ਪੀ ਐਂਡ ਜੀ ਇੰਡੀਆ ਨੇ ਕੋਵਿਡ-19 ਰਾਹਤ ਫ਼ੰਡ ਲਈ ਇਕ ਕਰੋੜ ਦਾ ਚੈੱਕ ਸੌਂਪਿਆ
Published : Jul 17, 2021, 7:30 am IST
Updated : Jul 17, 2021, 7:30 am IST
SHARE ARTICLE
image
image

ਪੀ ਐਂਡ ਜੀ ਇੰਡੀਆ ਨੇ ਕੋਵਿਡ-19 ਰਾਹਤ ਫ਼ੰਡ ਲਈ ਇਕ ਕਰੋੜ ਦਾ ਚੈੱਕ ਸੌਂਪਿਆ

ਚੰਡੀਗੜ੍ਹ, 16 ਜੁਲਾਈ (ਸੱਤੀ) : ਅਪਣੀ ਕਾਰਪੋਰੇਟ ਅਤੇ ਸਮਾਜਕ ਜ਼ਿੰਮੇਵਾਰੀ (ਸੀਐਸਆਰ) ਨੂੰ  ਪੂਰਾ ਕਰਦੇ ਹੋਏ ਪੀ ਐਂਡ ਜੀ ਇੰਡੀਆ ਦੇ ਨੁਮਾਇੰਦਿਆਂ ਨੇ ਅੱਜ ਮੁੱਖ ਮੰਤਰੀ ਕੋਵਿਡ-19 ਰਾਹਤ ਫ਼ੰਡ ਵਿਚ ਇਕ ਕਰੋੜ ਰੁਪਏ ਦਾ ਯੋਗਦਾਨ ਪਾਇਆ | ਪੀ ਐਂਡ ਜੀ ਇੰਡੀਆ ਦੇ ਨੁਮਾਇੰਦਿਆਂ ਨੇ ਅੱਜ ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੂੰ  ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਖੇ ਚੈੱਕ ਸੌਂਪਿਆ | ਇਸ ਵੱਡੇ ਸਨਅੱਤਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਟੀਕਾਕਰਨ ਵਿਚ ਯੋਗਦਾਨ ਪਾਉਣ ਸਬੰਧੀ ਅਪਣੀ ਵਚਨਬੱਧਤਾ ਦੇ ਮੱਦੇਨਜ਼ਰ ਪੀ ਐਂਡ ਜੀ ਨੇ ਕੋਵਿਡ-19 ਸਬੰਧੀ ਤਿਆਰੀਆਂ ਲਈ ਇਕ ਕਰੋੜ ਰੁਪਏ ਦਾ ਯੋਗਦਾਨ ਪਾਇਆ ਅਤੇ ਇਸ ਨੇ ਸੂਬੇ ਵਿਚ ਲੋਕਾਂ ਨੂੰ  ਕਰਿਆਨੇ ਦੀਆਂ ਕਿੱਟਾਂ, ਸੈਨੇਟਰੀ ਪੈਡ ਮੁਹੱਈਆ ਕਰਵਾ ਕੇ ਵੱਡੇ ਪੱਧਰ 'ਤੇ ਵੀ ਯੋਗਦਾਨ ਪਾਇਆ | ਕਮਿਊਨਿਟੀ ਪ੍ਰਤੀ ਅਪਣੇ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਪੀ ਐਂਡ ਜੀ ਸਾਊਥ ਏਸ਼ੀਆ ਦੇ ਗਵਰਨਮੈਂਟ ਰਿਲੇਸ਼ਨਸ ਹੈੱਡ ਸ੍ਰੀ ਸਚਿਨ ਸੈਣੀ ਅਤੇ ਪੀ ਐਂਡ ਜੀ ਵਿਚ ਸੀਨੀਅਰ ਮੈਨੇਜਰ ਜੀਆਰ ਸ੍ਰੀ ਜੇ.ਪੀ. ਭਾਦੋਲਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ, ਪੀ ਐਂਡ ਜੀ ਇੰਡੀਆ ਨੇ ਸਰਕਾਰ ਅਤੇ ਰਾਹਤ ਸੰਸਥਾਵਾਂ ਦੀ ਭਾਈਵਾਲੀ ਨਾਲ ਲੋਕਾਂ ਦੀ ਭਲਾਈ ਲਈ ਅਪਣਾ ਰਾਹਤ ਪ੍ਰੋਗਰਾਮ 'ਪੀ ਐਂਡ ਜੀ ਸੁਰੱਕਸ਼ਾ ਇੰਡੀਆ' ਸ਼ੁਰੂ ਕੀਤਾ | ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਪੀ ਐਂਡ ਜੀ ਸਰਕਾਰ ਨੂੰ  ਵਿੱਤੀ ਸਹਾਇਤਾ, ਉਤਪਾਦਾਂ, ਘਰੇਲੂ ਤੌਰ 'ਤੇ ਬਣਾਏ ਮਾਸਕ ਅਤੇ ਸੈਨੀਟਾਈਜ਼ਰ ਦਾਨ ਕਰ ਕੇ ਕਮਿਊਨਿਟੀ ਦੀ ਸਹਾਇਤਾ ਕਰ ਰਿਹਾ ਹੈ | ਸਿਹਤ ਮੰਤਰੀ ਨੇ ਹੋਰ ਸਨਅਤਕਾਰਾਂ ਨੂੰ  ਅੱਗੇ ਆਉਣ ਅਤੇ ਅਪਣੀ ਕਾਰਪੋਰੇਟ ਅਤੇ ਸਮਾਜਕ ਜ਼ਿੰਮੇਵਾਰੀ ਤਹਿਤ ਲੋਕਾਂ ਦੀ ਸੇਵਾ ਕਰਨ ਦੀ ਵੀ ਅਪੀਲ ਕੀਤੀ | 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement