ਅੰਮ੍ਰਿਤਸਰ ਏਅਰਪੋਰਟ 'ਤੇ ਫੜਿਆ ਗਿਆ ਲੱਖਾਂ ਦਾ ਸੋਨਾ

By : GAGANDEEP

Published : Nov 17, 2022, 11:27 am IST
Updated : Nov 17, 2022, 2:08 pm IST
SHARE ARTICLE
photo
photo

ਬਨੈਣ 'ਚ ਲੁਕੋ ਕੇ ਲਿਆਇਆ ਸੀ ਤਸਕਰ ਸੋਨਾ

ਅੰਮ੍ਰਿਤਸਰ : ਕਸਟਮ ਵਿਭਾਗ ਨੇ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ 'ਤੇ 21.69 ਲੱਖ ਰੁਪਏ ਦਾ ਸੋਨਾ ਜ਼ਬਤ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਦੌਰਾਨ ਦਿੱਲੀ ਦੇ ਇੱਕ ਨੌਜਵਾਨ ਨੂੰ ਵੀ ਕਸਟਮ ਵਿਭਾਗ ਨੇ ਫੜਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫੜਿਆ ਗਿਆ ਮੁਲਜ਼ਮ ਸੋਨੇ ਦੀ ਪੇਸਟ ਬਣਾ ਕੇ ਆਪਣੀ ਬਨੈਣ 'ਚ ਸੋਨਾ ਛੁਪਾ ਕੇ ਲਿਆਇਆ ਸੀ।

ਕਸਟਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਨੌਜਵਾਨ ਦਿੱਲੀ ਦਾ ਵਸਨੀਕ ਹੈ। ਬੁੱਧਵਾਰ ਨੂੰ ਉਹ ਸਪਾਈਸ ਜੈੱਟ ਦੀ ਐਸਜੀ 56 ਫਲਾਈਟ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਸੀ। ਜਦੋਂ ਕਸਟਮ ਵਿਭਾਗ ਨੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਉਸ ਦੀ ਬਨੈਣ ਕੁਝ ਤੰਗ ਸੀ। ਜਾਂਚ ਕਰਨ 'ਤੇ ਉਸ ਦੀ ਕਮੀਜ਼ 'ਤੇ ਸੋਨਾ ਚਿਪਕਾਇਆ ਹੋਇਆ ਪਾਇਆ ਗਿਆ। ਮੁਲਜ਼ਮ ਨੇ ਸੋਨੇ ਦੀ ਪੇਸਟ ਬਣਾਈ ਸੀ।

ਜਦੋਂ ਮੁਲਜ਼ਮ ਦੀ ਬਨੈਣ ਵਿੱਚੋਂ ਸੋਨਾ ਕੱਢ ਕੇ ਜਾਂਚ ਕੀਤੀ ਗਈ ਤਾਂ ਉਸ ਦਾ ਵਜ਼ਨ 410 ਗ੍ਰਾਮ ਪਾਇਆ ਗਿਆ। ਜਿਸ ਦੀ ਅੰਤਰਰਾਸ਼ਟਰੀ ਕੀਮਤ 21.69 ਲੱਖ ਰੁਪਏ ਹੈ। ਫਿਲਹਾਲ ਉਹ ਪੁਲਿਸ ਦੀ ਹਿਰਾਸਤ 'ਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 12 ਨਵੰਬਰ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ 1.08 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਗਈ ਸੀ। ਇਹ ਪੈਸਾ ਪੰਜਾਬ ਤੋਂ ਦੁਬਈ ਭੇਜਿਆ ਜਾ ਰਿਹਾ ਸੀ। ਇਹ ਕਾਰਵਾਈ ਡਾਇਰੈਕਟਰ ਰੈਵੇਨਿਊ ਇਨਵੈਸਟੀਗੇਸ਼ਨ ਵੱਲੋਂ ਕੀਤੀ ਗਈ। ਦੂਜੇ ਪਾਸੇ 21 ਅਕਤੂਬਰ ਨੂੰ ਕਸਟਮ ਵਿਭਾਗ ਨੇ 411 ਗ੍ਰਾਮ ਸੋਨਾ ਜ਼ਬਤ ਕੀਤਾ ਸੀ। ਜਿਸ ਨੂੰ ਇੱਕ ਨੌਜਵਾਨ ਨੇ ਆਪਣੇ ਗੁਦਾ ਵਿੱਚ ਛੁਪਾ ਲਿਆ ਸੀ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement