Ludhiana News: ਲੁਧਿਆਣਾ 'ਚ ਪੁਲਿਸ ਟੀਮ 'ਤੇ ਹਮਲਾ, SHO, ਚੌਕੀ ਇੰਚਾਰਜ ਸਮੇਤ 4 ਮੁਲਾਜ਼ਮ ਜ਼ਖ਼ਮੀ
Published : Jan 18, 2025, 10:25 am IST
Updated : Jan 18, 2025, 12:25 pm IST
SHARE ARTICLE
Attack on police team in Ludhiana News
Attack on police team in Ludhiana News

Ludhiana News: ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ

ਲੁਧਿਆਣਾ ਸ਼ਹਿਰ ਦੇ ਜਗਰਾਓਂ ਦੇ ਪਿੰਡ ਕਮਾਲਪੁਰ 'ਚ ਵੀਰਵਾਰ ਰਾਤ ਕਰੀਬ 10 ਵਜੇ ਕੁਝ ਬਦਮਾਸ਼ਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਸਦਰ ਥਾਣੇ ਦਾ ਐਸਐਚਓ ਹਰਸ਼ਵੀਰ ਸਿੰਘ,  ਚੌਕੀ ਇੰਚਾਰਜ ਸਮੇਤ 4 ਮੁਲਾਜ਼ਮ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਦੇਰ ਰਾਤ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਕਰੀਬ 4 ਦਿਨ ਪਹਿਲਾਂ ਪਿੰਡ ਸੰਗੋਵਾਲ ਵਿੱਚ ਗੰਨ ਪੁਆਇੰਟ ’ਤੇ ਇੱਕ ਆਲਟੋ ਕਾਰ ਲੁੱਟੀ ਗਈ ਸੀ। ਘਟਨਾ ਸਮੇਂ ਮੁਲਜ਼ਮ ਨਿਹੰਗਾਂ ਦੇ ਪਹਿਰਾਵੇ ਵਿਚ ਸਨ। ਕਾਰ ਲੁੱਟ ਖੋਹ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਉਕਤ ਮੁਲਜ਼ਮਾਂ ਤੱਕ ਪਹੁੰਚੀ ਸੀ। ਜਿਥੇ ਬਦਮਾਸ਼ਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

ਹਮਲੇ ਵਿੱਚ ਐਸ.ਐਚ.ਓ ਦੀ ਅੱਖ ਨੇੜੇ ਇਕ ਛੋਟੀ ਤਲਵਾਰ, ਜਦੋਂ ਕਿ ਚੌਕੀ ਇੰਚਾਰਜ ਦੀਆਂ ਉਂਗਲਾਂ 'ਤੇ ਸੱਟਾਂ ਲੱਗੀਆਂ। ਐਸ.ਐਚ.ਓ ਇੱਕ ਨਿੱਜੀ ਹਸਪਤਾਲ ਤੋਂ ਆਪਣਾ ਇਲਾਜ ਕਰਵਾ ਰਿਹਾ ਹੈ। ਤੇਜ਼ਧਾਰ ਹਥਿਆਰ ਦੇ ਹਮਲੇ ਕਾਰਨ ਉਸ ਦੇ ਚਿਹਰੇ 'ਤੇ ਸੱਟ ਲੱਗੀ ਹੈ। ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement