ਵਿਜੀਲੈਂਸ ਬਿਊਰੋ ਨੇ ਅਪ੍ਰੇਸ਼ਨ ਲੋਟਸ ਬਾਰੇ ਸ਼ਿਕਾਇਤ ਦੀ ਜਾਂਚ ਕੀਤੀ ਸ਼ੁਰੂ
Published : Sep 18, 2022, 12:05 am IST
Updated : Sep 18, 2022, 12:05 am IST
SHARE ARTICLE
image
image

ਵਿਜੀਲੈਂਸ ਬਿਊਰੋ ਨੇ ਅਪ੍ਰੇਸ਼ਨ ਲੋਟਸ ਬਾਰੇ ਸ਼ਿਕਾਇਤ ਦੀ ਜਾਂਚ ਕੀਤੀ ਸ਼ੁਰੂ

ਚੰਡੀਗੜ੍ਹ, 17 ਸਤੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਭਗਵੰਤ ਮਾਨ ਸਰਕਾਰ ਡੇਗਣ ਲਈ ਭਾਜਪਾ ਵਲੋਂ ਚਲਾਏ ਅਪ੍ਰੇਸ਼ਨ ਲੋਟਸ ਨੂੰ  ਲੈ ਕੇ 'ਆਪ' ਵਲੋਂ ਲਾਏ ਦੋਸ਼ਾਂ ਤੋਂ ਬਾਅਦ ਵਿਧਾਇਕਾਂ ਵਲੋਂ ਡੀ.ਜੀ.ਪੀ. ਗੌਰਵ ਯਾਦਵ ਨੂੰ  ਦਿਤੀ ਸ਼ਿਕਾਇਤ ਦੀ ਜਾਂਚ ਵਿਜੀਲੈਂਸ ਬਿਊਰੋ ਨੇ ਸ਼ੁਰੂ ਕਰ ਦਿਤੀ ਹੈ | 
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿਛਲੇ ਦਿਨੀਂ ਇਕ ਦਰਜਨ ਦੇ ਕਰੀਬ ਵਿਧਾਇਕਾਂ ਦੀ ਮੌਜੂਦਗੀ ਵਿਚ ਪ੍ਰੈਸ ਕਾਨਫ਼ਰੰਸ ਕਰ ਕੇ ਭਾਜਪਾ ਵਲੋਂ ਅਪ੍ਰੇਸ਼ਨ ਲੋਟਸ ਤਹਿਤ ਪੰਜਾਬ ਦੀ ਸਰਕਾਰ ਡੇਗਣ ਲਈ 10 ਵਿਧਾਇਕਾਂ ਨੂੰ  25-25 ਕਰੋੜ ਰੁਪਏ ਦੀ ਪੇਸ਼ਕਸ਼ ਦੇ ਦੋਸ਼ ਲਾਏ ਸਨ | ਉਸ ਤੋਂ ਬਾਅਦ ਵਿਧਾਇਕਾਂ ਨੂੰ  ਨਾਲ ਲੈ ਕੇ ਚੀਮਾ ਡੀ.ਜੀ.ਪੀ. ਗੌਰਵ ਯਾਦਵ ਕੋਲ ਪਹੁੰਚੇ ਸਨ ਅਤੇ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ | ਚੀਮਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਾਲ ਕਰਨ ਵਾਲਿਆਂ ਦੀ ਆਡੀਉ ਰਿਕਾਰਡਿੰਗ ਸਮੇਤ ਹੋਰ ਸਬੂਤ ਵੀ ਦਿਤੇ ਹਨ ਪਰ ਉਨ੍ਹਾਂ ਵਿਧਾਇਕਾਂ ਦੇ ਨਾਵਾਂ ਦਾ ਪ੍ਰਗਟਾਵਾ ਨਹੀਂ ਸੀ ਕੀਤਾ | ਸਮਝਿਆ ਜਾਂਦਾ ਹੈ ਕਿ ਇਨ੍ਹਾਂ ਵਿਧਾਇਕਾਂ ਨੂੰ  ਹੀ ਪੇਸ਼ਕਸ਼ਾਂ ਆਈਆਂ ਜੋ ਚੀਮਾ ਨਾਲ ਪ੍ਰੈਸ ਕਾਨਫ਼ਰੰਸ ਵਿਚ ਮੌਜੂਦ ਸਨ | ਜਲੰਧਰ ਦੇ ਵਿਧਾਇਕ ਸ਼ੀਤਲ ਅੰਗੂਰਾਲਾ ਨੂੰ  ਤਾਂ ਜਾਨੀ ਨੁਕਸਾਨ ਦੀਆਂ ਧਮਕੀਆਂ ਵੀ ਮਿਲਣ ਦਾ ਦੋਸ਼ ਲਾਉਂਦੇ ਹੋਏ ਨਾਂ ਜਨਤਕ ਕਰ ਦਿਤਾ ਸੀ | ਵਿਧਾਇਕਾਂ ਦੀ ਸ਼ਿਕਾਇਤ ਬਾਅਦ ਡੀ.ਜੀ.ਪੀ. ਦੇ ਹੁਕਮਾਂ ਬਾਅਦ ਮੋਹਾਲੀ ਵਿਚ ਐਫ਼.ਆਈ.ਆਰ. ਦਰਜ ਹੋਈ ਸੀ ਅਤੇ ਉਨ੍ਹਾਂ ਨੇ ਇਹ ਮਾਮਲਾ ਨਿਯਮਾਂ ਮੁਤਾਬਕ ਵਿਜੀਲੈਂਸ ਬਿਊਰੋ ਨੂੰ  ਸੌਂਪਿਆ ਸੀ | ਵਿਜੀਲੈਂਸ ਬਿਊਰੋ ਨੂੰ  ਕੁੱਝ ਵਿਧਾਇਕਾਂ ਨੇ ਆਡੀਉ ਰਿਕਾਰਡਿੰਗ ਦਿਤੀ ਹੈ ਅਤੇ ਹੁਣ ਬਿਊਰੋ ਵਾਲੇ ਇਸ ਤੋਂ ਬਾਅਦ ਦੋ ਦੋ ਵਿਧਾਇਕਾਂ ਨੂੰ  ਬੁਲਾ ਕੇ ਬਿਆਨ ਦਰਜ ਕਰਨਗੇ | 
ਬਿਊਰੋ ਫ਼ੋਨ ਕਾਲਾਂ ਦੀ ਜਾਂਚ ਲਈ ਸਾਈਬਰ ਕਰਾਇਮ ਸੈੱਲ ਦੀ ਵੀ ਮਦਦ ਲੈ ਰਿਹਾ ਹੈ | ਪਤਾ ਲੱਗਿਆ ਹੈ ਕਿ ਸੱਭ ਤੋਂ ਪਹਿਲਾਂ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਦੋ ਵਿਧਾਇਕਾਂ ਨੂੰ  ਬਿਆਨ ਦਰਜ ਕਰਨ ਲਈ ਸੱਦਿਆ ਗਿਆ ਹੈ | ਸੂਤਰਾਂ ਦੀ ਮੰਨੀਏ ਤਾਂ ਬਾਹਰਲੇ ਰਾਜਾਂ ਨਾਲ ਸਬੰਧਤ ਵਿਅਕਤੀਆਂ ਤੋਂ ਇਲਾਵਾ ਪੰਜਾਬ ਭਾਜਪਾ ਦੇ ਕੁੱਝ ਨੇਤਾ ਵੀ ਸ਼ੱਕ ਦੇ ਘੇਰੇ ਵਿਚ ਹਨ | ਵਿਧਾਇਕਾਂ ਦੇ ਬਿਆਨ ਲੈਣ ਬਾਅਦ ਅਗਲੇ ਦਿਨਾਂ ਵਿਚ ਕੋਈ ਗਿ੍ਫ਼ਤਾਰੀ ਸੰਭਵ ਹੈ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement