ਜਲਾਲਾਬਾਦ ਸਬ ਡਿਵੀਜ਼ਨ ਦੀ ਚੌਂਕੀ ਵਿਖੇ ਪੁਲਸ ਦੀ ਹਿਰਾਸਤ ਵਿਚ ਨੌਜਵਾਨ ਦੀ ਮੌਤ  
Published : Mar 18, 2021, 8:51 pm IST
Updated : Mar 18, 2021, 8:51 pm IST
SHARE ARTICLE
Youth dies in police custody
Youth dies in police custody

ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੁਲੀਸ ਤੇ ਕੁੱਟਮਾਰ ਕਰਨ ਦੇ ਲਾਏ ਆਰੋਪ...

ਜਲਾਲਾਬਾਦ: ਜਲਾਲਾਬਾਦ ਦੇ ਪਿੰਡ ਕਾਠਗੜ੍ਹ ਤੋਂ 30 ਸਾਲਾ ਵਿਅਕਤੀ ਜਰਨੈਲ ਸਿੰਘ ਉਰਫ਼ ਜੈਲੀ ਦੀ ਪੁਲਸ ਹਿਰਾਸਤ ਦੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲੀਸ ਵੱਲੋਂ ਕੱਲ੍ਹ ਦੁਪਹਿਰ ਟਾਇਮ ਪਿੰਡ ਵਿਚ ਰੇਡ ਕਰ ਜਰਨੈਲ ਸਿੰਘ ਅਤੇ ਇੱਕ ਹੋਰ ਵਿਅਕਤੀ ਜਸਵੰਤ ਸਿੰਘ ਨੂੰ ਆਪਣੀ ਹਿਰਾਸਤ ਵਿਚ ਲਿਆ ਗਿਆ ਸੀ।

ਜਿਸ ਦੇ ਵਿੱਚ ਪੁੱਛ-ਗਿੱਛ ਤੋਂ ਬਾਅਦ ਜਸਵੰਤ ਸਿੰਘ ਨੂੰ ਪੁਲੀਸ ਦੇ ਵੱਲੋਂ ਪੰਚਾਇਤ ਦੀ ਜ਼ਿੰਮੇਵਾਰੀ ਤੇ ਛੱਡ ਦਿੱਤਾ ਗਿਆ ਸੀ ਅਤੇ ਜਰਨੈਲ ਸਿੰਘ ਉਰਫ਼ ਜੈਲੀ ਦੀ ਮੌਤ ਹੋ ਜਾਣ ਦੀ ਖ਼ਬਰ ਅੱਜ ਤੜਕਸਾਰ ਉਨ੍ਹਾਂ ਨੂੰ ਮਿਲੀ ਉਧਰ ਇਸ ਮਾਮਲੇ ਤੇ ਹਿਰਾਸਤ ਵਿਚ ਲਏ ਗਏ ਸ਼ਖਸ  ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਜਰਨੈਲ ਸਿੰਘ ਨੂੰ ਪਕੜ ਕੇ ਉਸ ਦੇ ਘਰ ਆਈ ਸੀ ਅਤੇ ਮ੍ਰਿਤਕ ਜਰਨੈਲ ਸਿੰਘ ਵੱਲੋਂ ਉਸ ਦੇ ਘਰ ਖੜ੍ਹਾ ਕੀਤਾ ਮੋਟਰਸਾਈਕਲ ਅਤੇ ਉਸ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਸੀ

ਜਿਸ ਤੋਂ ਬਾਅਦ ਪੁਲਸ ਉਨ੍ਹਾਂ ਨੂੰ ਪਕੜ ਕੇ ਚੌਂਕੀ ਰੋੜਾਂਵਾਲੀ ਲੈ ਗਈ ਜਿੱਥੇ ਪੁਲੀਸ ਦੇ ਵੱਲੋਂ ਮ੍ਰਿਤਕ ਜਰਨੈਲ ਸਿੰਘ ਦੇ ਨਾਲ ਕੁੱਟਮਾਰ ਵੀ ਕੀਤੀ ਗਈ  ਅਤੇ ਰਾਤ 9 ਵਜੇ ਦੇ ਕਰੀਬ ਪੰਚਾਇਤ ਵੱਲੋਂ ਉਸ ਨੂੰ ਆਪਣੀ ਜ਼ਿੰਮੇਵਾਰੀ ਤੇ ਛੁਡਵਾ ਲਿਆ ਗਿਆ ਜਦਕਿ ਜਰਨੈਲ ਸਿੰਘ ਨੂੰ ਪੁਲਸ ਨੇ ਨਹੀਂ ਛੱਡਿਆ ਅਤੇ ਅੱਜ ਤੜਕ ਸਾਰ ਉਸ ਦੀ ਮੌਤ ਦੀ ਖਬਰ ਮਿਲੀ ਹੈ।

ਉਧਰ ਇਸ ਪੂਰੇ ਮਾਮਲੇ ਤੇ ਜਦ ਰੋੜਾਵਾਲੀ ਮੰਡੀ ਚੌਕੀ ਇੰਚਾਰਜ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੁੱਟਮਾਰ ਕਰਨ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਮ੍ਰਿਤਕ ਜਰਨੈਲ ਸਿੰਘ ਉਰਫ਼ ਜੈਲੀ ਤੇ ਮੋਟਰਸਾਈਕਲ ਚੋਰੀ ਕਰਨ ਦੇ ਇਲਜ਼ਾਮ ਸਨ ਜਿਸ ਤੇ ਉਨ੍ਹਾਂ ਦੇ ਵੱਲੋਂ ਕੱਲ ਉਹ ਪਿੰਡ ਆਏ ਅਤੇ ਪਿੰਡ ਦੇ ਮੋਹਤਬਰ ਬੰਦਿਆਂ ਨੇ ਅਤੇ ਇਸ ਦੇ ਘਰਦਿਆਂ ਨੇ ਇਸ ਨੂੰ ਥਾਣੇ ਪੇਸ਼ ਕਰਨ ਦੀ ਗੱਲ ਆਖੀ ਸੀ।

 ਜਿਸ ਤੇ ਅੱਜ ਇਸ ਦਾ ਚਾਚਾ ਇਸ ਨੂੰ ਥਾਣੇ ਪੇਸ਼ ਕਰਨ ਦੇ ਲਈ ਲੈ ਕੇ ਆਇਆ ਸੀ ਜਿੱਥੇ ਪੁੱਛਗਿੱਛ ਦੌਰਾਨ ਡਿੱਗ ਗਿਆ ਇਸ ਨੂੰ ਪਾਣੀ ਪਿਲਾਇਆ ਡਾਕਟਰ ਨੂੰ ਬੁਲਾ ਕੇ ਜਦ ਚੈੱਕਅੱਪ ਕਰਵਾਇਆ ਗਿਆ ਤਾਂ ਡਾਕਟਰ ਨੇ ਦੱਸਿਆ ਕਿ ਹਾਰਟ ਅਟੈਕ ਦੇ ਕਾਰਨ ਇਸ ਦੀ ਮੌਤ ਹੋ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement