ਲੁਟੇਰੇ ਨਾਲ ਭਿੜੀ ਮਹਿਲਾ, ਹਵਾਈ ਫਾਇਰ ਕਰ ਕੇ ਫਰਾਰ ਹੋਇਆ ਲੁਟੇਰਾ
Published : Jul 18, 2023, 2:55 pm IST
Updated : Jul 18, 2023, 2:57 pm IST
SHARE ARTICLE
photo
photo

ਲੁੱਟਣ ਦੇ ਇਰਾਦੇ ਨਾਲ ਦੁਕਾਨ 'ਚ ਹੋਏ ਦਾਖਲ

 

ਗੁਰਦਾਸਪੁਰ : ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਕਲਿਆਣਪੁਰ 'ਚ ਦੁਕਾਨਦਾਰ ਨੂੰ ਲੁੱਟਣ ਦੀ ਨੀਅਤ ਨਾਲ ਆਇਆ ਲੁਟੇਰਾ ਔਰਤ ਦੀ ਕੁੱਟਮਾਰ ਕਰ ਕੇ ਫਰਾਰ ਹੋ ਗਿਆ। ਜਾਂਦੇ ਸਮੇਂ ਲੁਟੇਰੇ ਨੇ ਹਵਾਈ ਫਾਇਰ ਵੀ ਕੀਤੇ। ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਔਰਤ ਨਾਲ ਹੋਈ ਹੱਥੋਪਾਈ ਦੀ ਪੂਰੀ ਵੀਡੀਓ ਰਿਕਾਰਡ ਹੋ ਗਈ ਹੈ।

photo

ਕਲਿਆਣਪੁਰ ਵਾਸੀ ਵੀਰ ਪ੍ਰਤਾਪ ਦੀ ਪਤਨੀ ਰਸ਼ਮੀ ਬਾਲਾ ਨੇ ਦਸਿਆ ਕਿ ਉਸ ਦੀ ਪਿੰਡ ਵਿਚ ਬੇਕਰੀ ਦੀ ਦੁਕਾਨ ਹੈ। ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ 'ਤੇ ਬੈਠਾ ਸੀ। ਫਿਰ ਇਕ ਨੌਜੁਆਨ ਆਇਆ ਅਤੇ ਸਾਮਾਨ ਮੰਗਿਆ। ਇਸ ਦੌਰਾਨ ਜਦੋਂ ਉਹ ਉਸ ਵੱਲ ਵਧਿਆ ਤਾਂ ਉਹ ਬਚਾਅ ਕਰਦੇ ਹੋਏ ਪਿੱਛੇ ਹਟ ਗਈ ਪਰ ਨੌਜੁਆਨ ਨੇ ਪਿਸਤੌਲ ਕੱਢ ਕੇ ਉਸ ਦੇ ਸਿਰ 'ਤੇ ਵਾਰ ਕਰ ਦਿਤਾ। ਇਸ ਦੌਰਾਨ ਉਸ ਨੇ ਲੁਟੇਰੇ ਨਾਲ ਜ਼ੋਰਦਾਰ ਮੁਕਾਬਲਾ ਕੀਤਾ, ਜਿਸ ਤੋਂ ਡਰਦਿਆਂ ਉਹ ਦੁਕਾਨ ਛੱਡ ਕੇ ਚਲਾ ਗਿਆ।

ਇਸ ਦੌਰਾਨ ਉਹ ਬਾਈਕ 'ਤੇ ਸਵਾਰ ਹੋ ਕੇ ਹਵਾ 'ਚ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। ਉਨ੍ਹਾਂ ਤੁਰੰਤ ਇਸ ਘਟਨਾ ਦੀ ਸੂਚਨਾ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਦਿਤੀ। ਥਾਣਾ ਧਾਰੀਵਾਲ ਦੀ ਐਸਐਚਓ ਰਾਜਵਿੰਦਰ ਕੌਰ ਅਤੇ ਡੀਐਸਪੀ ਰਾਜਬੀਰ ਸਿੰਘ ਨੇ ਮੌਕੇ ਦਾ ਮੁਆਇਨਾ ਕੀਤਾ। ਡੀਐਸਪੀ ਰਾਜਬੀਰ ਸਿੰਘ ਨੇ ਦਸਿਆ ਕਿ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਔਰਤ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement