Ferozepur News : ਫ਼ਿਰੋਜ਼ਪੁਰ ’ਚ ਹਲਕੇ ਕੁੱਤੇ ਦੇ ਕੱਟਣ ਨਾਲ 17 ਸਾਲਾ ਨੌਜਵਾਨ ਦੀ ਹੋਈ ਮੌਤ

By : BALJINDERK

Published : Nov 17, 2024, 5:56 pm IST
Updated : Nov 17, 2024, 5:56 pm IST
SHARE ARTICLE
ਮ੍ਰਿਤਕ ਦਮਨਪ੍ਰੀਤ ਸਿੰਘ ਦੀ ਫਾਈਲ ਫੋਟੋ
ਮ੍ਰਿਤਕ ਦਮਨਪ੍ਰੀਤ ਸਿੰਘ ਦੀ ਫਾਈਲ ਫੋਟੋ

Ferozepur News : ਕੁਝ ਦਿਨ ਪਹਿਲਾਂ ਖੇਤਾਂ ’ਚੋਂ ਆਏ ਕੁੱਤੇ ਨੇ ਨੌਜਵਾਨਾਂ ਨੂੰ ਮੂੰਹ ਕੋਲੋਂ ਲਿਆ ਸੀ ਕੱਟ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

Ferozepur News : ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਸਰਹੱਦੀ ਪਿੰਡ ਦੋਨਾਂ ਰਹਿਮਤ ਸੇਠਾਂ ਵਾਲਾ ਵਿਖੇ ਹਲਕੇ ਕੁੱਤੇ ਦੁਆਰਾ 17 ਸਾਲਾਂ ਨੌਜਵਾਨ ਨੂੰ ਕੱਟੇ ਜਾਣ ਤੋਂ ਬਾਅਦ ਉਸ ਦੀ ਅੱਜ ਦਰਦਨਾਕ ਮੌਤ ਹੋ ਗਈ। ਮਾਪਿਆਂ ਦੇ ਇਕਲੌਤੇ ਪੁੱਤਰ ਦੀ ਇਸ ਮੌਤ ਨਾਲ ਇਲਾਕੇ ’ਚ ਇਕਦਮ ਸੋਗ ਦੀ ਲਹਿਰ ਦੌੜ ਗਈ।

ਇਸ ਮੌਕੇ ਬਜ਼ੁਰਗ ਬਾਬਾ ਕਸ਼ਮੀਰ ਸਿੰਘ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਸਾਲਾ ਨੌਜਵਾਨ ਦਮਨਪ੍ਰੀਤ ਸਿੰਘ ਕੁਝ ਦਿਨ ਪਹਿਲਾਂ ਸਵੇਰੇ 6 ਵਜੇ ਸੈਰ ਨੂੰ ਨਿਕਲਿਆ ਸੀ ਕਿ ਥੋੜੀ ਦੂਰੀ ’ਤੇ ਗਿਆ ਸੀ ਕਿ ਖੇਤਾਂ ਵਿੱਚੋਂ ਆਏ ਹਲਕੇ ਰੰਗ ਦੇ ਕੁੱਤੇ ਨੇ ਉਸ ਨੂੰ ਮੂੰਹ ਕੋਲੋਂ ਕੱਟ ਲਿਆ। ਜਿਸ ਤੋਂ ਬਾਅਦ ਉਸ ਨੇ ਤੁਰੰਤ ਘਰ ਜਾ ਕੇ ਮਾਪਿਆਂ ਨੂੰ ਸਾਰੀ ਗੱਲ ਦੱਸੀ। ਮਾਪਿਆਂ ਕੋਲੋਂ ਜਿੱਥੋਂ ਤੱਕ ਜਿੰਨਾ ਸੰਭਵ ਹੋ ਸਕਿਆ ਇਲਾਜ ਕਰਵਾਇਆ ਗਿਆ, ਪਰ ਪਿਛਲੇ ਚਾਰ ਦਿਨਾਂ ਤੋਂ ਹਾਲਤ ਗੰਭੀਰ ਹੁੰਦੀ ਗਈ ਅਤੇ ਦੇਰ ਰਾਤ ਨੂੰ ਨੌਜਵਾਨ ਦੀ ਮੌਤ ਹੋ ਗਈ। ਦਮਨਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਵਿਛੋੜੇ ਨਾਲ ਪਰਿਵਾਰ ਰੋ-ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ। ਮਾਂ ਦੇ ਅਤੇ ਦਾਦੀ ਦੇ ਕੀਰਨੇ ਲੋਕਾਂ ਤੋਂ ਚੱਲੇ ਨਹੀਂ ਜਾ ਰਹੇ। ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ’ਚ ਹੁਣ ਸਦਾ ਲਈ ਹਨੇਰਾ ਛਾ ਗਿਆ ਹੈ।

(For more news apart from 17-year-old youth died after being bitten by small dog in Ferozepur News in Punjabi, stay tuned to Rozana Spokesman)

Location: India, Punjab, Firozpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement