ਕਬੱਡੀ ਖਿਡਾਰੀ ਦਲਬੀਰ ਸਿੰਘ ਉਰਫ਼ ਬੀਰੀ ਢੈਪਈ ਹੋਏ ਸੜਕ ਹਾਦਸੇ ਦਾ ਸ਼ਿਕਾਰ 

By : KOMALJEET

Published : Jun 17, 2023, 6:15 pm IST
Updated : Jun 17, 2023, 6:19 pm IST
SHARE ARTICLE
Punjab News
Punjab News

ਸਿਰ ਅਤੇ ਪੱਟ 'ਤੇ ਲੱਗੀਆਂ ਗੰਭੀਰ ਸੱਟਾਂ, ਮਾਂ ਨੇ ਲਗਾਈ ਮਦਦ ਦੀ ਗੁਹਾਰ 


ਲੁਧਿਆਣਾ ਦੇ DMC 'ਚ ਲੜ ਰਹੇ ਜ਼ਿੰਦਗੀ ਤੇ ਮੌਤ ਦੀ ਜੰਗ  

ਲੁਧਿਆਣਾ : ਕਬੱਡੀ ਖਿਡਾਰੀ ਦਲਬੀਰ ਸਿੰਘ ਉਰਫ਼ ਬੀਰੀ ਢੈਪਈ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਵਿਚ ਉਨ੍ਹਾਂ ਦੇ ਸਿਰ ਅਤੇ ਪੱਟ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਖਿਡਾਰੀ ਦਾ ਇਲਾਜ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਚਲ ਰਿਹਾ ਹੈ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਮੌਕੇ ਖਿਡਾਰੀ ਦੇ ਚਾਚਾ ਜੀ ਅਤੇ ਮਾਤਾ ਜੀ ਨੇ ਦਸਿਆ ਕਿ ਬੀਤੇ ਕੁਝ ਸਾਲਾਂ ਵਿਚ ਦਲਬੀਰ ਢੈਪਈ ਨੇ ਕਬੱਡੀ ਦੇ ਖੇਤਰ ਵਿਚ ਬਹੁਤ ਨਾਮਣਾ ਖੱਟਿਆ ਸੀ। ਸਾਰੇ ਘਰ ਦਾ ਖ਼ਰਚਾ ਹੀ ਉਸ ਦੇ ਸਿਰ 'ਤੇ ਚੱਲ ਰਿਹਾ ਸੀ। ਉਨ੍ਹਾਂ ਦਸਿਆ ਕਿ ਦਲਵੀਰ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਚ ਦਾਖ਼ਲ ਹੈ ਅਤੇ ਉਸ ਨੂੰ ਵੈਂਟੀਲੇਟਰ ਤੇ ਰਖਿਆ ਗਿਆ ਹੈ।

ਇਹ ਵੀ ਪੜ੍ਹੋ: ... ਤੇ ਗ਼ਰੀਬ ਨੂੰ ਥੈਲੇ ’ਚ ਲਿਜਾਣੀ ਪਈ ਨਵਜੰਮੇ ਦੀ ਲਾਸ਼!

ਖਿਡਾਰੀ ਦੀ ਮਾਂ ਦਾ ਇਹ ਵੀ ਕਹਿਣਾ ਹੈ ਕਿ ਦਲਬੀਰ 'ਤੇ ਬੀਤੇ ਦਿਨੀਂ ਪਿੰਡ ਜੋਧਾਂ ਕੋਲ ਸਥਿਤ ਇਕ ਡਰੇਨ ਉਪਰ ਕੁਝ ਲੋਕਾਂ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਹਮਲਾ ਕੀਤਾ ਸੀ। ਉਸ ਮੌਕੇ ਦਲਬੀਰ ਇਕ ਧਾਰਮਿਕ ਸਥਾਨ ਤੋਂ ਪਰਤ ਰਿਹਾ ਸੀ। ਹਮਲੇ ਕਾਰਨ ਖਿਡਾਰੀ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਹੁਣ ਉਨ੍ਹਾਂ ਦਾ ਪੁੱਤਰ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਉਨ੍ਹਾਂ ਨੇ ਮੁਲਜ਼ਮਾਂ ਵਿਰੁਧ ਕਾਰਵਾਈ ਦੀ ਗੱਲ ਕਰਦਿਆਂ ਇਨਸਾਫ਼ ਮੰਗਿਆ ਹੈ। 

ਉਨ੍ਹਾਂ ਦਸਿਆ ਕਿ ਉਸ ਦਾ 30 ਹਜ਼ਾਰ ਰੁਪਏ ਰੋਜ਼ ਦਾ ਵੈਂਟੀਲੇਟਰ ਦਾ ਕਿਰਾਇਆ ਅਤੇ ਦਵਾਈਆਂ ਦੇ ਪੈਸੇ ਵਖਰੇ ਮਿਲਾ ਕੇ ਲਗਭਗ 50 ਹਜ਼ਾਰ ਰੁਪਏ ਰੋਜਾਨਾ ਦਾ ਖਰਚਾ ਆ ਰਿਹਾ ਹੈ। ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਸਿਹਤ ਸਬੰਧੀ ਡਾਕਟਰ ਸੋਮਵਾਰ ਨੂੰ ਸਥਿਤੀ ਬਾਰੇ ਦੱਸਣਗੇ। ਇਸ ਹਾਲਾਤ ਵਿਚ ਉਨ੍ਹਾਂ ਕੋਲੋਂ ਖ਼ਰਚਾ ਕਰਨਾ ਔਖਾ ਹੋ ਚੁੱਕਾ ਹੈ।ਉਹ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕਰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement