‘ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ’ਚ ਬਹੁਤ ਸਬੂਤ ਹਨ ਤੁਹਾਡੇ ਵਿਰੁਧ’
Published : May 17, 2021, 9:07 am IST
Updated : May 17, 2021, 9:07 am IST
SHARE ARTICLE
Sukhbir Singh Badal and Navjot Sidhu
Sukhbir Singh Badal and Navjot Sidhu

ਸੁਖਬੀਰ ਬਾਦਲ ਨੂੰ ਨਵਜੋਤ ਸਿੱਧੂ ਦਾ ਜਵਾਬ

ਚੰਡੀਗੜ੍ਹ (ਭੁੱਲਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਬੀਤੇ ਦਿਨੀਂ ਵਿਰੋਧੀਆਂ ਨੂੰ ਚੁਣੌਤੀ ਦਿੰਦਿਆਂ ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਦੇ ਉਨ੍ਹਾਂ ਵਿਰੁਧ ਸਬੂਤ ਪੇਸ਼ ਕਰਨ ਦੀ ਦਿਤੀ ਚੁਣੌਤੀ ਦਾ ਨਵਜੋਤ ਸਿੰਘ ਸਿੱਧੂ ਨੇ ਜਵਾਬ ਦਿਤਾ ਹੈ।

ਸਿੱਧੂ ਨੇ ਟਵੀਟ ਰਾਹੀਂ ਸੋਸ਼ਲ ਮੀਡੀਆ ਉਪਰ ਅਪਣੀਆਂ ਪੁਰਾਣੀਆਂ ਵੀਡੀਉ ਵੀ ਜਾਰੀ ਕੀਤੀਆਂ ਹਨ, ਜਿਸ ’ਚ ਸਬੂਤ ਲਈ ਤੱਥ ਪੇਸ਼ ਕੀਤੇ ਗਏ ਸਨ। ਉਹ ਵੀਡੀਉ ਵੀ ਜਾਰੀ ਕੀਤੀ ਹੈ ਜੋ ਉਨ੍ਹਾਂ ਵਲੋਂ 2018 ’ਚ ਜਾਰੀ ਕੀਤੀ ਸੀ। ਇਸ ’ਚ ਡਾਕਟਰਾਂ, ਡੀ.ਜੀ.ਪੀ. ਤੇ ਅਧਿਕਾਰੀਆਂ ਦੇ ਬਿਆਨ ਹਨ, ਜੋ ਸਾਬਤ ਕਰਦੇ ਹਨ ਕਿ 14-15 ਅਕਤੂਬਰ ਦੀ ਰਾਤ ਨੂੰ ਕੋਟਕਪੂਰਾ ਚੌਕ ’ਚ ਹੋਈ ਗੋਲੀਬਾਰੀ ਤਤਕਾਲਿਨ ਮੁੱਖ ਮੰਤਰੀ ਦੀ ਸਹਿਮਤੀ ਨਾਲ ਹੋਈ ਸੀ।

Navjot Sidhu, Sukhbir BadalNavjot Sidhu, Sukhbir Badal

ਇਹ ਸੀ.ਸੀ.ਟੀ.ਵੀ. ਫੁਟੇਜ ਬਾਦਲ ਸਰਕਾਰ ਦੌਰਾਨ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਜਾਂਚ ਸਮੇਂ ਛੁਪਾਏ ਗਏ ਸਨ। ਇਹ ਬਾਅਦ ’ਚ ਮੌਜੂਦਾ ਸਰਕਾਰ ਵਲੋਂ ਗਠਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇਹ ਤੱਥ ਤੇ ਸਬੂਤ ਸਾਹਮਣੇ ਲਿਆਂਦੇ ਸਨ।

Sukhbir Singh Badal Sukhbir Singh Badal

ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਰੀਪੋਰਟ ’ਚ ਬਾਦਲਾਂ ਦੀ ਗੋਲੀਕਾਂਡ ’ਚ ਭੂਮਿਕਾ ਨੂੰ ਲੈ ਕੇ ਬਹੁਤ ਤੱਥ ਮੌਜੂਦ ਹਨ ਜੋ ਸੱਭ ਕੁੱਝ ਸਾਬਤ ਕਰਦੇ ਹਨ। ਇਸ ਤੋਂ ਸਾਫ਼ ਹੁੰਦਾ ਹੈ ਕਿ ਗੋਲੀ ਬਾਦਲਾਂ ਦੇ ਹੁਕਮਾਂ ’ਤੇ ਹੀ ਚੱਲੀ ਪਰ ਹੁਣ ਅਸਲੀਅਤ ਇਹ ਹੈ ਕਿ ਆਪ ਨੂੰ ਬਚਾਇਆ ਜਾ ਰਿਹਾ ਹੈ। ਇਹ ਇਸ਼ਾਰਾ ਉਨ੍ਹਾਂ ਦਾ ਅਸਿੱਧੇ ਤੌਰ ’ਤੇ ਮੌਜੂਦਾ ਮੁੱਖ ਮੰਤਰੀ ਵੱਲ ਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement