ਟਿੱਪਰ ਹੇਠਾਂ ਮੋਟਰਸਾਈਕਲ ਆਉਣ ਨਾਲ ਇਕ ਦੀ ਮੌਤ ਤੇ 2 ਜ਼ਖ਼ਮੀ 

By : KOMALJEET

Published : Jun 18, 2023, 12:56 pm IST
Updated : Jun 18, 2023, 12:57 pm IST
SHARE ARTICLE
punjab News
punjab News

ਟਿੱਪਰ ਚਾਲਕ ਮੌਕੇ ਤੋਂ ਫ਼ਰਾਰ 

ਬਿਹਾਰ ਦਾ ਰਹਿਣ ਵਾਲਾ ਸੀ ਮ੍ਰਿਤਕ 
ਗੜ੍ਹਸ਼ੰਕਰ ਨਵਾਂਸ਼ਹਿਰ ਰੋਡ 'ਤੇ ਪਿੰਡ ਦਾਰਾਪੁਰ ਨਜ਼ਦੀਕ ਟਿੱਪਰ ਥੱਲੇ ਮੋਟਰਸਾਈਕਲ ਆਉਣ ਨਾਲ ਇਕ ਵਿਅਕਤੀ ਦੀ ਮੌਤ ਅਤੇ 2 ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 

ਮਿਲੀ ਜਾਣਕਾਰੀ ਅਨੁਸਾਰ ਨਰੇਂਦਰਾ ਇੰਡਸਟਰੀ ਲੁਧਿਆਣਾ ਵਿਖੇ ਕੰਮ ਕਰਨ ਵਾਲੇ 4 ਵਿਅਕਤੀ ਭਗਵਾਨ ਕੁਮਾਰ ਪੁੱਤਰ ਚੰਦਰ ਕਾਂਤਾ ਵਾਸੀ ਅਸਾਂ ਅਤੇ ਚੰਦ ਕੁਮਾਰ ਸ਼ਰਮਾ ਪੁੱਤਰ ਖੇਮ ਚੰਦ ਸ਼ਰਮਾ ਵਾਸੀ ਬਿਹਾਰ ਮੋਟਰ ਸਾਈਕਲ 'ਤੇ ਪਰਵੀਨ ਕੁਮਾਰ ਪੁੱਤਰ ਈਸ਼ਵਰ ਦਾਸ ਅਤੇ ਸੁਰਜੀਤ ਕੁਮਾਰ ਪੁੱਤਰ ਰਾਮ ਬਾਬੂ ਵਾਸੀ ਉੱਤਰ ਪ੍ਰਦੇਸ਼ ਸਕੂਟਰੀ ਤੇ ਸਵਾਰ ਹੋ ਕੇ ਬਾਬਾ ਬਾਲਕ ਨਾਥ ਜਾ ਰਹੇ ਸਨ। ਜਦੋਂ ਉਹ ਪਿੰਡ ਦਾਰਾਪੁਰ ਨਜ਼ਦੀਕ ਪੁੱਜੇ ਤਾਂ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਵੱਲ ਨੂੰ ਜਾ ਰਹੇ ਟਿੱਪਰ ਥੱਲੇ ਆ ਗਏ।

ਜਿਸ ਕਾਰਨ ਚੰਦਰ ਕੁਮਾਰ ਸ਼ਰਮਾ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਸੁਰਜੀਤ ਕੁਮਾਰ ਅਤੇ ਭਗਵਾਨ ਜ਼ਖ਼ਮੀ ਹੋ ਗਏ।  ਜਿਨ੍ਹਾਂ ਨੂੰ ਥਾਣਾ ਗੜ੍ਹਸ਼ੰਕਰ ਪੁਲਿਸ ਵਲੋਂ  ਮੌਕੇ 'ਤੇ ਪਹੁੰਚ ਕੇ ਸਿਵਿਲ ਹਸਪਤਾਲ ਗੜ੍ਹਸ਼ੰਕਰ ਦਾਖ਼ਲ ਕਰਵਾਇਆ ਗਿਆ। ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ।
ਇਸ ਸਬੰਧ ਦੇ ਵਿਚ ਥਾਣਾ ਗੜ੍ਹਸ਼ੰਕਰ ਦੇ ਐਸ.ਐਚ. ਓ. ਹਰ ਪ੍ਰੇਮ ਸਿੰਘ ਨੇ ਦਸਿਆ ਕਿ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement