1200 ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਬਿਹਾਰ ਲਈ ਪਹਿਲੀ ਵਿਸ਼ੇਸ਼ ਰੇਲ ਹੋਈ ਰਵਾਨਾ
Published : May 18, 2020, 5:39 am IST
Updated : May 18, 2020, 5:39 am IST
SHARE ARTICLE
File Photo
File Photo

ਛਾਉਣੀ ਰੇਲਵੇ ਸਟੇਸ਼ਨ ਤੋਂ ਛੇਵੀਂ ਅਤੇ ਬਿਹਾਰ ਸੂਬੇ ਲਈ ਜਾਣ ਵਾਲੇ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੀ ਪਹਿਲੀ ਰੇਲ

ਫ਼ਿਰੋਜ਼ਪੁਰ,17 ਮਈ( ਜਗਵੰਤ ਸਿੰਘ ਮੱਲ੍ਹੀ): ਛਾਉਣੀ ਰੇਲਵੇ ਸਟੇਸ਼ਨ ਤੋਂ ਛੇਵੀਂ ਅਤੇ ਬਿਹਾਰ ਸੂਬੇ ਲਈ ਜਾਣ ਵਾਲੇ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੀ ਪਹਿਲੀ ਰੇਲ ਗੱਡੀ ਐਤਵਾਰ ਸ਼ਾਮ 7 ਵਜੇ 1200 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਕਿਸ਼ਨਗੰਜ ਲਈ ਰਵਾਨਾ ਹੋਈ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਰੇਲ ਦਾ ਸਾਰਾ ਖ਼ਰਚ 8.40 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਬਿਹਾਰ ਲਈ ਇਹ ਪਹਿਲੀ ਰੇਲ ਰਵਾਨਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮਜ਼ਦੂਰਾਂ ਨੂੰ ਵਾਪਸ ਆਪਣੇ ਘਰ ਜਾਣ ਲਈ ਪੰਜਾਬ ਸਰਕਾਰ  ਦੇ ਪੋਰਟਲ 'ਤੇ ਰਜਿਸਟਰੇਸ਼ਨ ਕਰਵਾਈ ਸੀ ਅਤੇ ਇਨ੍ਹਾਂ ਲੋਕਾਂ ਨੂੰ ਐੱਸਐੱਮਐੱਸ ਜ਼ਰੀਏ ਯਾਤਰਾ ਬਾਰੇ ਸੂਚਨਾ ਭੇਜੀ ਗਈ ਸੀ ।

File photoFile photo

ਉਨ੍ਹਾਂ ਆਖਿਆ ਕਿ ਮੈਡੀਕਲ ਟੀਮਾਂ ਵੱਲੋਂ ਸਿਹਤ ਜਾਂਚ ਕਰਨ ਤੋਂ ਬਾਅਦ ਮਜ਼ਦੂਰਾਂ ਨੂੰ ਛਾਉਣੀ ਰੇਲਵੇ ਸਟੇਸ਼ਨ ਲੈ ਜਾਇਆ ਗਿਆ ।ਉਸ ਤੋਂ ਬਾਅਦ ਉਨ੍ਹਾਂ ਨੂੰ ਬਿਹਾਰ ਲਈ ਰਵਾਨਾ ਕਰ ਦਿਤਾ। ਇਸੇ ਦੌਰਾਨ ਦੁਬਿਧਾ ਵਾਲੀ ਹਾਲਤ ਉਸ ਵੇਲੇ ਬਣ ਗਈ ਜਦੋਂ ਦਸ ਦੇ ਕਰੀਬ ਮਜ਼ਦੂਰਾਂ ਨੂੰ ਉਨ੍ਹਾਂ ਦੇ ਮਾਲਕਾਂ ਵੱਲੋਂ ਲਾਕਡਾਊਨ ਦੇ ਸਮੇਂ ਦੀ ਤਨਖਾਹ ਦਿੰਦਿਆਂ 3700/- ਰੁਪਏ ਪ੍ਰਤੀ ਸਾਈਕਲ ਦੇ ਹਿਸਾਬ ਨਾਲ ਨਵੇਂ ਸਾਈਕਲ ਦੇ ਦਿੱਤੇ ਗਏ। ਜਦਕਿ ਰੇਲਵੇ ਵਿਭਾਗ ਨੇ ਮਜ਼ਦੂਰਾਂ ਨੂੰ ਸਾਈਕਲਾਂ ਸਮੇਤ ਲੈ ਕੇ ਜਾਣ ਤੋਂ ਨਾਂਹ ਕਰ ਦਿੱਤੀ। ਅਜਿਹੀ ਸਥਿਤੀ 'ਚ ਸੰਕਟ ਮੋਚਕ ਬਣੇ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਅਤੇ ਉਪ ਮੰਡਲ ਮਜਿਸਟਰੇਟ ਅਮਿਤ ਗੁਪਤਾ ਨੇ ਤੁਰੰਤ 37000/- ਰੁਪਏ ਦੀ ਨਕਦ ਅਦਾਇਗੀ ਕਰਕੇ ਸਾਰੇ ਸਾਈਕਲ ਰੱਖ ਲਏ। ਮਜ਼ਦੂਰਾਂ ਨੇ ਇਸ ਅਚਾਨਕ ਵਰਤੇ ਹੈਰਾਨੀਜਨਕ ਵਰਤਾਰੇ 'ਤੇ ਗਦਗਦ ਹੁੰਦਿਆਂ ਅਧਿਕਾਰੀਆਂ ਨੂੰ ਖੁਸ਼ੀ ਦੇ ਹੰਝੂਆਂ ਨਾਲ ਢੇਰ ਸਾਰੀਆਂ ਦੁਆਵਾਂ ਦਿੱਤੀਆਂ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement