Khanna News : ਖੰਨਾ ’ਚ ਪਿਆ ਭਾਰੀ ਮੀਂਹ, ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ’ਚ ਮੱਕੀ ਦੀ ਫ਼ਸਲ ਹੋਈ ਖ਼ਰਾਬ

By : BALJINDERK

Published : Jun 17, 2025, 3:32 pm IST
Updated : Jun 17, 2025, 3:32 pm IST
SHARE ARTICLE
ਖੰਨਾ ’ਚ ਪਿਆ ਭਾਰੀ ਮੀਂਹ
ਖੰਨਾ ’ਚ ਪਿਆ ਭਾਰੀ ਮੀਂਹ

Khanna News : ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ

Khanna News in Punjabi : ਖੰਨਾ ’ਚ ਭਾਰੀ ਮੀਂਹ ਦੇ ਨਾਲ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਉਥੇ ਹੀ ਪੂਰਾ ਸ਼ਹਿਰ ਬਰਸਾਤੀ ਪਾਣੀ ਨਾਲ ਭਰ ਗਿਆ। ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹੀ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਮੱਕੀ ਦੀ ਫ਼ਸਲ ਖ਼ਰਾਬ ਹੋਈ। ਮੀਂਹ ਨਾਲ ਹੁਣ ਮੰਡੀ ਦਾ ਕੰਮ ਦੋ ਤਿੰਨ ਦਿਨ ਹੋਰ ਰੁਕਿਆ ਰਹੇਗਾ।

1

ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਭਾਰੀ ਮੀਂਹ ਨਾਲ ਮੰਡੀ ਦਾ ਕੰਮ ਰੁਕ ਗਿਆ ਹੈ। ਮੱਕੀ ਦੀ ਫ਼ਸਲ ਹੁਣ ਦੋ ਤਿੰਨ ਦਿਨਾਂ ਮਗਰੋਂ ਆਵੇਗੀ। ਲੇਬਰ ਨੂੰ ਵੀ ਪ੍ਰੇਸ਼ਾਨੀ ਆਵੇਗੀ।

1

ਦੂਜੇ ਪਾਸੇ ਮਾਰਕੀਟ ਕਮੇਟੀ ਸਕੱਤਰ ਕਮਲਦੀਪ ਸਿੰਘ ਮਾਨ ਨੇ ਕਿਹਾ ਕਿ ਖੰਨਾ ਮੰਡੀ ’ਚ ਹੁਣ ਤੱਕ 1 ਲੱਖ 27 ਹਜ਼ਾਰ ਕੁਇੰਟਲ ਮੱਕੀ ਆਈ ਹੈ। ਪਿਛਲੇ ਸਾਲ ਸੀਜ਼ਨ ਦੌਰਾਨ 6 ਲੱਖ ਤੋਂ ਵੱਧ ਕੁਇੰਟਲ ਫ਼ਸਲ ਆਈ ਸੀ। ਉਨ੍ਹਾਂ ਕਿਹਾ ਕਿ ਮੀਂਹ ਇਕ ਕੁਦਰਤੀ ਆਫ਼ਤ ਹੈ। ਖੰਨਾ ਸ਼ਹਿਰ ਦਾ ਸੀਵਰੇਜ ਸਿਸਟਮ ਛੋਟਾ ਹੈ। ਪਾਣੀ ਦੀ ਨਿਕਾਸੀ ਹੌਲੀ ਹੁੰਦੀ ਹੈ। 

(For more news apart from  Heavy rains in Khanna News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement