92 ਸਾਲਾ ਭਾਰਤੀ ਪੰਜਾਬਣ 75 ਵਰਿ੍ਹਆਂ ਬਾਅਦ ਜੱਦੀ ਘਰ ਵੇਖਣ ਪਹੁੰਚੀ ਪਾਕਿਸਤਾਨ
Published : Jul 18, 2022, 6:51 am IST
Updated : Jul 18, 2022, 6:51 am IST
SHARE ARTICLE
image
image

92 ਸਾਲਾ ਭਾਰਤੀ ਪੰਜਾਬਣ 75 ਵਰਿ੍ਹਆਂ ਬਾਅਦ ਜੱਦੀ ਘਰ ਵੇਖਣ ਪਹੁੰਚੀ ਪਾਕਿਸਤਾਨ

ਲਾਹੌਰ, 17 ਜੁਲਾਈ : 92 ਸਾਲਾ ਭਾਰਤੀ ਔਰਤ ਰੀਨਾ ਛਿੱਬਰ ਆਪਣਾ ਜੱਦੀ ਘਰ 'ਪ੍ਰੇਮ ਨਿਵਾਸ' ਦੇਖਣ ਸਨਿਚਰਵਾਰ ਨੂੰ  ਪਾਕਿਸਤਾਨ ਪਹੁੰਚੀ | ਪਾਕਿਸਤਾਨੀ ਹਾਈ ਕਮਿਸ਼ਨ ਨੇ ਸਦਭਾਵਨਾ ਦਿਖਾਉਂਦੇ ਹੋਏ ਰੀਨਾ ਛਿੱਬਰ ਨੂੰ  3 ਮਹੀਨਿਆਂ ਦਾ ਵੀਜ਼ਾ ਜਾਰੀ ਕੀਤਾ ਹੈ | ਸ਼ਨੀਵਾਰ ਸਵੇਰੇ ਜਿਵੇਂ ਹੀ ਰੀਨਾ ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ਵਿਚ ਦਾਖ਼ਲ ਹੋਈ ਤਾਂ ਉਸ ਦੀਆਂ ਅੱਖਾਂ ਭਰ ਆਈਆਂ |
ਉਨ੍ਹਾਂ ਕਿਹਾ ਕਿ ਮੁਸਲਮਾਨਾਂ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਲੋਕ ਮੇਰੇ ਭਰਾ-ਭੈਣਾਂ ਦੇ ਦੋਸਤ ਸਨ, ਜੋ ਸਾਡੇ ਘਰ ਆਉਂਦੇ ਸਨ | ਸਾਡੇ ਘਰ ਦੇ ਨੌਕਰ-ਚਾਕਰ ਵੀ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਸਨ | 1947 ਵਿਚ ਵੰਡ ਤੋਂ ਬਾਅਦ ਰੀਨਾ ਛਿੱਬਰ ਦਾ ਪ੍ਰਵਾਰ ਭਾਰਤ ਆ ਗਿਆ ਸੀ | ਉਹ ਉਸ ਸਮੇਂ 15 ਸਾਲਾਂ ਦੀ ਸੀ ਅਤੇ ਉਦੋਂ ਤੋਂ 75 ਵਰਿ੍ਹਆਂ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਉਹ ਅਪਣੇ ਜੱਦੀ ਘਰ ਨੂੰ  ਆਪਣੇ ਮਨ 'ਚੋਂ ਕੱਢ ਨਹੀਂ ਸਕੀ |
ਰੀਨਾ ਨੇ 1965 ਵਿਚ ਪਾਕਿਸਤਾਨ ਜਾਣ ਲਈ ਵੀਜ਼ੇ ਲਈ ਅਪਲੀਕੇਸ਼ਨ ਦਿਤੀ ਸੀ ਪਰ ਦੋਵੇਂ ਗੁਆਂਢੀ ਦੇਸ਼ਾਂ ਵਿਚਾਲੇ ਜੰਗ ਕਾਰਨ ਤਣਾਅ ਦਰਮਿਆਨ ਉਨ੍ਹਾਂ ਨੂੰ  ਇਜਾਜ਼ਤ ਨਹੀਂ ਮਿਲੀ ਸੀ | ਉਨ੍ਹਾਂ ਨੇ 2021 ਵਿਚ ਸੋਸ਼ਲ ਮੀਡੀਆ 'ਤੇ ਆਪਣੇ ਜੱਦੀ ਘਰ ਜਾਣ ਦੀ ਇੱਛਾ ਪ੍ਰਗਟਾਈ ਸੀ ਜਿਸ 'ਤੇ ਸੱਜਾਦ ਹੈਦਰ ਨਾਮੀ ਇਕ ਪਾਕਿਸਤਾਨੀ ਨਾਗਰਿਕ ਨੇ ਉਸ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਘਰ ਦੀਆਂ ਫ਼ੋਟੋਆਂ ਭੇਜੀਆਂ ਸਨ | ਰੀਨਾ ਨੇ 2021 ਵਿਚ ਜੱਦੀ ਘਰ ਜਾਣ ਲਈ ਵੀਜ਼ੇ ਲਈ ਅਪਲੀਕੇਸ਼ਨ ਦਿਤੀ ਸੀ ਪਰ ਉਸ ਨੂੰ  ਵੀ ਅਸਵੀਕਾਰ ਕਰ ਦਿਤਾ ਗਿਆ ਸੀ |                     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement