Batala Blast News: ਬਟਾਲਾ ਧਮਾਕੇ ਦੀ ਹੈਪੀ ਪਸ਼ੀਆਂ ਨੇ ਲਈ ਜ਼ਿੰਮੇਵਾਰੀ, ਪੋਸਟ ਪਾ ਕੇ ਕਹੀ ਇਹ ਗੱਲ
Published : Feb 18, 2025, 10:56 am IST
Updated : Feb 18, 2025, 11:26 am IST
SHARE ARTICLE
Happy Pashis took responsibility for the Batala Blast News
Happy Pashis took responsibility for the Batala Blast News

Batala Blast News: ਬੀਤੀ ਰਾਤ ਪੁਲਿਸ ਮੁਲਾਜ਼ਮ ਦੇ ਚਾਚੇ ਦੇ ਘਰ ਹੋਇਆ ਸੀ ਧਮਾਕਾ

Happy Pashis took responsibility for the Batala Blast News: ਬੀਤੀ ਰਾਤ ਬਟਾਲਾ ਦੇ ਨੇੜਲੇ ਪਿੰਡ ਰਾਏਮਲ 'ਚ ਇੱਕ ਪੁਲਿਸ ਮੁਲਾਜ਼ਮ ਦੇ ਘਰ ਨਜ਼ਦੀਕ ਬੰਬ ਧਮਾਕਾ ਹੋਇਆ ਹੈ। ਜਿਸ ਘਰ ਧਮਾਕਾ ਹੋਇਆ ਹੈ, ਉਹ ਪੁਲਿਸ ਮੁਲਾਜ਼ਮ ਦੇ ਚਾਚੇ ਦਾ ਘਰ ਹੈ। ਐਸਐਸਪੀ ਬਟਾਲਾ ਸੁਹੇਲ ਕਾਸਮ ਮੀਰ ਨੇ ਪਿੰਡ ਰਾਏਮਲ 'ਚ ਹੋਏ ਧਮਾਕੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਘੱਟ ਤੀਬਰਤਾ ਵਾਲਾ ਧਮਾਕਾ ਹੈ। ਉਹਨਾਂ ਦੱਸਿਆ ਕਿ ਇਸ ਧਮਾਕੇ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। 

ਇਸ ਧਮਾਕੇ ਦੀ ਜ਼ਿੰਮੇਵਾਰੀ ਹੁਣ ਅਤਿਵਾਦੀ ਹੈਪੀ ਪਸ਼ੀਆਂ ਨੇ ਲਈ ਹੈ। ਹੈਪੀ ਪਾਸ਼ੀਆਂ ਨੇ ਪੋਸਟ ਪਾ ਕੇ ਕਿਹਾ ਕਿ ਜਤਿੰਦਰ ਪੁਲਿਸ ਮੁਲਾਜ਼ਮ ਨੇ ਦੋ ਮਹੀਨੇ ਪਹਿਲਾਂ ਉਸ ਦੇ ਘਰ ਛਾਪਾ ਮਾਰ ਕੇ ਉਸ ਦੇ ਪਰਿਵਾਰ ਨਾਲ ਬਦਸਲੂਕੀ ਕੀਤੀ ਸੀ, ਜਿਸ ਕਾਰਨ ਉਸ ਨੇ ਗੁੱਸੇ 'ਚ ਆ ਕੇ ਇਹ ਕਦਮ ਚੁੱਕਿਆ |

ਉਨ੍ਹਾਂ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਲਿਖਿਆ ਸੀ- ਪਿੰਡ ਰਾਏਮਲ ਵਿੱਚ ਜਤਿੰਦਰ ਪੁਲਿਸ ਮੁਲਾਜ਼ਮ ਦੇ ਘਰ ਜਿੱਥੇ ਗ੍ਰਨੇਡ ਹਮਲਾ ਹੋਇਆ, ਉਸ ਘਟਨਾ ਦੀ ਜ਼ਿੰਮੇਵਾਰੀ ਮੈਂ ਹੈਪੀ ਪਸ਼ੀਆਂ ਅਤੇ ਭਰਾ ਸ਼ੇਰਾ ਲੈਂਦੇ ਹਾਂ। 

ਦੋ ਮਹੀਨੇ ਪਹਿਲਾਂ ਉਸ ਨੇ ਕੁਝ ਪੁਲਿਸ ਮੁਲਾਜ਼ਮਾਂ ਨਾਲ ਮੇਰੇ ਘਰ ਜਾ ਕੇ ਮੇਰੇ ਪਰਿਵਾਰ ਨਾਲ ਬਦਸਲੂਕੀ ਕੀਤੀ ਅਤੇ ਕੈਮਰਿਆਂ ਦਾ ਡੀਵੀਆਰ ਜ਼ਬਰਦਸਤੀ ਉਤਾਰ ਦਿੱਤਾ।

ਇਸ ਤੋਂ ਪਹਿਲਾਂ ਵੀ ਉਸ ਨੇ ਰਮਦਾਸ ਇਲਾਕੇ ਦੇ ਹੋਰ ਪਰਿਵਾਰਾਂ ਨਾਲ ਅਜਿਹਾ ਗਲਤ ਕੀਤਾ ਸੀ, ਜਿਸ ਨੂੰ ਅਸੀਂ ਨਾ ਪਹਿਲਾਂ ਬਰਦਾਸ਼ਤ ਕੀਤਾ ਅਤੇ ਨਾ ਹੀ ਹੁਣ ਕਰਾਂਗੇ।

ਨੋਟ: ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਪੋਸਟ ਦੀ ਪੁਸ਼ਟੀ ਨਹੀਂ ਕਰਦਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement