ਗੈਸ ਚੜ੍ਹਨ ਨਾਲ ਪਤੀ ਪਤਨੀ ਦੀ ਮੌਤ, ਬੱਚੇ ਸੁਰਖਿਅਤ 
Published : Jan 18, 2019, 3:25 pm IST
Updated : Jan 18, 2019, 3:25 pm IST
SHARE ARTICLE
Husband wife death
Husband wife death

ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਚ ਬੀਤੀ ਰਾਤ ਇਕ ਦਰਦਨਾਕ ਘਟਨਾ ਵਾਪਰੀ। ਇਸ ਘਟਨਾ ਵਿਚ ਇਕ 40 ਸਾਲਾ ਵਿਅਕਤੀ ਅਤੇ ਉਸ ਦੀ ਪਤਨੀ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ। ...

ਜਲੰਧਰ : ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਚ ਬੀਤੀ ਰਾਤ ਇਕ ਦਰਦਨਾਕ ਘਟਨਾ ਵਾਪਰੀ। ਇਸ ਘਟਨਾ ਵਿਚ ਇਕ 40 ਸਾਲਾ ਵਿਅਕਤੀ ਅਤੇ ਉਸ ਦੀ ਪਤਨੀ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ। ਉਨ੍ਹਾਂ ਦੇ ਤਿੰਨ ਬੱਚੇ ਦੂਜੇ ਕਮਰੇ ਵਿਚ ਸੋ ਰਹੇ ਸਨ। ਦੂਜੇ ਕਮਰੇ ਵਿਚ ਸੌਣ ਕਾਰਨ ਉਹ ਬਾਲ ਬਾਲ ਬਚੇ।  ਇਹ ਘਟਨਾ ਸੁਰਾਜ ਗੰਜ, ਅਵਤਾਰ ਨਗਰ, ਗਲੀ ਨੰਬਰ 10 ਵਿਚ ਵਾਪਰੀ।

ਜਿਥੇ ਮੂਲ ਰੂਪ ਵਿਚ ਬਿਹਾਰ ਦੇ ਰਹਿਣ ਵਾਲੇ ਪੱਥਰ ਦੀ ਰਗੜਈ ਕਰਨ ਵਾਲੇ ਕਾਰੀਗਰ ਰਣਜੀਤ ਕੁਮਾਰ ਪੁੱਤਰ ਰਮੇਸ਼ਵਰ ਮਹਾਤੋ ਅਤੇ ਉਸ ਦੀ ਪਤਨੀ ਰੀਟਾ ਬੀਤੀ ਰਾਤ ਕੋਲਿਆਂ ਵਾਲੀ ਅੰਗੀਠੀ ਬਾਲ ਕੇ ਅਪਣੇ ਕਮਰੇ ਵਿਚ ਸੌਂ ਗਏ, ਜਿਸ ਕਾਰਨ ਕੋਲਿਆਂ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ। ਮ੍ਰਿਤਕ ਰਣਜੀਤ ਕੁਮਾਰ ਦੇ ਭਰਾ ਅਮਰਜੀਤ ਕੁਮਾਰ ਅਨੁਸਾਰ ਰਾਤ 10 ਵਜੇ ਉਹ ਅਪਣੇ ਕਮਰੇ ਵਿਚ ਸੌਣ ਚਲਾ ਗਿਆ ਅਤੇ ਉਸ ਦੇ ਭਰਾ ਦੇ ਤਿਨ ਬੱਚੇ ਵੀ ਉਸ ਦੇ ਕਮਰੇ ਵਿਚ ਸੌਣ ਆ ਗਏ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਮ੍ਰਿਤਕ ਪਤੀ ਪਤਨੀ ਦੋਵਾਂ ਦਾ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈਆਂ ਗਈਆਂ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement