ਸਿੱਧੂ ਹੱਥ ਪੰਜਾਬ ਕਾਂਗਰਸ ਦਾ ਪੱਲਾ ਫੜਾਉਣ ਨਾਲ ਕਾਂਗਰਸ ਪੰਜਾਬ 'ਚ ਦਮ ਤੋੜ ਦੇਵੇਗੀ
Published : Jul 17, 2021, 12:40 am IST
Updated : Jul 17, 2021, 12:40 am IST
SHARE ARTICLE
image
image

ਸਿੱਧੂ ਹੱਥ ਪੰਜਾਬ ਕਾਂਗਰਸ ਦਾ ਪੱਲਾ ਫੜਾਉਣ ਨਾਲ ਕਾਂਗਰਸ ਪੰਜਾਬ 'ਚ ਦਮ ਤੋੜ ਦੇਵੇਗੀ


ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ  ਲਿਖੀ ਚਿੱਠੀ

ਚੰਡੀਗੜ੍ਹ, 16 ਜੁਲਾਈ (ਭੁੱਲਰ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ  ਪੰਜਾਬ ਕਾਂਗਰਸ ਪ੍ਰਧਾਨ ਬਣਾਏ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ | ਅੱਜ ਨਵਜੋਤ ਸਿੱਧੂ ਦੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ  ਮਿਲਣ ਮੌਕੇ ਹੀ ਕੈਪਟਨ ਵਲੋਂ ਹਾਈਕਮਾਨ ਨੂੰ  ਇਕ ਚਿੱਠੀ ਲਿਖ ਕੇ ਸਿੱਧੂ ਦਾ ਵਿਰੋਧ ਕੀਤਾ ਗਿਆ | ਇਹ ਚਿੱਠੀ ਮੁੱਖ ਮੰਤਰੀ ਦੇ ਓ.ਐਸ.ਡੀ. ਨਰਿੰਦਰ ਸਿੰਘ ਭਾਂਬਰੀ ਲੈ ਕੇ ਪੁੱਜੇ ਸਨ | ਇਸ ਤੋਂ ਪਹਿਲਾਂ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੇ ਇਹ ਇਸ਼ਾਰਾ ਦਿਤਾ ਸੀ ਕਿ ਨਵਜੋਤ ਸਿੱਧੂ ਨੂੰ  ਕਾਂਗਰਸ ਪ੍ਰਧਾਨ ਬਣਾਉਣ ਦਾ ਫ਼ੈਸਲਾ ਲੈ ਲਿਆ ਹੈ | ਇਸ ਤੋਂ ਪਹਿਲਾਂ ਸਿੱਧੂ ਨੇ ਵੀ ਜਨਤਕ ਤੌਰ 'ਤੇ ਐਲਾਨ ਕੀਤਾ ਸੀ ਕਿ ਉਹ ਕੈਪਟਨ ਦੇ ਹੇਠਾਂ ਲੱਗ ਕੇ ਕੈਬਨਿਟ ਮਨਿਸਟਰ ਬਣਨ ਨੂੰ  ਤਿਆਰ ਨਹੀਂ | ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਲਿਖਿਆ ਹੈ ਕਿ ਪੰਜਾਬ ਦੇ ਪੁਰਾਣੇ ਕਾਂਗਰਸੀ ਨਵਜੋਤ ਸਿੱਧੂ ਦੇ ਹੇਠਾਂ ਲੱਗ ਕੇ, ਕਾਂਗਰਸ ਵਿਚ ਰਹਿਣ ਲਈ ਤਿਆਰ ਨਹੀਂ | 
ਕਾਂਗਰਸ ਦੇ ਸੂਤਰਾਂ ਅਨੁਸਾਰ ਕਈ ਕਾਂਗਰਸੀ, ਏਨੇ ਨਿਰਾਸ਼ ਹੋ ਗਏ ਹਨ ਕਿ ਉਹ ਸਿੱਧੂ ਨੂੰ  ਪ੍ਰਧਾਨ ਮੰਨਣ ਦੀ ਬਜਾਏ ਕਿਸੇ ਹੋਰ ਪਾਰਟੀ ਵਿਚ ਰਲਣਾ ਪਸੰਦ ਕਰਨਗੇ | ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਕੰਮਕਾਰ ਦਾ ਤਰੀਕਾ ਪਾਰਟੀ ਲਈ ਠੀਕ ਨਹੀਂ ਰਹੇਗਾ | ਪਾਰਟੀ ਵਿਚ ਫੁੱਟ ਪੈ ਜਾਵੇਗੀ | ਸਿੱਧੂ ਨੂੰ  ਪ੍ਰਧਾਨ ਬਣਾਇਆ ਤਾਂ ਪੁਰਾਣੇ ਕਾਂਗਰਸੀ ਨਰਾਜ਼ ਹੋ ਜਾਣਗੇ | ਕਾਂਗਰਸ ਤੇ ਸਰਕਾਰ ਦੋਹਾਂ ਨੂੰ  ਹੀ ਨੁਕਸਾਨ ਹੋਵੇਗਾ | ਹਿੰਦੂ, ਦਲਿਤ ਤੇ ਹੋਰ ਵਰਗ ਵੀ ਨਰਾਜ਼ ਹੋਣਗੇ | ਕੈਪਟਨ ਨੇ ਇਥੋਂ ਤਕ ਕਹਿ ਦਿਤਾ ਕਿ ਸਿੱਧੂ ਪ੍ਰਧਾਨ ਬਣਿਆ ਤਾਂ ਪਾਰਟੀ ਆਉਂਦੀਆਂ ਚੋਣਾਂ ਵਿਚ ਸੱਤਾ ਤੋਂ ਬਾਹਰ ਵੀ ਹੋ ਜਾਵੇਗੀ | ਕੈਪਟਨ ਨੇ ਸਿੱਧੂ ਨੂੰ  ਪ੍ਰਧਾਨਗੀ ਸੌਂਪੇ ਜਾਣ ਦੀਆਂ ਖ਼ਬਰਾਂ 'ਤੇ ਸਖ਼ਤ ਨਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਅਗਰ ਸਿੱਧੂ ਨੂੰ  ਪ੍ਰਧਾਨ ਬਣਾਇਆ ਤਾਂ ਪਾਰਟੀ ਨੂੰ  ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਵੀ ਹਾਈਕਮਾਨ ਦੀ ਹੋਵੇਗੀ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement