ਭਾਰਤ ਦੇ ਚੋਟੀ ਦੇ ਪਹਿਲਵਾਨ ਬਜਰੰਗ ਪੁਨੀਆਂ ਫਿਰ ਤੋਂ ਬਣੇ ਵਿਸ਼ਵ ਦੇ ਨੰਬਰ ਵਨ ਪਹਿਲਵਾਨ
Published : Apr 18, 2019, 4:12 pm IST
Updated : Apr 18, 2019, 4:20 pm IST
SHARE ARTICLE
Bajrang Punia
Bajrang Punia

ਫ੍ਰੀ ਸਟਾਈਲ ਵਰਗ ‘ਚ ਫਿਰ ਤੋਂ ਬਣੇ ਚੈਂਪੀਅਨ

ਚੰਡੀਗੜ੍ਹ : ਉਲੰਪਿਕ ‘ਚ ਭਾਰਤ ਦੀ ਸਭ ਤੋਂ ਵੱਡੀ ਤਗਮੇ ਦੀ ਉਮੀਦ ਬਜਰੰਗ ਪੁਨੀਆਂ 65 ਕਿਲੋ ਗ੍ਰਾਮ ਫ੍ਰੀ ਸਟਾਈਲ ਵਰਗ ਵਿਚ ਫਿਰ ਤੋਂ ਦੁਨੀਆਂ ਦੇ ਨੰਬਰ ਇਕ ਪਹਿਲਵਾਨ ਬਣ ਗਏ ਹਨ। ਬਜਰੰਗ ਪਿਛਲੇ ਸਾਲ ਵੀ 65 ਕਿਲੋਗ੍ਰਾਮ ਫ੍ਰੀ ਸਟਾਈਲ ਵਰਗੇ ਦੀ ਰੈਂਕਿੰਗ ਵਿਚ ਨੰਬਰ ਇਕ ‘ਤੇ ਪਹੁੰਚੇ ਸਨ ਪਰ ਬਾਅਦ ਵਿਚ ਦੂਜੇ ਸਥਾਨ ‘ਤੇ ਚਲੇ ਗਏ ਸਨ।

Bajrang PuniaBajrang Punia

ਬਜਰੰਗ ਨੇ 2018 ‘ਚ ਰਾਸ਼ਟਰ ਮੰਡਲ ਅਤੇ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤਣ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਵੀ ਹਾਸਲ ਕੀਤਾ ਸੀ। ਹਰਿਆਣੇ ਦੇ ਇਸ ਪਹਿਲਵਾਨ ਦੇ 58 ਅੰਕ ਹਨ ਤੇ ਉਹ ਰੂਸ ਦੇ ਦੋ ਪਹਿਲਵਾਨਾਂ ਤੋਂ ਅੱਗੇ ਹਨ। ਰੂਸ ਤੋਂ ਅਖਮਦ ਚੈਕੇਵ 41 ਅੰਕਾਂ ਦੇ ਨਾਲ ਦੂਜੇ ਤੇ ਨੇਚਿਨ ਕੁਲਰ 32 ਅੰਕਾਂ ਦੇ ਨਾਲ ਤੀਜੇ ਸਥਾਨ ‘ਤੇ ਹਨ।

BajrangBajrang

ਫ੍ਰੀ ਸਟਾਈਲ ਵਰਗ ਵਿਚ ਭਾਰਤ ਦੇ ਸੁਮਿਤ 125 ਕਿ.ਗ੍ਰਾਮ ਦੇ ਸੁਪਰ ਹੈਵੀਵੇਟ ਵਰਗ ‘ਚ 20 ਅੰਕਾਂ ਦੇ ਨਾਲ 9ਵੇਂ ਸਥਾਨ ‘ਤੇ ਹਨ। ਗਰੀਕਾਂ ਰੋਮਨ ਸ਼ੈਲੀ ਵਿਚ ਭਾਰਤ ਦਾ ਕੋਈ ਵੀ ਪਹਿਲਵਾਨ ਕਿਸੇ ਵੀ ਵਰਗ ਵਿਚ ਟਾਪ 10 ‘ਚ ਸ਼ਾਮਲ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement