ਦੁਖਦਾਈ ਖਬਰ: ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਨਰਸ ਦਾ ਕੀਤਾ ਕਤਲ
Published : Sep 17, 2022, 12:02 pm IST
Updated : Sep 17, 2022, 12:02 pm IST
SHARE ARTICLE
photo
photo

ਪੁਲਿਸ ਨੇ ਮਾਮਲਾ ਕੀਤਾ ਦਰਜ

 

ਤਰਨਤਾਰਨ : ਤਰਨਤਾਰਨ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਮੁਹੱਲਾ ਗੁਰੂ ਖੂਹ ਚੌਕ ਵਿਖੇ ਕਲੀਨਿਕ ਚਲਾ ਰਹੀ ਨਰਸ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨਰਸ ਦੀ  ਪਹਿਚਾਣ ਸੁਸ਼ਮਾ (43) ਵਜੋਂ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਸੁਸ਼ਮਾ ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਸੀ।

ਮ੍ਰਿਤਕਾ ਦੇ ਭਰਾ ਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸ਼ਮਾ ਬੀਏਐੱਮਐੱਸ ਡਾਕਟਰ ਸੀ ਤੇ ਮੁਹੱਲੇ ਵਿਚ ਕਲੀਨਿਕ ਚਲਾਉਂਦੀ ਸੀ। ਉਸ ਨੇ ਪਰਿਵਾਰ ਸਮੇਤ ਵਿਦੇਸ਼ ਜਾਣ ਲਈ ਕੁਝ ਏਜੰਟਾਂ ਨਾਲ ਰਾਬਤਾ ਕੀਤਾ ਸੀ ਤੇ 32 ਲੱਖ ਰੁਪਏ ਅਦਾ ਕੀਤੇ ਹੋਏ ਹਨ।

ਲੰਘੇ ਦਿਨ ਉਨ੍ਹਾਂ ਏਜੰਟਾਂ ਨੇ ਉਸ ਨੂੰ 4 ਲੱਖ ਰੁਪਏ ਦੇਣ ਲਈ ਬੁਲਾਇਆ ਤੇ ਉਥੋਂ ਆਪਣੀ ਕਾਰ ਵਿਚ ਅਗਵਾ ਕਰ ਲਿਆ। ਡਾ. ਸੁਸ਼ਮਾ ਰਾਤ ਭਰ ਘਰ ਨਹੀਂ ਆਈ ਅਤੇ ਉਸ ਖ਼ੂਨ ਨਾਲ ਲੱਥਪੱਥ ਲਾਸ਼ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਇਸ ਕਤਲ ਬਾਰੇ ਪਤਾ ਲੱਗਾ ਹੈ। ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਅਣਪਛਾਤਿਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement