ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਪੁਲਿਸ ਦੇ ਰਡਾਰ 'ਤੇ ਮਾਝੇ ਦਾ ਇਕ ਸਿਆਸੀ ਆਗੂ
Published : Sep 18, 2022, 12:07 am IST
Updated : Sep 18, 2022, 12:07 am IST
SHARE ARTICLE
image
image

ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਪੁਲਿਸ ਦੇ ਰਡਾਰ 'ਤੇ ਮਾਝੇ ਦਾ ਇਕ ਸਿਆਸੀ ਆਗੂ

ਦੀਪਕ ਮੁੰਡੀ ਨੇ ਕੀਤਾ ਪ੍ਰਗਟਾਵਾ

ਮੁਹਾਲੀ, 17 ਸਤੰਬਰ (ਪਪ) : ਹੁਣ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰ ਰਹੀ ਪੁਲਿਸ ਦੇ ਰਡਾਰ 'ਤੇ ਮਾਝਾ ਖੇਤਰ ਦਾ ਇਕ ਵੱਡਾ ਨੇਤਾ ਹੈ ਜਿਸ ਨੂੰ  ਕਿਸੇ ਵੀ ਸਮੇਂ ਗਿ੍ਫ਼ਤਾਰ ਕੀਤਾ ਜਾ ਸਕਦਾ ਹੈ | ਦਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਕਤਲ ਕਾਂਡ 'ਚ ਹਥਿਆਰਾਂ ਦੀ ਸਪਲਾਈ ਦੇ ਮਾਮਲੇ 'ਚ ਇਸ ਨੇਤਾ ਦੀ ਗਿ੍ਫ਼ਤਾਰੀ ਯਕੀਨੀ ਹੈ | ਮਾਮਲੇ 'ਚ ਆਗੂ ਨੂੰ  ਨਾਮਜ਼ਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ |
ਗੈਂਗਸਟਰ ਦੀਪਕ ਮੁੰਡੀ ਨੇ ਉਸ ਦਾ ਨਾਂ ਲਿਆ ਹੈ | ਪੁਲਿਸ ਨੇ ਇਸ ਆਗੂ ਨੂੰ  ਫੜਨ ਲਈ ਟੀਮਾਂ ਤਿਆਰ ਕਰ ਦਿਤੀਆਂ ਹਨ | ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਮੁਲਜ਼ਮ ਬੇਸ਼ੱਕ ਗਿ੍ਫ਼ਤਾਰ ਕਰ ਲਏ ਗਏ ਹਨ ਪਰ ਸਾਜ਼ਿਸ਼ ਰਚਣ ਵਾਲੇ ਅਜੇ ਵੀ ਪਰਦੇ ਪਿੱਛੇ ਹਨ, ਜਿਨ੍ਹਾਂ ਨੂੰ  ਕਟਹਿਰੇ ਵਿਚ ਖੜ੍ਹਾ ਕਰਨਾ ਪਵੇਗਾ | ਇਹ ਲੋਕ ਚਿੱਟੇ ਕੱਪੜਿਆਂ ਵਿਚ ਵੱਡੀਆਂ ਗੱਡੀਆਂ ਵਿਚ ਘੁੰਮਦੇ ਹਨ | ਲੁਧਿਆਣਾ ਪੁਲਿਸ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਦੇ ਭਤੀਜੇ ਸੰਦੀਪ ਨੂੰ  ਪਹਿਲਾਂ ਹੀ ਗਿ੍ਫ਼ਤਾਰ ਕਰ ਚੁੱਕੀ ਹੈ | ਇਸ ਨਾਲ ਸ਼ੂਟਰਾਂ ਨੂੰ  ਹਥਿਆਰ ਮੁਹਈਆ ਕਰਵਾਏ ਗਏ | ਮਨਦੀਪ ਸਿੰਘ ਨੇ ਤੂਫ਼ਾਨ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਨੂੰ  ਅਪਣੀ ਕੋਠੀ ਵਿਚ ਠਹਿਰਾਇਆ ਹੋਇਆ ਸੀ | ਸੰਦੀਪ ਨੂੰ  ਪੁਲਿਸ ਨੇ ਲੁਧਿਆਣਾ ਦੇ ਬੱਡੇਵਾਲ ਪੁਲ ਤੋਂ ਗਿ੍ਫ਼ਤਾਰ ਕੀਤਾ ਸੀ | ਜੋ ਲੁਧਿਆਣਾ 'ਚ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਸੀ | ਸੰਦੀਪ ਨੇ ਅੰਮਿ੍ਤਸਰ ਦੇ ਘੋੜਿਆਂ ਦੇ ਵਪਾਰੀ ਸਤਬੀਰ ਨੂੰ  315 ਬੋਰ ਦਾ ਪਿਸਤੌਲ ਵੀ ਦਿਤਾ ਸੀ | ਮਾਮਲੇ 'ਚ 35 ਲੋਕਾਂ ਨੂੰ  ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਹੁਣ ਤਕ 23 ਪੁਲਿਸ ਹਿਰਾਸਤ 'ਚ ਹਨ | ਜਦਕਿ ਦੋ ਤੋਂ ਅੰਮਿ੍ਤਸਰ 'ਚ ਪੁਛਗਿਛ ਕੀਤੀ ਗਈ | ਸਚਿਨ ਬਿਸ਼ਨੋਈ ਨੂੰ  ਅਜ਼ਰਬਾਈਜਾਨ, ਯੂਰਪ ਵਿਚ ਹਿਰਾਸਤ ਵਿਚ ਲਿਆ ਗਿਆ ਹੈ | ਗੋਲਡੀ ਬਰਾੜ ਦੇ ਨਾਂ 'ਤੇ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਛੇਤੀ ਹੀ ਉਸ ਨੂੰ  ਵੀ ਭਾਰਤ ਲਿਆਂਦਾ ਜਾਵੇਗਾ | ਹੁਣ ਇਕ ਹੋਰ ਸਿਆਸੀ ਆਗੂ ਹੈ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਪੁਲਿਸ ਦੀ ਰਡਾਰ 'ਤੇ ਹੈ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement