Nurpur Bedi Accident News: ਪੰਚਾਇਤੀ ਚੋਣਾਂ ਦੇ ਨਤੀਜੇ ਬਾਅਦ ਮੱਥਾ ਟੇਕਣ ਜਾ ਰਹੇ ਵਿਅਕਤੀ ਦੀ ਸੜਕ ਹਾਦਸੇ ’ਚ ਹੋਈ ਮੌਤ
Published : Oct 17, 2024, 9:18 am IST
Updated : Oct 17, 2024, 9:18 am IST
SHARE ARTICLE
Nurpur Bedi Accident news
Nurpur Bedi Accident news

Nurpur Bedi Accident News: ਤੇਜ਼ ਰਫ਼ਤਾਰ ਕਾਰ ਦੀ ਫੇਟ ਲੱਗਣ ਕਾਰਨ ਵਾਪਰਿਆ ਹਾਦਸਾ

ਨੂਰਪੁਰਬੇਦੀ ਦੇ ਪਿੰਡ ਰਾਮਪੁਰ ਕਲਾਂ  'ਚ ਦੇਰ ਸ਼ਾਮ ਇਕ 58 ਸਾਲਾ ਵਿਅਕਤੀ ਦੀ ਕਾਰ ਦੀ ਫੇਟ ਲੱਗਣ ਕਾਰਨ ਹਾਦਸੇ ’ਚ ਮੌਤ ਹੋ ਗਈ। ਉਕਤ ਹਾਦਸਾ ਨੂਰਪੁਰਬੇਦੀ-ਗੜ੍ਹਸੰਕਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਰਾਮਪੁਰ ਕਲਾਂ ਲਾਗੇ ਸਥਿਤ ਸਿਮਰਨ ਫ਼ਿਲਿੰਗ ਸਟੇਸ਼ਨ ਸਾਮਹਣੇ ਵਾਪਰਿਆ।

ਏ.ਐੱਸ.ਆਈ. ਰਾਮ ਕੁਮਾਰ ਨੇ ਦਸਿਆ ਕਿ ਸ਼ਾਮੀ 6.30 ਵਜੇ ਸੋਹਣ ਲਾਲ ਪੰਚਾਇਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਿੰਡ ਵਾਸੀਆਂ ਤੇ ਪੰਚਾਇਤ ਮੈਂਬਰਾਂ ਨਾਲ ਧਾਰਮਕ ਅਸਥਾਨ ਵਿਖੇ ਅਪਣੇ ਭਤੀਜੇ ਨਾਲ ਮੱਥਾ ਟੇਕਣ ਲਈ ਪੈਦਲ ਜਾ ਰਿਹਾ ਸੀ।

ਇਸ ਦੌਰਾਨ ਪਿੰਡ ਕਲਵਾਂ ਮੋੜ ਦੀ ਤਰਫੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਸੋਹਣ ਲਾਲ ਨੂੰ ਫੇਟ ਮਾਰ ਦਿਤੀ। ਹਸਪਤਾਲ ਲੈ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਹਾਦਸੇ ’ਚ ਉਸਦੇੇ ਭਤੀਜੇ ਤੇ ਹੋਰਨਾਂ ਦਾ ਬਚਾਅ ਹੋ ਗਿਆ। ਪੁਲਿਸ ਨੇ ਕਾਰ ਚਾਲਕ ਵਿਰੁਧ ਮਾਮਲਾ ਦਰਜ ਕਰ ਕੇ ਉਸਦੀ ਭਾਲ ਆਰੰਭ ਦਿਤੀ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement