ਸਮੋਸੇ ਵੇਚਣ ਵਾਲੇ ਦੀ ਸ਼ਰਮਨਾਕ ਕਰਤੂਤ: ਬਕਾਇਆ ਮੰਗਣ 'ਤੇ ਗਾਹਕਾਂ 'ਤੇ ਪਾਇਆ ਗਰਮ ਤੇਲ
Published : Sep 17, 2022, 6:40 pm IST
Updated : Sep 17, 2022, 6:54 pm IST
SHARE ARTICLE
PHOTO
PHOTO

ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਦਾਖਲ

 

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ 'ਚ ਇਕ ਸਮੋਸੇ ਵੇਚਣ ਵਾਲੇ ਨੇ ਗੁੱਸੇ 'ਚ ਆ ਕੇ 6 ਲੋਕਾਂ 'ਤੇ ਗਰਮ ਤੇਲ ਪਾ ਦਿੱਤਾ। ਲੋਕਾਂ ਦਾ ਕਸੂਰ ਸਿਰਫ਼ ਇਹ ਸੀ ਕਿ ਉਨ੍ਹਾਂ ਨੇ ਉਸ ਤੋਂ ਬਕਾਇਆ ਪੈਸਿਆਂ ਦੀ ਮੰਗ ਕੀਤੀ। ਇਸ ਪੂਰੀ ਘਟਨਾ 'ਚ 6 ਸਾਲ ਦੀ ਬੱਚੀ ਸਮੇਤ ਕੁੱਲ 6 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਘਟਨਾ ਅੰਮ੍ਰਿਤਸਰ ਦੇ ਅਰਜਨ ਦੇਵ ਨਗਰ ਦੀ ਹੈ।  ਬਜ਼ੁਰਗ ਔਰਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੋਤੀ ਸਕੂਲ ਤੋਂ ਵਾਪਸ ਆਈ ਤਾਂ ਉਸਨੇ ਸਮੋਸੇ ਖਾਣ ਦੀ ਜ਼ਿੱਦ ਕੀਤੀ ਤੇ ਉਸ ਨੂੰ 40 ਰੁਪਏ ਦੇ ਕੇ ਸਮੋਸੇ ਲੈਣ ਲਈ ਭੇਜ ਦਿੱਤਾ ਪਰ ਸਮੋਸੇ ਵੇਚਣ ਵਾਲੇ ਨੇ ਦੋ ਸਮੋਸੇ ਦੇਣ ਤੋਂ ਬਾਅਦ ਵੀ ਪੈਸੇ ਵਾਪਸ ਨਹੀਂ ਕੀਤੇ। ਜਦੋਂ ਉਸ ਦੀ ਨੂੰਹ ਅਤੇ ਲੜਕਾ ਆਏ ਤਾਂ ਉਹ ਪੋਤੀ ਨੂੰ ਲੈ ਕੇ ਸਮੋਸਾ ਵੇਚਣ ਵਾਲੇ ਕੋਲ ਬਕਾਇਆ ਪੈਸੇ ਲੈਣ ਗਏ ਪਰ ਸਮੋਸਾ ਵੇਚਣ ਵਾਲੇ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।

ਔਰਤ ਨੇ ਦੱਸਿਆ ਕਿ ਉਸ ਦੀ ਨੂੰਹ ਅਤੇ ਬੇਟੇ ਦਾ ਸਮੋਸਾ ਵੇਚਣ ਵਾਲੇ ਨਾਲ ਝਗੜਾ ਹੋ ਗਿਆ। ਗੁੱਸੇ ਵਿੱਚ ਆ ਕੇ ਸਮੋਸਾ ਵੇਚਣ ਵਾਲੇ ਨੇ ਬਿਨਾਂ ਸੋਚੇ ਕੜਾਹੀ ਦਾ ਗਰਮ ਤੇਲ ਪਾ ਦਿੱਤਾ। ਤੇਲ ਛੋਟੀ ਬੱਚੀ, ਨੂੰਹ ਅਤੇ ਨੇੜੇ ਖੜ੍ਹੇ ਤਿੰਨ ਹੋਰ ਵਿਅਕਤੀਆਂ 'ਤੇ ਡਿੱਗਿਆ।

ਆਸ-ਪਾਸ ਦੇ ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾਇਆ। ਲੜਕੀ ਦੀ ਗਰਦਨ ਅਤੇ ਹੱਥ ਬੁਰੀ ਤਰ੍ਹਾਂ ਸੜ ਗਏ। ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਦੇ ਮੋਢੇ ਅਤੇ ਗਰਦਨ ਪੂਰੀ ਤਰ੍ਹਾਂ ਝੁਲਸ ਗਏ ਹਨ। ਬਾਕੀਆਂ ਨੂੰ ਹਸਪਤਾਲ ਤੋਂ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement