ਐਸਜੀਜੀਐਸ ਕਾਲਜ ਵਿਦਿਆਰਥੀ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਬੂਟਕੈਂਪ ਲਈ ਗਏ ਚੁਣੇ

By : GAGANDEEP

Published : May 17, 2023, 7:06 pm IST
Updated : May 17, 2023, 7:26 pm IST
SHARE ARTICLE
photo
photo

ਵਿਦਿਆਰਥੀਆਂ ਨੂੰ ਸਲਾਹ ਦੇਣ ਲਈ ਸੰਸਥਾ ਇਨੋਵੇਸ਼ਨ ਕਾਉਂਸਿਲ ਦੇ ਯਤਨਾਂ ਦੀ ਸ਼ਲਾਘਾ ਕੀਤੀ।

 

ਚੰਡੀਗੜ੍ਹ : ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26, ਚੰਡੀਗੜ੍ਹ ਦੀ ਸੰਸਥਾ ਇਨੋਵੇਸ਼ਨ ਕੌਂਸਲ ਨੂੰ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ 22 ਜੂਨ  2023 ਤੋਂ  26 ਜੂਨ, 2023 ਤਕ ਆਯੋਜਿਤ ਕੀਤੇ ਜਾਣ ਵਾਲੇ “ਇਨੋਵੇਸ਼ਨ, ਡਿਜ਼ਾਈਨ ਐਂਡ ਐਂਟਰਪ੍ਰੈਫਰਨਸ਼ਿਪ (ਆਈਡੀਈ) ਬੂਟ ਕੈਂਪ” ਲਈ ਚੁਣਿਆ ਗਿਆ ਹੈ।  ਕਾਲਜ ਨੂੰ ਕੈਂਪ ਦੇ ਹਿੱਸੇ ਵਜੋਂ ਚੁਣਿਆ ਜਾਣ ਵਾਲਾ ਚੰਡੀਗੜ੍ਹ ਤੋਂ ਇਕਲੌਤਾ ਸੰਸਥਾ ਹੋਣ ਦਾ ਵਿਸ਼ੇਸ਼ ਸਨਮਾਨ ਪ੍ਰਾਪਤ ਹੈ।

 

photo
photo

 ਐਮਐਸਸੀ ਭੌਤਿਕ ਵਿਗਿਆਨ ਦੇ ਦੋ ਵਿਦਿਆਰਥੀ ਅਰੁਣ ਸ਼ਰਮਾ ਅਤੇ ਆਨੰਦ ਮਧੂਸੂਦਨ ਬੂਟਕੈਂਪ ਕਮ ਡਿਜ਼ਾਈਨ ਵੀਕ ਵਿੱਚ ਹਿੱਸਾ ਲੈਣਗੇ ਜੋ ਕਿ ਸਿਖਲਾਈ, ਇੰਟਰਐਕਸ਼ਨ, ਲੀਡਰਸ਼ਿਪ, ਅਨੁਭਵ ਸਾਂਝਾਕਰਨ, ਸਲਾਹਕਾਰ, ਪਿਚਿੰਗ ਅਤੇ ਨੈੱਟਵਰਕਿੰਗ ਵਰਗੇ ਮੁੱਖ ਖੇਤਰਾਂ 'ਤੇ ਧਿਆਨ ਕੇਂਦਰਿਤ ਕਰਨਗੇ।  ਉਪਰੋਕਤ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਦਿਆਰਥੀਆਂ ਨੇ ਡਰਾਈਵਰਾਂ ਲਈ ਆਟੋਮੈਟਿਕ ਵਾਟਰ ਡੈਮ ਗੇਟ ਬੈਰੀਅਰ ਅਤੇ ਐਂਟੀ ਸਲੀਪ ਅਲਾਰਮ ਸਮੇਤ ਪ੍ਰੋਜੈਕਟ ਪ੍ਰਸਤਾਵਿਤ ਕੀਤੇ।

ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿਤੀ ਅਤੇ ਉਨ੍ਹਾਂ ਦੇ ਵਿਗਿਆਨਕ ਸੁਭਾਅ ਅਤੇ ਨਵੀਨਤਾ ਦੀ ਭਾਵਨਾ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ।  ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਲਾਹ ਦੇਣ ਲਈ ਸੰਸਥਾ ਇਨੋਵੇਸ਼ਨ ਕਾਉਂਸਿਲ ਦੇ ਯਤਨਾਂ ਦੀ ਸ਼ਲਾਘਾ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement