ਕਸਟਮ ਵਿਭਾਗ ਨੇ ਅੰਤਰਰਾਸ਼ਟਰੀ ਹਵਾਈਅੱਡੇ ਤੋਂ ਬਰਾਮਦ ਕੀਤਾ 49 ਲੱਖ ਦਾ ਸੋਨਾ

By : KOMALJEET

Published : Jul 18, 2023, 7:50 am IST
Updated : Jul 18, 2023, 7:53 am IST
SHARE ARTICLE
customs department recovered gold worth 49 lakhs from the international airport, amritsar
customs department recovered gold worth 49 lakhs from the international airport, amritsar

ਗੁਪਤ ਅੰਗ 'ਚ ਸੋਨਾ ਲੁਕਾ ਕੇ ਲਿਆਇਆ ਸੀ ਦੁਬਈ ਤੋਂ ਆਇਆ ਯਾਤਰੀ 

ਅੰਮ੍ਰਿਤਸਰ :  ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਸੋਨੇ ਦੀ ਤਸਕਰੀ ਦੇ ਰੈਕੇਟ ਦਾ ਪਰਦਾਫ਼ਾਸ਼ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਫਿਲਹਾਲ ਇਕ ਵਿਅਕਤੀ ਨੂੰ ਹਿਰਾਸਤ 'ਚ ਲੈ ਕੇ ਪੁਛਗਿਛ ਕੀਤੀ ਜਾ ਰਹੀ ਹੈ। 

ਮੁਲਜ਼ਮ ਇਸ ਸੋਨੇ ਨੂੰ ਪੇਸਟ ਦੇ ਰੂਪ ਵਿਚ ਅਪਣੇ ਗੁਪਤ ਅੰਗ ਵਿਚ ਲੁਕਾ ਕੇ ਲਿਆਇਆ ਸੀ, ਤਾਂ ਜੋ ਕਸਟਮ ਦੇ ਬਾਡੀ ਸਕੈਨਰ ਵਿਚ ਵੀ ਇਹ ਨਾ ਫੜਿਆ ਜਾ ਸਕੇ। ਕਸਟਮ ਵਿਭਾਗ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਯਾਤਰੀ ਦੁਬਈ ਤੋਂ ਪਰਤਿਆ ਸੀ। ਕਸਟਮ ਚੈਕਿੰਗ ਦੌਰਾਨ ਉਸ ਨੂੰ ਕਾਬੂ ਕੀਤਾ ਗਿਆ।

ਕਸਟਮ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਸੋਨੇ ਦੀ ਤਸਕਰੀ ਹੋ ਰਹੀ ਹੈ। ਜਦੋਂ ਮੁਲਜ਼ਮ ਤੋਂ ਸਖ਼ਤੀ ਨਾਲ ਪੁਛਗਿਛ ਕੀਤੀ ਗਈ ਤਾਂ ਉਸ ਨੇ ਅਪਣੇ ਗੁਪਤ ਅੰਗ ਵਿਚ ਲੁਕਾਏ ਸੋਨੇ ਦੇ ਪੇਸਟ ਦੇ ਤਿੰਨ ਕੈਪਸੂਲ ਬਾਰੇ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਪੁਛਗਿਛ ਕੀਤੀ ਜਾ ਰਹੀ ਹੈ।

ਜਦੋਂ ਕਸਟਮ ਵਿਭਾਗ ਨੇ ਉਸ ਦੇ ਗੁਪਤ ਅੰਗ ਵਿਚੋਂ ਸੋਨੇ ਦੀ ਪੇਸਟ ਬਰਾਮਦ ਕੀਤੀ ਤਾਂ ਉਸ ਦਾ ਭਾਰ 1.183 ਕਿਲੋ ਸੀ। ਇਸ ਨੂੰ ਸ਼ੁੱਧ ਸੋਨੇ ਵਿਚ ਬਦਲ ਦਿਤਾ ਗਿਆ, ਜਿਸ ਦਾ ਕੁੱਲ ਵਜ਼ਨ 844.80 ਗ੍ਰਾਮ ਸੀ। ਫੜੇ ਗਏ ਸੋਨੇ ਦੀ ਕੀਮਤ ਅੰਤਰਰਾਸ਼ਟਰੀ ਕੀਮਤ 49.94 ਲੱਖ ਰੁਪਏ ਦੱਸੀ ਗਈ ਹੈ। ਇਸ ਦੇ ਨਾਲ ਹੀ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਪੁਛਗਿਛ ਕੀਤੀ ਜਾ ਰਹੀ ਹੈ।

Location: India, Punjab

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement