ਪਿੰਡ ਵਾੜਾ ਭਾਈ ਕਾ ਦੇ ਪੁਲਿਸ ਮੁਲਾਜ਼ਮ ਦੀ ਰੀਪੋਰਟ ਆਈ ਪਾਜ਼ੇਟਿਵ
Published : Apr 18, 2020, 12:04 pm IST
Updated : Apr 18, 2020, 12:04 pm IST
SHARE ARTICLE
ਪਿੰਡ ਵਾੜਾ ਭਾਈ ਕਾ ਦੇ ਪੁਲਿਸ ਮੁਲਾਜ਼ਮ ਦੀ ਰੀਪੋਰਟ ਆਈ ਪਾਜ਼ੇਟਿਵ
ਪਿੰਡ ਵਾੜਾ ਭਾਈ ਕਾ ਦੇ ਪੁਲਿਸ ਮੁਲਾਜ਼ਮ ਦੀ ਰੀਪੋਰਟ ਆਈ ਪਾਜ਼ੇਟਿਵ

ਪਿੰਡ ਵਾੜਾ ਭਾਈ ਕਾ ਦੇ ਪੁਲਿਸ ਮੁਲਾਜ਼ਮ ਦੀ ਰੀਪੋਰਟ ਆਈ ਪਾਜ਼ੇਟਿਵ

ਮੁੱਦਕੀ, ਫਿਰੋਜ਼ਪੁਰ, 17 ਅਪ੍ਰੈਲ (ਪਰੇਮ ਮਨਚੰਦਾ,ਜਗਵੰਤ ਸਿੰਘ ਮੱਲ੍ਹੀ): ਮੁੱਦਕੀ ਨੇੜਲੇ ਪਿੰਡ ਵਾੜਾ ਭਾਈ ਕਾ ਦੇ ਇਕ ਪੁਲਿਸ ਮੁਲਾਜ਼ਮ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਉਣ ਨਾਲ ਇਲਾਕੇ ਵਿਚ ਦਹਿਸ਼ਤ ਭਰਿਆ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਪਿੰਡ ਨੂੰ ਚਾਰੇ ਪਾਸੇ ਤੋਂ ਸੀਲ ਕਰ ਕੇ ਪੀੜਤ ਮਰੀਜ਼ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਮਦਦ ਨਾਲ ਮੈਡੀਕਲ ਕਾਲਜ ਫ਼ਰੀਦਕੋਟ ਇਲਾਜ ਲਈ ਭੇਜ ਦਿਤਾ ਹੈ। ਜਦਕਿ ਪੀੜਤ ਦੇ ਪਰਵਾਰ ਜਿਸ ਵਿਚ ਉਸ ਦਾ ਪਿਤਾ ਸੁਰਜੀਤ ਸਿੰਘ, ਮਾਤਾ ਕਮਲਜੀਤ ਕੌਰ, ਪਤਨੀ ਪਰਮਜੀਤ ਕੌਰ ਅਤੇ ਛੋਟੇ ਬੱਚੇ ਅਭਿਜੋਤ ਸਿੰਘ ਨੂੰ ਘਰ ਵਿਚ ਹੀ ਇਕਾਂਤ ਵਾਸ ਕਰ ਦਿਤਾ ਹੈ।


ਜਾਣਕਾਰੀ ਮੁਤਾਬਕ ਪੀੜਤ ਪ੍ਰਭਜੋਤ ਸਿੰਘ ਤਲਵੰਡੀ ਭਾਈ ਦੇ ਨਜ਼ਦੀਕੀ ਪਿੰਡ ਵਾੜਾ ਭਾਈ ਕਾ ਦਾ ਵਸਨੀਕ ਹੈ ਅਤੇ ਇਹ ਪੁਲਿਸ ਮੁਲਾਜ਼ਮ ਹੈ ਇਸ ਦੀ ਤੈਨਾਤੀ ਅੱਜ ਕਲ ਲੁਧਿਆਣਾ ਵਿਖੇ ਏ.ਸੀ.ਪੀ. ਅਨਿਲ ਕੁਮਾਰ ਕੋਹਲੀ ਨਾਲ ਡਰਾਈਵਰ ਦੀ ਹੈ। ਏ.ਸੀ.ਪੀ. ਕੋਹਲੀ ਦੀ ਰੀਪੋਰਟ ਪਾਜ਼ੇਟਿਵ ਆਉਣ ਉਤੇ ਇਹ ਪੁਲਿਸ ਮੁਲਾਜ਼ਮ ਬੀਤੀ ਅਪ੍ਰੈਲ ਨੂੰ ਅਪਣੇ ਪਿੰਡ ਆਇਆ ਸੀ ਜਿਸ ਨੂੰ ਲੁਧਿਆਣਾ ਦੀ ਪੁਲਿਸ ਹੀ ਘਰ ਛੱਡ ਕੇ ਗਈ ਸੀ। ਭਾਵੇਂ ਇਸ ਵਿਅਕਤੀ ਦੀ ਟੈਸਟ ਲੁਧਿਆਣਾ ਵਿਖੇ ਹੀ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਇਹ ਮੁਲਾਜ਼ਮ ਤਿੰਨ ਦਿਨ ਅਪਣੇ ਪਰਵਾਰ ਨਾਲ ਰਿਹਾ ਅਤੇ ਅਪਣੇ ਪਿੰਡ ਵਾਸੀਆਂ ਅਤੇ ਹੋਰ ਪਿੰਡਾਂ ਦੇ ਲੋਕਾਂ ਨੂੰ ਮਿਲਦਾ ਜੁਲਦਾ ਰਿਹਾ। ਜਦਕਿ ਇਸ ਦੀ ਮੈਡੀਕਲ ਰੀਪੋਰਟ ਆਉਣੀ ਅਜੇ ਬਾਕੀ ਸੀ ਜਿਸ ਨਾਲ ਜਿੱਥੇ ਇਸ ਦੀ ਵੱਡੀ ਗ਼ਲਤੀ ਤਾਂ ਸਾਫ ਨਜ਼ਰ ਆਉਦੀ ਹੈ, ਉਥੇ ਲੁਧਿਆਣਾ ਪੁਲਿਸ ਵੀ ਸਵਾਲਾਂ ਦੇ ਘੇਰੇ ਵਿਚ ਆਉਂਦੀ ਦਿਖਾਈ ਦਿੰਦੀ ਹੈ।


ਇਸ ਸਬੰਧੀ ਪੁਲਿਸ ਵਲੋਂ ਪਿੰਡ ਵਿਚ ਘੇਰਾ ਬੰਦੀ ਕਰ ਕੇ ਨਾ ਤਾਂ ਕਿਸੇ ਨੂੰ ਅੰਦਰ ਅਤੇ ਨਾ ਹੀ ਕਿਸੇ ਨੂੰ ਬਾਹਰ ਜਾਂਣ ਦਿਤਾ ਜਾ ਰਿਹਾ ਹੈ। ਦੂਸਰੇ ਪਾਸੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਅਤੇ ਸਿਹਤ ਵਿਭਾਗ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement