Punjab News: ਦਿਮਾਗ ਦੀ ਨਾੜੀ ਫਟਣ ਕਰ ਕੇ 19 ਸਾਲਾ ਨੌਜਵਾਨ ਦੀ ਮੌਤ
Published : May 17, 2024, 11:31 am IST
Updated : May 17, 2024, 11:31 am IST
SHARE ARTICLE
Kulraj Singh
Kulraj Singh

ਮ੍ਰਿਤਕ ਦੀ ਪਛਾਣ ਕੁਲਰਾਜ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਜ਼ੈਲਦਾਰ ਵਜੋਂ ਹੋਈ ਹੈ।

Punjab News: ਮੁਹਾਲੀ - ਡੇਰਾਬੱਸੀ ਦੇ ਪਿੰਡ ਜਵਾਹਰਪੁਰ ਦੇ 19 ਸਾਲਾ ਲੜਕੇ ਦੀ ਸਿਰ ਦੀ ਨਾੜ ਫਟਣ ਕਾਰਨ ਮੌਤ ਹੋ ਗਈ। ਉਹ ਜਿਮ ਜਾਣ ਦਾ ਸ਼ੌਕੀਨ ਸੀ। ਦੱਸਿਆ ਜਾ ਰਿਹਾ ਹੈ ਕਿ ਬਾਡੀ ਬਿਲਡਿੰਗ ਲਈ ਦਿੱਤੇ ਗਏ ਸਟੀਰਾਇਡ ਟੀਕੇ ਦੀ ਓਵਰਡੋਜ਼ ਕਾਰਨ ਪੀਜੀਆਈ ਵਿਚ ਜੇਰੇ ਇਲਾਜ ਸੀ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਰਾਜ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਜ਼ੈਲਦਾਰ ਵਜੋਂ ਹੋਈ ਹੈ।

ਉਹ ਆਪਣੀ ਛੋਟੀ ਭੈਣ ਦਾ ਇਕਲੌਤਾ ਭਰਾ ਸੀ। ਕੁਲਰਾਜ ਸਿੰਘ ਉਰਫ਼ ਬੱਬਰ ਹੱਸਮੁੱਖ ਸੁਭਾਅ ਦਾ ਸੀ, ਉਸ ਦੀ ਮੌਤ ਤੋਂ ਬਾਅਦ ਪਿੰਡ ਜਵਾਹਰਪੁਰ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਜੀਜਾ ਮਨਜੀਤ ਸਿੰਘ ਅਤੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਛੋਟਾ ਨੇ ਦੱਸਿਆ ਕਿ ਕੁਲਰਾਜ ਸਿੰਘ ਉਰਫ਼ ਗੱਬਰ ਬਾਊਂਸਰ ਦਾ ਕੰਮ ਕਰਦਾ ਸੀ, 6 ਫੁੱਟ ਦਾ ਬੱਬਰ ਜਿੰਮ 'ਚ ਕਸਰਤ ਕਰਨ ਦਾ ਸ਼ੌਕੀਨ ਸੀ।

ਉਸ ਨੇ ਦੱਸਿਆ ਕਿ 11 ਮਈ ਨੂੰ ਉਹ ਚੰਡੀਗੜ੍ਹ ਜਿਮ ਵਿਚ ਕਸਰਤ ਕਰ ਰਿਹਾ ਸੀ, ਜਦੋਂ ਉਹ ਡਿੱਗ ਪਿਆ।  ਉਸ ਨੂੰ ਇੱਕ ਨਿੱਜੀ ਹਸਪਤਾਲ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਵਿਚ ਦਾਖਲ ਕਰਵਾਇਆ ਗਿਆ ਸੀ।  ਹਾਈ ਬਲੱਡ ਪ੍ਰੈਸ਼ਰ ਕਾਰਨ ਉਸ ਦੇ ਦਿਮਾਗ 'ਚ ਖੂਨ ਵਗਣ ਲੱਗਾ ਅਤੇ ਉਨ੍ਹਾਂ ਦੇ ਸਰੀਰ ਦੇ ਇਕ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ।  ਪੀਜੀਆਈ ਚੰਡੀਗੜ੍ਹ ਵਿਖੇ ਉਸ ਦੇ ਸਿਰ ਦੀ ਸਰਜਰੀ ਵੀ ਹੋਈ।  ਪਰ ਬੁੱਧਵਾਰ ਰਾਤ ਨੂੰ ਉਸ ਦੀ ਮੌਤ ਹੋ ਗਈ।  ਪਰਿਵਾਰ ਵਿਚ ਮਾਪੇ ਅਤੇ ਭੈਣ ਹਨ। ਪਰਿਵਾਰ ਨੇ ਵੀਰਵਾਰ ਨੂੰ ਜਵਾਹਰਪੁਰ ਵਿਚ ਬਿਨਾਂ ਪੋਸਟਮਾਰਟਮ ਅਤੇ ਪੁਲਿਸ ਕਾਰਵਾਈ ਦੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement