਲ ਰਹੀਆਂ ਗੱਡੀਆਂ ਨੇ ਬਰੇਕਾਂ ਲਗਾ ਦਿੱਤੀਆਂ।

1

ਜਿਸ ਤੋਂ ਬਾਅਦ ਪਿੱਛੇ ਤੋਂ ਆ ਰਹੀਆਂ ਤੇਜ ਰਫ਼ਤਾਰ ਗੱਡੀਆਂ ਇਹਨਾਂ ਦੀ ਪਿੱਛੇ ਆ ਟਕਰਾ ਗਈਆਂ ਅਤੇ ਇਸ ਹਾਦਸੇ ਦੀ ਲਪੇਟ ਵਿਚ ਦਸੂਹਾ ਦੇ ਐਸਬੀਆਈ ਬੈਂਕ ਦੇ ਡਿਪਟੀ ਮੈਨੇਜਰ ਵੀ ਆ ਗਿਆ, ਜੋ ਕਿ ਆਪਣੀ ਐਕਟੀਵਾ ’ਤੇ ਸਵਾਰ ਹੋ ਕੇ ਬੈਂਕ ਨੂੰ ਕੰਮ ’ਤੇ ਜਾ ਰਹੇ ਸੀ।

ਇਹ ਵੀ ਪੜੋ : Diljit Dusanjh : ਵਿਵਾਦਾਂ 'ਚ ਘਿਰਿਆ ਦਿਲਜੀਤ ਦੁਸਾਂਝ ਦਾ ਦਿੱਲੀ ਸ਼ੋਅ, ਲਾਅ ਦੀ ਵਿਦਿਆਰਥਣ ਫੈਨ ਨੇ ਦਿਲਜੀਤ ਭੇਜਿਆ ਨੋਟਿਸ

ਜਿਨਾਂ ਨੂੰ ਹਾਦਸੇ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਦਸੂਹਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਬਾਕੀਆਂ ਦੇ ਹਾਦਸੇ ’ਚ ਸ਼ਾਮਲ ਲੋਕਾਂ ਦੇ ਮਮੂਲੀ ਸੱਟਾਂ ਲੱਗੀਆਂ।  ਉੱਥੇ ਹੀ ਹਾਦਸੇ ਵਿਚ 5 ਗੱਡੀਆਂ ਨੁਕਸਾਨੀਆਂ ਗਈਆਂ ਅਤੇ ਮੌਕੇ ’ਤੇ ਪੁਲਿਸ ਵੱਲੋਂ ਪਹੁੰਚ ਕੇ ਇਨ੍ਹਾਂ ਉੱਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜੋ : Delhi News : ਰਾਹੁਲ ਗਾਂਧੀ ਨੂੰ 'ਅੱਤਵਾਦੀ' ਤੇ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ 'ਤੇ ਭੜਕੀ ਕਾਂਗਰਸ

ਹਾਦਸੇ ਤੋਂ ਬਾਅਦ  ਨੈਸ਼ਨਲ ਹਾਈਵੇ ’ਤੇ ਜਾਮ ਲੱਗ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਹਾਦਸਾ ਗ੍ਰਸਤ ਗੱਡੀਆਂ ਨੂੰ ਸਾਈਡ ਤੇ ਕਰਨ ਤੋਂ ਬਾਅਦ ਜਾਮ ਨੂੰ ਖੋਲ ਦਿੱਤਾ ਗਿਆ ਹੈ।

(For more news apart from Five vehicles collided in Dasuha News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement