ਪੀਵੀ ਸਿੰਧੂ ਨੇ ਜਿੱਤਿਆ ਸਿੰਗਾਪੁਰ ਓਪਨ ਦਾ ਖ਼ਿਤਾਬ, ਫ਼ਾਈਨਲ 'ਚ ਚੀਨ ਦੀ ਵਾਂਗ ਜ਼ੀ ਯੀ ਨੂੰ ਹਰਾਇਆ
Published : Jul 18, 2022, 6:53 am IST
Updated : Jul 18, 2022, 6:53 am IST
SHARE ARTICLE
image
image

ਪੀਵੀ ਸਿੰਧੂ ਨੇ ਜਿੱਤਿਆ ਸਿੰਗਾਪੁਰ ਓਪਨ ਦਾ ਖ਼ਿਤਾਬ, ਫ਼ਾਈਨਲ 'ਚ ਚੀਨ ਦੀ ਵਾਂਗ ਜ਼ੀ ਯੀ ਨੂੰ ਹਰਾਇਆ

 

ਸਿੰਗਾਪੁਰ, 17 ਜੁਲਾਈ : ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਸਿੰਗਾਪੁਰ ਓਪਨ 2022 ਦੇ ਫ਼ਾਈਨਲ ਵਿਚ ਚੀਨ ਦੀ ਵਾਂਗ ਜ਼ੀ ਯੀ ਨੂੰ  21-9, 11-21, 21-15 ਨਾਲ ਹਰਾ ਕੇ ਇਸ ਸੀਜ਼ਨ ਵਿਚ ਅਪਣਾ ਤੀਜਾ ਖ਼ਿਤਾਬ ਜਿਤਿਆ ਹੈ ਅਤੇ ਸਿੰਗਾਪੁਰ ਓਪਨ ਵਿਚ ਅਪਣਾ ਪਹਿਲਾ ਖ਼ਿਤਾਬ ਜਿੱਤ ਲਿਆ ਹੈ |
ਇਸ ਨਾਲ ਸਿੰਧੂ ਬੈਡਮਿੰਟਨ ਸੁਪਰ 500 ਟੂਰਨਾਮੈਂਟ ਦਾ ਖ਼ਿਤਾਬ ਜਿੱਤਣ 'ਚ ਕਾਮਯਾਬ ਰਹੀ | ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਸਿੰਧੂ ਹੁਣ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਜਾ ਰਹੀ ਹੈ |
ਸਿੰਧੂ ਨੇ ਅਹਿਮ ਪਲਾਂ 'ਤੇ ਅਪਣਾ ਸੰਜਮ ਬਰਕਰਾਰ ਰਖਿਆ ਅਤੇ 22 ਸਾਲਾ ਚੀਨੀ, ਮੌਜੂਦਾ ਏਸ਼ੀਆਈ ਚੈਂਪੀਅਨਸ਼ਿਪ ਚੈਂਪੀਅਨ, ਨੂੰ  ਸਖ਼ਤ ਮੁਕਾਬਲੇ 'ਚ 21-9, 11-21, 21-15 ਨਾਲ ਹਰਾਇਆ |
ਸਿੰਧੂ ਦਾ ਮੌਜੂਦਾ ਸੀਜ਼ਨ ਦਾ ਇਹ ਤੀਜਾ ਖ਼ਿਤਾਬ ਹੈ | ਉਸ ਨੇ ਸਈਦ ਮੋਦੀ ਇੰਟਰਨੈਸ਼ਨਲ ਅਤੇ ਸਵਿਸ ਓਪਨ ਦੇ ਰੂਪ ਵਿਚ ਦੋ ਸੁਪਰ 300 ਟੂਰਨਾਮੈਂਟ ਜਿੱਤੇ |
ਸਿੰਧੂ ਨੇ ਉਲੰਪਿਕ ਵਿਚ ਚਾਂਦੀ ਅਤੇ ਕਾਂਸੀ ਦੇ ਤਗਮੇ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ ਵਿਚ ਇਕ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਵੀ ਜਿੱਤੇ ਹਨ |
ਇਸ ਤੋਂ ਪਹਿਲਾਂ ਸਿੰਧੂ ਸੈਮੀਫ਼ਾਈਨਲ 'ਚ ਜਾਪਾਨ ਦੀ ਸਾਇਨਾ ਕਾਵਾਕਾਮੀ ਨੂੰ  ਹਰਾ ਕੇ ਫ਼ਾਈਨਲ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ ਸੀ |
 ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਇਨਾ ਨੂੰ  ਸਿਰਫ਼ 32 ਮਿੰਟਾਂ ਵਿਚ 21-15 ਅਤੇ 21-7 ਨਾਲ ਹਰਾ ਕੇ ਫ਼ਾਈਨਲ ਵਿਚ ਥਾਂ ਬਣਾਈ |  (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement