ਕਿਸਾਨੀ ਸੰਘਰਸ਼ ਕਾਰਪੋਰੇਟ ਕਬਜ਼ੇ ਖ਼ਿਲਾਫ਼ ਆਖ਼ਰੀ ਲੜਾਈ : ਨਵਜੋਤ ਸਿੱਧੂ
Published : Dec 16, 2020, 1:22 am IST
Updated : Dec 16, 2020, 1:22 am IST
SHARE ARTICLE
image
image

ਕਿਸਾਨੀ ਸੰਘਰਸ਼ ਕਾਰਪੋਰੇਟ ਕਬਜ਼ੇ ਖ਼ਿਲਾਫ਼ ਆਖ਼ਰੀ ਲੜਾਈ : ਨਵਜੋਤ ਸਿੱਧੂ

ਚੰਡੀਗੜ੍ਹ, 15 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਲਗਾਤਾਰ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੇ ਹਨ। ਉਹ ਲਗਾਤਾਰ ਟਵਿਟਰ 'ਤੇ ਕੇਂਦਰ ਸਰਕਾਰ ਵਿਰੁਧ ਬਿਆਨ ਦੇ ਰਹੇ ਹਨ। ਇਸ ਦੇ ਚਲਿਦਆਂ ਨਵਜੋਤ ਸਿੱਧੂ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਕਾਰਪੋਰੇਟ ਕਬਜ਼ੇ ਖਿਲਾਫ ਆਖਰੀ ਲੜਾਈ ਹੈ। ਉਹਨਾਂ ਨੇ ਟਵੀਟ ਕੀਤਾ, 'ਕਿਸਾਨਾਂ ਦਾ ਸੰਘਰਸ਼ ਭਾਰਤ ਦੇ ਫੂਡ ਸਿਸਟਮ 'ਤੇ ਕਾਰਪੋਰੇਟ ਕਬਜ਼ੇ ਖਿਲਾਫ ਆਖਰੀ ਲੜਾਈ ਹੈ। ਜਿਨ੍ਹਾਂ ਕਿਸਾਨਾਂ ਨੇ ਦੇਸ਼ ਦੀਆਂ ਕਈ ਪੀੜੀਆਂ ਨੂੰ ਭੋਜਨ ਦਿੱਤਾ ਹੈ ਸਰਕਾਰ ਉਹਨਾਂ ਕਿਸਾਨਾਂ ਖ਼ਿਲਾਫ਼ ਬੇਬੁਨਿਆਦ ਤਰਕ ਦੇ ਰਹੀ ਹੈ ਕਿ ਉਹਨਾਂ ਨੂੰ ਭਰਮਾਇਆ ਗਿਆ ਹੈ।' ਨਵਜੋਤ ਸਿੱਧੂ ਨੇ ਅੱਗੇ ਕਿਹਾ ਕਿ ਇਕ ਗ਼ਲਤੀ ਨੂੰ ਸਹੀ ਸਾਬਿਤ ਕਰਨਾ ਉਸ ਗ਼ਲਤੀ ਨੂੰ ਹੋਰ ਵੀ ਵੱਡਾ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਨਵਜੋਤ ਸਿੱਧੂ ਨੇ ਟਵੀਟ ਕੀਤਾ ਸੀ ਕਿ ਕੇਂਦਰ ਸਰਕਾਰ ਸਵਾਮੀਨਾਥਰ ਕਮਿਸ਼ਨ ਦੇ ਸੀ2 ਫਾਰਮੂਲੇ ਨੂੰ ਲਾਗੂ ਕਰਨ ਦੀ ਬਜਾਏ ਕਿਸਾਨ ਦੀ ਆਮਦਨ 'ਤੇ ਕਬਜ਼ਾ ਕਰ ਰਹੀ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਪਰ ਸਰਕਾਰ ਨੇ ਉਹਨਾਂ ਨੂੰ 6000 ਰੁਪਏ ਦੇ ਦਿੱਤੇ ਯਾਨੀ ਕਿ ਹਰ ਮਹੀਨੇ 500 ਰੁਪਏ ਦਾ ਲੋਲੀਪੋਪ ਫੜ੍ਹਾ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ 6000 ਰੁਪਏ ਦੇ ਕੇ ਮਜ਼ਾਕ ਕਰ ਰਹੀ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement