ਸਾਲ 2023 'ਚ ਵਧ ਸਕਦੀ ਹੈ ਮੰਦੀ, ਵਿਸ਼ਵ ਬੈਂਕ ਨੇ ਪ੍ਰਗਟਾਈ ਚਿੰਤਾ
Published : Sep 18, 2022, 12:10 am IST
Updated : Sep 18, 2022, 12:10 am IST
SHARE ARTICLE
image
image

ਸਾਲ 2023 'ਚ ਵਧ ਸਕਦੀ ਹੈ ਮੰਦੀ, ਵਿਸ਼ਵ ਬੈਂਕ ਨੇ ਪ੍ਰਗਟਾਈ ਚਿੰਤਾ


ਮਹਿੰਗਾਈ ਨੂੰ  ਕਾਬੂ 'ਚ ਕਰਨ ਲਈ ਕੀਤੇ ਜਾ ਰਹੇ ਹਨ ਯਤਨ

 

ਨਵੀਂ ਦਿੱਲੀ, 17 ਸਤੰਬਰ : ਵਿਸ਼ਵ ਬੈਂਕ ਨੇ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਸਥਿਤੀ 'ਚ ਸੁਧਾਰ ਨਾ ਹੋਇਆ ਤਾਂ ਸਾਲ 2023 'ਚ ਵਿਸ਼ਵ ਅਰਥਵਿਵਸਥਾ ਮੰਦੀ ਦੀ ਲਪੇਟ 'ਚ ਆ ਸਕਦੀ ਹੈ | ਸਥਿਤੀ ਨੂੰ  ਸੁਧਾਰਨ ਲਈ ਵਿਸ਼ਵ ਬੈਂਕ ਨੇ ਮਹਿੰਗਾਈ ਨੂੰ  ਘਟਾਉਣ ਅਤੇ ਉਤਪਾਦਨ ਨੂੰ  ਵਧਾਉਣ ਦੇ ਨਾਲ-ਨਾਲ ਸਪਲਾਈ ਦੀਆਂ ਰੁਕਾਵਟਾਂ ਨੂੰ  ਦੂਰ ਕਰਨ ਲਈ ਕਿਹਾ ਹੈ | ਰਿਪੋਰਟ ਦੇ ਜ਼ਰੀਏ ਵਿਸ਼ਵ ਬੈਂਕ ਨੇ ਕਿਹਾ ਹੈ ਕਿ ਦੁਨੀਆਂ ਭਰ 'ਚ ਆਉਣ ਵਾਲੀ ਮੰਦੀ ਦੇ ਸੰਕੇਤ ਪਹਿਲਾਂ ਹੀ ਦਿਖਾਈ ਦੇ ਰਹੇ ਹਨ | ਇਸ ਦੇ ਨਾਲ ਹੀ ਵਿਸ਼ਵ ਬੈਂਕ ਨੇ ਚੇਤਾਵਨੀ ਦਿਤੀ ਹੈ ਕਿ 1970 ਦੀ ਮੰਦੀ ਤੋਂ ਉਭਰਨ ਤੋਂ ਬਾਅਦ ਹੁਣ ਦੁਨੀਆਂ ਭਰ ਦੀ ਅਰਥਵਿਵਸਥਾ ਤੇਜ਼ੀ ਨਾਲ ਮੰਦੀ ਵਲ ਜਾ ਰਹੀ ਹੈ |
ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮਾਲਪਾਸ ਨੇ ਕਿਹਾ ਹੈ ਕਿ ਵਿਸ਼ਵ ਅਰਥਵਿਵਸਥਾ ਬਹੁਤ ਸੁਸਤ ਰਫ਼ਤਾਰ ਨਾਲ ਵਧ ਰਹੀ ਹੈ | ਜੇ ਇਹ ਹੋਰ ਡਿਗਦੀ ਹੈ ਤਾਂ ਬਹੁਤੇ ਦੇਸ਼ ਮੰਦੀ ਵਿਚ ਪੈ ਜਾਣਗੇ | ਇਹ ਰੁਝਾਨ ਵਿਕਸਤ ਅਤੇ ਵਿਕਾਸਸ਼ੀਲ ਦੋਹਾਂ ਅਰਥਚਾਰਿਆਂ ਵਿਚ ਵੱਧ ਰਿਹਾ ਹੈ | ਦੁਨੀਆਂ ਦੇ ਦੇਸ਼ ਮਹਿੰਗਾਈ ਨੂੰ  ਕਾਬੂ 'ਚ ਕਰਨ ਲਈ ਯਤਨ ਕਰ ਰਹੇ ਹਨ ਪਰ ਮਹਿੰਗਾਈ ਕਾਬੂ ਵਿਚ ਨਹੀਂ ਆ ਰਹੀ | ਇਸ ਦੇ ਉਲਟ ਵਿਕਾਸ ਦਰ ਵੀ ਪ੍ਰਭਾਵਿਤ ਹੋਣ ਲੱਗੀ ਹੈ | ਵਿਆਜ ਦਰਾਂ ਵਧਾਉਣ ਦਾ ਰੁਝਾਨ ਅਗਲੇ ਸਾਲ ਵੀ ਜਾਰੀ ਰਹੇਗਾ |
ਮਾਲਪਾਸ ਨੇ ਕਿਹਾ ਕਿ ਜੇ ਦੁਨੀਆਂ ਦੇ ਨੀਤੀ ਨਿਰਮਾਤਾ ਖਪਤ ਦੀ ਬਜਾਏ ਉਤਪਾਦਨ 'ਤੇ ਧਿਆਨ ਦੇਣ ਲਈ ਅਪਣੀਆਂ ਨੀਤੀਆਂ ਨੂੰ  ਬਦਲਦੇ ਹਨ ਤਾਂ ਵਾਧੂ ਨਿਵੇਸ਼ ਅਤੇ ਉਤਪਾਦਕਤਾ ਨੂੰ  ਹੁਲਾਰਾ ਦਿਤਾ ਜਾ ਸਕਦਾ ਹੈ | ਪਹਿਲਾਂ ਦੀ ਮੰਦੀ ਨੇ ਵੀ ਮਹਿੰਗਾਈ ਦੇ ਖ਼ਤਰੇ ਨੂੰ  ਵਧਾ ਦਿਤਾ ਸੀ | 1982 ਦੀ ਮੰਦੀ ਤੋਂ ਬਾਅਦ 40 ਤਰ੍ਹਾਂ ਦੇ
ਕਰਜ਼ੇ ਦੇ ਸੰਕਟ ਪੈਦਾ ਹੋਏ |

ਵਿਸ਼ਵ ਬੈਂਕ ਦੇ ਵਾਈਸ ਪ੍ਰੈਜ਼ੀਡੈਂਟ ਅਹਾਨ ਕੋਸ ਨੇ ਕਿਹਾ ਕਿ ਮੁਦਰਾ ਨੀਤੀ ਵਿਚ ਹਾਲ ਹੀ ਵਿਚ ਸਖ਼ਤੀ ਅਤੇ ਵਿੱਤੀ ਨੀਤੀ ਵਿਚ ਤਬਦੀਲੀ ਮਹਿੰਗਾਈ ਨੂੰ  ਘਟਾਉਣ ਵਿਚ ਮਦਦ ਕਰੇਗੀ | ਹਾਲਾਂਕਿ ਇਸ 'ਤੇ ਜ਼ਿਆਦਾ ਜ਼ੋਰ ਸਥਿਤੀ ਨੂੰ  ਉਲਟਾ ਸਕਦਾ ਹੈ ਅਤੇ ਵਿਸ਼ਵ ਵਿਕਾਸ ਨੂੰ  ਹੌਲੀ ਕਰ ਸਕਦਾ ਹੈ | ਇਸ ਲਈ ਮਹਿੰਗਾਈ ਨੂੰ  ਰੋਕਣ ਲਈ ਉਪਾਅ ਕਰਦੇ ਸਮੇਂ ਕੇਂਦਰੀ ਬੈਂਕਾਂ ਨੂੰ  ਅਪਣੀ ਵਿਕਾਸ ਦਰ ਨੂੰ  ਵੀ ਧਿਆਨ ਵਿਚ ਰਖਣਾ ਚਾਹੀਦਾ ਹੈ | ਨੀਤੀ ਨਿਰਮਾਤਾਵਾਂ ਨੂੰ  ਫ਼ਿਲਹਾਲ ਮੱਧ-ਮਿਆਦ ਦੀਆਂ ਯੋਜਨਾਵਾਂ ਨਹੀਂ ਬਣਾਉਣੀਆਂ ਚਾਹੀਦੀਆਂ ਸਗੋਂ ਉਨ੍ਹਾਂ ਨੂੰ  ਆਪਣੀਆਂ ਨੀਤੀਆਂ ਨੂੰ  ਵਧੇਰੇ ਸਪੱਸ਼ਟ ਅਤੇ ਲੰਬੇ ਸਮੇਂ ਲਈ ਰੱਖਣ ਦੀ ਲੋੜ ਹੈ | (ਏਜੰਸੀ)

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement