ਨਕਲੀ ਦੇਸੀ ਘਿਓ ਦੇ 96 ਡੱਬਿਆਂ ਸਮੇਤ ਦੋ ਵਿਅਕਤੀ ਕਾਬੂ
Published : Sep 17, 2024, 9:08 pm IST
Updated : Sep 17, 2024, 9:08 pm IST
SHARE ARTICLE
Two persons arrested with 96 boxes of fake desi ghee
Two persons arrested with 96 boxes of fake desi ghee

ਧਾਰਾ 274, 318 ਦੇ ਤਹਿਤ ਮਾਮਲਾ ਦਰਜ

ਨਾਭਾ: ਨਾਭਾ ਦੇ ਬਾਜ਼ਾਰ ਦੇ ਵਿਚ ਨੈਸਲੇ ਕੰਪਨੀ ਦਾ ਨਕਲੀ ਦੇਸੀ ਘਿਓ ਦੁਕਾਨਦਾਰਾਂ ਨੂੰ 2 ਨੌਜਵਾਨ ਵੇਚਣ ਲਈ ਆਏ ਸਨ। ਜਿਸਦੀ ਭਿਣਕ ਨਾਭਾ ਵਪਾਰ ਮੰਡਲ ਨੂੰ ਲੱਗ ਗਈ ਤਾਂ ਨਾਭਾ ਵਪਾਰ ਮੰਡਲ ਵਲੋਂ ਨਾਭਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਨ੍ਹਾਂ 2 ਨੌਜਵਾਨਾਂ ਨੂੰ ਨਕਲੀ ਦੇਸੀ ਘਿਓ ਦੇ 96 ਡੱਬਿਆਂ ਸਮੇਤ ਗਿ੍ਰਫ਼ਤਾਰ ਕਰ ਲਿਆ। ਇਹ ਨੌਜਵਾਨ ਬਠਿੰਡਾ ਫ਼ੈਕਟਰੀ ਵਿਚੋਂ ਨਕਲੀ ਦੇਸੀ ਘਿਓ ਲਿਆ ਕੇ ਨਾਭਾ ਦੇ ਬਾਜ਼ਾਰਾਂ ਵਿਚ ਵੇਚ ਰਹੇ ਸਨ। ਇਨ੍ਹਾਂ ਕੋਲੋਂ ਪਿਕਅਪ ਗੱਡੀ ਵੀ ਬਰਾਮਦ ਕੀਤੀ ਹੈ ਜਿਸ ’ਚ ਇਹ ਨਕਲੀ ਦੇਸੀ ਘਿਓ ਵੇਚਦੇ ਸਨ।

ਇਸ ਮੌਕੇ ਨਾਭਾ ਵਪਾਰ ਮੰਡਲ ਦੇ ਪ੍ਰਧਾਨ ਸੋਮਨਾਥ ਢੱਲ ਨੇ ਦਸਿਆ ਕਿ ਇਹ ਨੌਜਵਾਨ ਨੈਸਲੇ ਕੰਪਨੀ ਦਾ ਦੇਸੀ ਘਿਓ ਵੇਚਣ ਲਈ ਦੁਕਾਨਦਾਰਾਂ ਕੋਲ ਆਏ ਸਨ ਅਤੇ ਜਦੋਂ ਉਨ੍ਹਾਂ ਨੇ ਕੀਮਤ ਪੁੱਛੀ ਤਾਂ ਇਹ ਪਹਿਲਾਂ ਡੱਬੇ ਦਾ ਰੇਟ 400 ਰੁਪਏ ਦੱਸ ਰਹੇ ਸਨ ਅਤੇ ਹੌਲੀ ਹੌਲੀ ਇਹ 300 ਰੁਪਏ ’ਤੇ ਆ ਗਏ ਇਸ ਕਰ ਕੇ ਦੁਕਾਨਦਾਰਾਂ ਨੂੰ ਸ਼ੱਕ ਪੈਣ ਤੇ ਪ੍ਰਧਾਨ ਵਪਾਰ ਮੰਡਲ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਨੈਸਲੇ ਕੰਪਨੀ ਦੇ ਡੀਲਰ ਨੂੰ ਵੀ ਬੁਲਾਇਆ ਗਿਆ ਅਤੇ ਉਸ ਨੇ ਵੀ ਸਪੱਸ਼ਟ ਕੀਤਾ ਕਿ ਇਹ ਦੇਸੀ ਘਿਓ ਨਕਲੀ ਹੈ। ਉਨ੍ਹਾਂ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ। ਪੁਲਿਸ ਨੇ ਮੁਲਜ਼ਮ ਜਗਸੀਰ ਰਾਮ ਵਾਸੀ ਪਿੰਡ ਲਾਲੇਵਾਲੀ ਜ਼ਿਲ੍ਹਾ ਮਾਨਸਾ ਅਤੇ ਸੋਮਾ ਰਾਮ ਵਾਸੀ ਭੱਮੇ ਖੁਰਦ ਜ਼ਿਲ੍ਹਾ ਮਾਨਸਾ ਵਿਰੁਧ ਬੀਐਨਐਸ ਧਾਰਾ 274, 318 ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement