ਅਮਲੋਹ ਰੋਡ ’ਤੇ ਮਿਲਟਰੀ ਗਰਾਊਂਡ ਵਿਚੋਂ ਮਿਲੇ ਰਾਕਟ ਲਾਂਚਰ ਦੇ ਗੋਲੇ
Published : Jul 18, 2020, 11:32 am IST
Updated : Jul 18, 2020, 11:32 am IST
SHARE ARTICLE
File Photo
File Photo

ਸ਼ਹਿਰ ਦੇ ਅਮਲੋਹ ਰੋਡ ਉਤੇ ਮਿਲਿਟਰੀ ਗਰਾਊਂਡ ਵਿਚ ਸਬਜ਼ੀ ਮੰਡੀ ਦੇ ਨਾਲ ਦੋ ਰਾਕੇਟ ਲਾਂਚਰ ਦੇ ਗੋਲੇ ਮਿਲੇ ਹਨ। ਪੁਲਿਸ

ਅਮਲੋਹ, 17 ਜੁਲਾਈ (ਪਪ): ਸ਼ਹਿਰ ਦੇ ਅਮਲੋਹ ਰੋਡ ਉਤੇ ਮਿਲਿਟਰੀ ਗਰਾਊਂਡ ਵਿਚ ਸਬਜ਼ੀ ਮੰਡੀ ਦੇ ਨਾਲ ਦੋ ਰਾਕੇਟ ਲਾਂਚਰ ਦੇ ਗੋਲੇ ਮਿਲੇ ਹਨ। ਪੁਲਿਸ ਅਧਿਕਾਰੀਆਂ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ। ਗਰਾਊਂਡ ਵਿਚੋਂ ਮਿਲੇ ਇਹ ਗੋਲੇ ਕਬਾੜ ਦੀ ਹਾਲਾਤ ਵਿਚ ਸਨ। ਸ਼ੁਰੂਆਤੀ ਜਾਂਚ ਵਿਚ ਇਹੀ ਲੱਗ ਰਿਹਾ ਹੈ ਕਿ ਇਹ ਗੋਲੇ ਕਬਾੜ ਜਾਂ ਸਕਰੈਪ ਵਿਚ ਆ ਗਏ ਹੋਣਗੇ।  ਇਹ ਗੋਲੇ ਮਿਲਿਟਰੀ ਗਰਾਊਂਡ ਵਿਚ ਸੁੰਨਸਾਨ ਜਗ੍ਹਾ ਉਤੇ ਸੁੱਟ ਦਿਤੇ। 

ਮਿਲੀ ਜਾਣਕਾਰੀ ਦੇ ਅਨੁਸਾਰ ਸਬਜ਼ੀ ਮੰਡੀ ਦੇ ਨੇੜੇ ਮਿਲਟਰੀ ਗਰਾਊਂਡ ਵਿਚ ਸਵੇਰੇ ਕੂੜਾ ਇਕੱਠਾ ਵਾਲੀ ਇਕ ਔਰਤ ਕੂੜਾ ਚੁੱਕ ਰਹੀ ਸੀ। ਇਸ ਦੌਰਾਨ ਉਸ ਨੂੰ ਉੱਥੇ ਦੋ ਗੋਲੇ ਪਏ ਵਿਖਾਈ ਦਿਤੇ। ਇਸ ਦੀ ਜਾਣਕਾਰੀ ਉਸ ਨੇ ਸਬਜ਼ੀ ਮੰਡੀ ਵਿਚ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੂੰ ਦਿਤੀ। ਕਰਮਚਾਰੀਆਂ ਨੇ ਇਸ ਬਾਰੇ ਤੁਰਤ ਸੂਚਨਾ ਥਾਣਾ ਸਿਟੀ 2 ਪੁਲਿਸ ਨੂੰ ਦਿਤੀ। ਮੌਕੇ ਉੱਤੇ ਐਸਐਚਓ ਸਿਟੀ 2 ਹਰਵਿੰਦਰ ਸਿੰਘ ਖਹਿਰਾ ਅਪਣੀ ਟੀਮ ਦੇ ਨਾਲ ਪੁੱਜੇ ਅਤੇ ਦੋਵੇਂ ਗੋਲੇ ਚੁੱਕ ਕੇ ਮਾਰਕੀਟ ਕਮੇਟੀ ਦਫ਼ਤਰ ਦੇ ਇਕ ਕੋਨੇ ਵਿਚ ਟੋਆ ਪੁੱਟ ਕੇ ਰੱਖ ਦਿਤੇ ।

File Photo File Photo

ਦੋਵੇਂ ਹੀ ਗੋਲੇ ਡਿਫ਼ਿਊਜ ਹਨ, ਫਿਰ ਵੀ ਪੁਲਿਸ ਵਲੋਂ ਸਾਵਧਾਨੀ ਨਾਲ ਇਨ੍ਹਾਂ ਨੂੰ ਰਖਿਆ ਗਿਆ ਹੈ ਅਤੇ ਮੌਕੇ ਉੱਤੇ ਸੁਰੱਖਿਆ ਕਰਮਚਾਰੀ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਪੁਲਿਸ ਵਲੋਂ ਖੋਜੀ ਕੁੱਤੇ ਦੀ ਮਦਦ ਨਾਲ ਮਿਲੀਟਰੀ ਗਰਾਊਂਡ ਦੀ ਤਲਾਸ਼ੀ ਵੀ ਲਈ, ਪਰ ਗਰਾਊਂਡ ਵਿਚੋਂ ਹੋਰ ਕੁੱਝ ਨਹੀਂ ਮਿਲਿਆ ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement