ਕੈਪਟਨ ਸਰਕਾਰ ਨੇ ਬਿਜਲੀ ਦੇ ਬਿੱਲਾਂ ਲਈ ਕਰਤਾ ਇਹ ਵੱਡਾ ਐਲਾਨ! ਗਾਹਕ ਬਿਜਲੀ ਬਿੱਲ ਭਰਨ ਲਈ...
Published : Dec 17, 2019, 5:27 pm IST
Updated : Dec 17, 2019, 5:40 pm IST
SHARE ARTICLE
Punjab Government Announces
Punjab Government Announces

ਬੈਂਕ ਸਾਰੀ ਰਕਮ ਪਾਵਰਕਾਮ ਨੂੰ ਜਮ੍ਹਾ ਕਰਵਾਏਗਾ...

ਜਲੰਧਰ: ਕੈਪਟਨ ਸਰਕਾਰ ਨੇ ਬਿਜਲੀ ਦੇ ਬਿੱਲਾਂ ਲਈ ਇਕ ਨਵਾਂ ਤਰੀਕਾ ਲੱਭਿਆ ਹੈ। ਕਰਜ਼ ‘ਚ ਡੁੱਬੀ ਪੰਜਾਬ ਸਰਕਾਰ ਨੇ ਕਰਜ਼ੇ ਦਾ ਇੱਕ ਹੋਰ ਤਰੀਕਾ ਕੱਢਿਆ ਹੈ। ਹੁਣ ਗਾਹਕ ਬਿਜਲੀ ਬਿੱਲ ਭਰਨ ਲਈ ਵੀ ਲੋਨ ਲੈ ਸਕਦੇ ਹਨ ਤੇ ਈਐਮਆਈ ਰਾਹੀਂ ਰਕਮ ਦਾ ਭੁਗਤਾਨ ਕਰ ਸਕਦੇ ਹਨ। ਤਿੰਨ ਮਹੀਨੇ ਤੋਂ 24 ਮਹੀਨੇ ਤਕ ਕਿਸ਼ਤਾਂ ਭਰਨ ਦਾ ਆਪਸ਼ਨ ਰੱਖਿਆ ਗਿਆ ਹੈ।

Captain Amarinder SinghCaptain Amarinder Singhਸਾਲ ਦਾ 9% ਤੋਂ 15% ਤਕ ਵਿਆਜ਼ ਦੇਣ ਪਵੇਗਾ। ਇਸ ਲਈ ਕ੍ਰੈਡਿਟ ਕਾਰਡ ਹੋਣਾ ਜ਼ਰੂਰੀ ਹੈ। ਗਾਹਕਾਂ ਨੂੰ ਪਾਵਰਕਾਮ ਦੀ ਵੈਬਸਾਈਟ ‘ਤੇ ਜਾ ਕੇ ਈਐਮਆਈ ਦੇ ਆਪਸ਼ਨ ‘ਤੇ ਕਲਿਕ ਕਰਨਾ ਹੋਵੇਗਾ। ਐਮਡੀ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਬੈਂਕਾਂ ਦਾ ਪੈਨਲ ਤਿਆਰ ਕੀਤਾ ਗਿਆ ਜੋ ਗਾਹਕਾਂ ਨੂੰ ਲੋਨ ਦੇਣਗੇ।

Khalistan supporters threaten captainCaptain Amrinder Singh ਇਹ ਸੁਵਿਧਾ ‘ਇੰਸਟਾ ਬਿੱਲ ਪੈਮੇਂਟ’ ਟੈਬ ਤਹਿਤ ਪੀਐਸਪੀਸੀਐਲ ਦੀ ਵੈਬਸਾਈਟ ਦੇ ਹੋਮ ਪੇਜ਼ www.pspcl.in ‘ਤੇ ਉਪਲਬਧ ਹੈ। ਪੀਐਸਪੀਸੀਐਲ ਦੀ ਸਾਈਟ ਤੇ ਜਾਓ ਤੇ ਆਪਣੀ ਰਜਿਸਟਰੀਕਰਨ ਕਰਾਓ। ਇੱਥੇ ਈਐਮਆਈ ਵਿਕਲਪ ‘ਤੇ ਕਲਿਕ ਕਰੋ।

PhotoPhotoਉਪਭੋਗਤਾ ਪ੍ਰੋਫਾਈਲ ਨੂੰ ਬੈਂਕ ਖਾਤੇ ‘ਚ ਅਪਡੇਟ ਕੀਤਾ ਜਾਣਾ ਚਾਹੀਦਾ ਹੈ। ਆਧਾਰ ਕਾਰਡ, ਪੈਨ ਕਾਰਡ, ਸੀਆਈਬੀਆਈਐਲ ਦਾ ਅੰਕ ਸਕਰਾਤਮਕ ਹੋਣਾ ਚਾਹੀਦਾ ਹੈ। ਭੁਗਤਾਨ ਸਿਰਫ ਕ੍ਰੈਡਿਟ ਕਾਰਡ ਦੁਆਰਾ ਹੋਵੇਗਾ। ਪਾਵਰਕਾਮ ਦਾ ਕੈਸ਼ ਕਾਉਂਟਰ ਸਟਾਫ ਖਪਤਕਾਰਾਂ ਨੂੰ ਬੈਂਕ ਲੈ ਜਾਵੇਗਾ। ਜਿੱਥੇ ਖਪਤਕਾਰ ਨੂੰ ਬਿੱਲ ਨੂੰ ਵੇਖਣ ਦੇ ਬਾਅਦ ਉਸੇ ਸਮੇਂ ਕਰਜ਼ਾ ਦਿੱਤਾ ਜਾਵੇਗਾ।

PhotoPhotoਬੈਂਕ ਸਾਰੀ ਰਕਮ ਪਾਵਰਕਾਮ ਨੂੰ ਜਮ੍ਹਾ ਕਰਵਾਏਗਾ ਤੇ ਖਪਤਕਾਰਾਂ ਨਾਲ ਕਿਸ਼ਤਾਂ ਦਾ ਨਿਬੇੜਾ ਕਰ ਦਿੱਤਾ ਜਾਵੇਗਾ। ਬੈਂਕ ਇਹ ਯਕੀਨੀ ਕਰਦਾ ਹੈ ਕਿ ਉਪਭੋਗਤਾ ਪੈਸੇ ਵਾਪਸ ਕਰਨ ਦੀ ਸਥਿਤੀ ਵਿੱਚ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement