ਭਗਵੰਤ ਮਾਨ ਦਾ ਮਾਰਿਆ ਜਾਣਾ 25 ਲੱਖ, ਟਕਸਾਲੀਆਂ ਨੂੰ ਕਿਵੇਂ ਦੇ ਦਊ ਸੀਟ : ਖਹਿਰਾ
Published : Mar 17, 2019, 9:59 pm IST
Updated : Mar 17, 2019, 9:59 pm IST
SHARE ARTICLE
Sukhpal Khaira
Sukhpal Khaira

ਆਪ ਓਹੀ ਪਾਰਟੀ ਹੈ ਜਿਹੜੀ ਬੱਚਿਆਂ ਦੀ ਸਹੁੰ ਖਾ ਕੇ ਕਹਿੰਦੀ ਸੀ ਕਿ ਅਸੀਂ ਕਿਸੇ ਨਾਲ ਗਠਜੋੜ ਨਹੀਂ ਕਰਾਂਗੇ ਪਰ ਹੁਣ ਕਾਂਗਰਸ ਦੀਆਂ ਮਿੰਨਤਾਂ ਕਰ ਰਹੀ ਹੈ : ਖਹਿਰਾ

ਚੰਡੀਗੜ੍ਹ : ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਬਠਿੰਡਾ ਤੋਂ ਲੋਕ ਸਭਾ ਚੋਣ ਲਈ ਐਲਾਨੇ ਗਏ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਸਪੋਕਸਮੈਨ ਟੀਵੀ ’ਤੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ’ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਟਕਸਾਲੀ ਦੇ ਗਠਜੋੜ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦਾ ਆਪਸ ਵਿਚ ਗਠਜੋੜ ਹੋਣਾ ਮੁਸ਼ਕਿਲ ਹੈ ਕਿਉਂਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਪ ਦਾ ਉਮੀਦਵਾਰ ਆਪ ਪੰਜਾਬ ਦਾ ਹੀ ਫਾਈਨੈਂਨਸਰ ਹੈ।

ਇੱਥੋਂ ਤੱਕ ਕਿ ਪ੍ਰੈੱਸ ਕਾਨਫਰੰਸ ਬਲਾਉਣ ਦੇ ਪੈਸੇ ਵੀ ਸ਼ੇਰਗਿੱਲ ਹੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਚੋਣ ਮੁਹਿੰਮ ਵਿਚ ਨਰਿੰਦਰ ਸ਼ੇਰਗਿੱਲ ਨੇ 25 ਲੱਖ ਫੰਡ ਦੇਣ ਦਾ ਵਾਅਦਾ ਕੀਤਾ ਹੈ ਇਸ ਲਈ ਭਗਵੰਤ ਮਾਨ ਜੇਕਰ ਸ਼੍ਰੀ ਆਨੰਦਪੁਰ ਸਾਹਿਬ ਦੀ ਸੀਟ ਅਕਾਲੀ ਦਲ ਟਕਸਾਲੀ ਨੂੰ ਦਿੰਦਾ ਹੈ ਤਾਂ ਉਸ ਦਾ 25 ਲੱਖ ਰੁਪਇਆ ਮਾਰਿਆ ਜਾਵੇਗਾ।

Sukhpal KhairaSukhpal Khaira

ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਆਮ ਆਦਮੀ ਪਾਰਟੀ ਦੇ ਘਰ ਕਰ ਚੁੱਕੀ ਹੈ। ਇਹ ਓਹੀ ਪਾਰਟੀ ਹੈ ਜਿਹੜੀ ਬੱਚਿਆਂ ਦੀ ਸਹੁੰ ਖਾ ਕੇ ਕਹਿੰਦੀ ਸੀ ਕਿ ਅਸੀਂ ਕਿਸੇ ਨਾਲ ਗਠਜੋੜ ਨਹੀਂ ਕਰਾਂਗੇ ਪਰ ਹੁਣ ਕਾਂਗਰਸ ਦੀਆਂ ਮਿੰਨਤਾਂ ਕਰ ਰਹੀ ਹੈ ਅਤੇ ਇਹ ਓਹੀ ਪਾਰਟੀ ਹੈ ਜਿਹੜੀ ਨਸ਼ਿਆ ਨੂੰ ਰੋਕਣ ਲਈ ਮਜੀਠੀਆ ਨੂੰ ਅੰਦਰ ਦੇਣ ਦੀਆਂ ਗੱਲਾਂ ਕਰਦੀ ਸੀ ਪਰ ਬਾਅਦ ਵਿਚ ਮਜੀਠੀਆ ਕੋਲੋਂ ਹੀ ਮਾਫ਼ੀ ਮੰਗੀ। ਇਸ ਲਈ ਉਨ੍ਹਾਂ ਨੂੰ ਅਜਿਹਾ ਨਹੀਂ ਲੱਗਦਾ ਕਿ ਅਕਾਲੀ ਦਲ ਟਕਸਾਲੀ ਨਾਲ ਆਪ ਦਾ ਕੋਈ ਗਠਜੋੜ ਸਿਰੇ ਚੜ੍ਹੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement