ਸਤਲੁਜ ਦਰਿਆ ਵਿਚ ਡੁੱਬੇ ਦੋ ਵਿਦਿਆਰਥੀਆਂ ਵਿਚੋਂ ਇਕ ਦੀ ਲਾਸ਼ ਬਰਾਮਦ
Published : Jul 17, 2021, 12:17 am IST
Updated : Jul 17, 2021, 12:17 am IST
SHARE ARTICLE
image
image

ਸਤਲੁਜ ਦਰਿਆ ਵਿਚ ਡੁੱਬੇ ਦੋ ਵਿਦਿਆਰਥੀਆਂ ਵਿਚੋਂ ਇਕ ਦੀ ਲਾਸ਼ ਬਰਾਮਦ

ਨੰਗਲ, 16 ਜੁਲਾਈ (ਕੁਲਵਿੰਦਰ ਭਾਟੀਆ) : ਬੀਤੇ ਦਿਨੀ ਨੰਗਲ ਦੇ ਵਾਰਡ ਨੰਬਰ-1 ਪਿੰਡ ਬਰਮਲਾ ਦੇ ਵਿਖੇ ਸਤਲੁਜ ਦਰਿਆ ਵਿਚ ਨਹਾਉਣ ਗਏ ਸਕੂਲੀ ਵਿਦਿਆਰਥੀਆਂ ਵਿਚੋਂ ਅੱਜ ਇਕ ਵਿਦਿਆਰਥੀ ਸ਼ਬਦ ਕੁਮਾਰ ਉਰਫ਼ ਸਤਨਾਮ ਸਿੰਘ ਉਮਰ 14 ਸਾਲ ਦੀ ਲਾਸ਼ ਕੋਟਲਾ ਪਾਵਰ ਹਾਊਸ ਤੋਂ ਬਰਾਮਦ ਕਰ ਲਈ ਗਈ ਹੈ, ਜਦਕਿ ਇਕ ਵਿਦਿਆਰਥੀ ਆਸ਼ੂ ਉਰਫ਼ ਕਾਰਤੀਕ ਉਮਰ 13 ਸਾਲ ਨਿਵਾਸੀ ਕੇਸ਼ਵ ਨਗਰ ਅਜੇ ਵੀ ਲਾਪਤਾ ਹੈ। ਜਿਸ ਦੀ ਭਾਲ ਲਈ ਜਲੰਧਰ ਤੋਂ ਐਨ.ਡੀ.ਆਰ.ਐਫ਼. ਦੀ ਟੀਮ ਨੂੰ ਬੁਲਾਇਆ ਗਿਆ ਹੈ। 
ਇਸ ਮੌਕੇ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਰਾਮ ਕਿਸ਼ਨ ਨੇ ਦਸਿਆ ਕਿ ਪ੍ਰਸ਼ਾਸਨ ਵਲੋਂ ਪੀੜਤ ਪਰਵਾਰਾ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਪੀੜਤ ਪਰਵਾਰਾ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਦੇ ਨੰਗਲ ਵਾਰਡ ਨੰਬਰ-1 ਪਿੰਡ ਬਰਮਲਾ ਦੇ ਵਿਖੇ ਤਿੰਨ ਦੋਸਤ ਸਤਲੁਜ ਦਰਿਆ ਵਿਚ ਨਹਾਉਣ ਗਏ ਸਨ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇਹ ਤਿੰਨੇ ਵਿਦਿਆਰਥੀ ਸਤਲੁਜ ਦਰਿਆ ’ਚ ਰੁੜ ਗਏ ਸਨ। ਜਦਕਿ ਇਕ ਵਿਦਿਆਰਥੀ ਜੱਸੀ ਪੁੱਤਰ ਹਰੀਸ਼ ਕੁਮਾਰ ਨੂੰ ਕੱੁਝ ਨੌਜਾਵਾਨਾਂ ਨੇ ਤਾਂ ਗੁਰਦਵਾਰਾ ਘਾਟ ਸਾਹਿਬ ਦੇ ਨਜ਼ਦੀਕ ਬਚਾਅ ਲਿਆ ਸੀ। ਜਦਕਿ ਦੋ ਬੱਚੇ ਲਾਪਤਾ ਹੋ ਗਏ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement