ਬਜਰੰਗ ਪੂਣੀਆ ਨੇ ਸੋਨ ਤਗਮੇ ਨਾਲ ਜਿੱਤਿਆ ਦੇਸ਼ ਦਾ ਦਿਲ, ਅਭਿਨੰਦਨ ਨੂੰ ਕਰਨਾ ਚਾਹੁੰਦੈ ਸਮਰਪਿਤ
Published : Mar 4, 2019, 5:01 pm IST
Updated : Mar 4, 2019, 5:04 pm IST
SHARE ARTICLE
Bajrang Punia and Pilot Abhinandan
Bajrang Punia and Pilot Abhinandan

ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਬੁਲਗਾਰਿਆ ਵਿਚ ਡਾਨ ਕੋਲੋਵ-ਨਿਕੋਲਾ ਪੇਤਰੋਵ ਟੂਰਨਾਮੈਂਟ ਵਿਚ ਸੋਨਾ ਤਗਮਾ ਆਪਣੇ ਨਾਮ ਕੀਤਾ ਅਤੇ ਇਸ...

ਨਵੀਂ ਦਿਲੀ : ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਬੁਲਗਾਰਿਆ ਵਿਚ ਡਾਨ ਕੋਲੋਵ-ਨਿਕੋਲਾ ਪੇਤਰੋਵ ਟੂਰਨਾਮੈਂਟ ਵਿਚ ਸੋਨਾ ਤਗਮਾ ਆਪਣੇ ਨਾਮ ਕੀਤਾ ਅਤੇ ਇਸ ਜਿਤ ਨੂੰ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਸਮਰਪਿਤ ਕੀਤਾ। ਪੂਨੀਆ ਨੇ ਇਸ ਜਿੱਤ ਤੋਂ  ਬਾਅਦ ਟਵੀਟ ਕੀਤਾ,  ‘‘ਮੈਂ ਆਪਣੇ ਸੋਨ ਤਗਮੇ ਨੂੰ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ। ਮੈਂ ਇਕ ਦਿਨ ਉਨ੍ਹਾਂ ਨੂੰ ਮਿਲਕੇ ਹੱਥ ਮਿਲਾਉਣਾ ਚਾਹੁੰਦਾ ਹਾਂ। ’’

Wing Commander AbhinandanWing Commander Abhinandan

ਵਿਸ਼ਵ ਚੈਂਪਿਅਨਸ਼ਿਪ ਦੇ ਚਾਂਦੀ ਤਗਮਾ ਜੇਤੂ ਪੂਨੀਆ ਨੇ 65 ਕਿਗਰਾ ਫ੍ਰੀਸਟਾਇਲ ਫਾਇਨਲ ਵਿਚ ਅਮਰੀਕਾ ਦੇ ਜੋਰਡਨ ਓਲੀਵਰ ਨੂੰ 12-3 ਤੋਂ ਹਰਾਇਆ ਕੀਤਾ। ਭਾਰਤੀ ਪਹਿਲਵਾਨ ਨੇ ਟੂਰਨਾਮੇਂਟ ਵਿਚ ਸਭ ਤੋਂ ਜ਼ਿਆਦਾ ਰੈਂਕਿੰਗ ਅੰਕ ਵੀ ਹਾਂਸਲ ਕੀਤੇ। ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਵਿਨੇਸ਼ ਫੋਗਾਟ ਨੂੰ ਯੂਨਾਈਟੇਡ ਵਿਸ਼ਵ ਕੁਸ਼ਤੀ ਰੈਂਕਿੰਗ ਸੀਰੀਜ ਵਿਚ ਪਦਾਰਪ੍ਰਣ ਦੇ ਦੌਰਾਨ 53 ਕਿਗਰਾ ਦੇ ਫਾਇਨਲ ਵਿਚ ਚੀਨ ਦੀ ਕਿਆਨਿਉ ਪਾਂਗ ਤੋਂ 2-9 ਨਾਲ ਹਰਾ ਕੇ ਚਾਂਦੀ ਦੇ ਤਗਮੇ ਨਾਲ ਹੀ ਸਾਰਨਾ ਪਿਆ।

Bajrang PuniaBajrang Punia

ਇਹ ਵਿਨੇਸ਼ ਦਾ 50 ਕਿਗਰਾ ਤੋਂ 53 ਕਿਗਰਾ ਭਾਰ ਵਰਗ ਵਿਚ ਆਉਣ ਤੋਂ ਬਾਅਦ ਪਹਿਲਾ ਟੂਰਨਾਮੈਂਟ ਹੈ। ਪੂਨਿਆ ਨੇ ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਵਿਚ ਵੀ ਸੋਨਾ ਤਗਮਾ ਜਿੱਤਿਆ ਸੀ। ਉਨ੍ਹਾਂ ਨੇ ਪਿਛਲੇ ਪੰਜ ਟੂਰਨਾਮੈਂਟ ਵਿਚ ਚਾਰ ਸੋਨ ਅਤੇ ਇਕ ਚਾਂਦੀ ਤਗਮਾ ਅਪਣੇ ਨਾਮ ਕੀਤਾ ਹੈ। ਇਹ ਪੂਨੀਆ ਦਾ 10ਵਾਂ ਤਗਮਾ ਹੈ ਜੋ ਉਨ੍ਹਾਂ ਨੇ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਹਾਂਸਲ ਕੀਤਾ ਹੈ।

Gold Medal Gold Medal

ਇਸ 10 ਟੂਰਨਾਮੈਂਟ ਤੋਂ ਪਹਿਲਾਂ ਉਹ ਪੈਰੀਸ ਵਿਚ 2017 ਵਿਸ਼ਵ ਚੈਂਪੀਅਨਸ਼ਿਪ ਵਿਚ ਪੋਡੀਅਮ ਸਥਾਨ ਉੱਤੇ ਆਉਣ ਵਿਚ ਅਸਫਲ ਰਹੇ ਸਨ।  ਉਹ ਪਹਿਲਾਂ 0-3 ਤੋਂ ਪਛੜ ਰਹੇ ਸਨ ਪਰ ਉਨ੍ਹਾਂ ਨੇ ਫਿਰ ਲਗਾਤਾਰ 12 ਅੰਕ ਨਾਲ ਜਿੱਤ ਹਾਂਸਲ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement