ਭੁੱਖਮਰੀ 'ਚ ਭਾਰਤ ਦੀ ਰੈਂਕਿੰਗ ਖ਼ਰਾਬ, 120 ਦੇਸ਼ਾਂ 'ਚੋਂ 107ਵੇਂ ਸਥਾਨ ਤੇ
Published : Oct 16, 2022, 7:10 am IST
Updated : Oct 16, 2022, 7:10 am IST
SHARE ARTICLE
image
image

ਭੁੱਖਮਰੀ 'ਚ ਭਾਰਤ ਦੀ ਰੈਂਕਿੰਗ ਖ਼ਰਾਬ, 120 ਦੇਸ਼ਾਂ 'ਚੋਂ 107ਵੇਂ ਸਥਾਨ ਤੇ

 


ਨਵੀਂ ਦਿੱਲੀ, 15 ਅਕਤੂਬਰ : ਗਲੋਬਲ ਪੱਧਰ 'ਤੇ ਭਾਰਤ ਲਈ ਚੰਗੀ ਖ਼ਬਰ ਨਹੀਂ ਹੈ | ਗਲੋਬਲ ਹੰਗਰ ਇੰਡੈਕਸ 2022 'ਚ ਭਾਰਤ ਦੀ ਰੈਂਕਿੰਗ ਨੇ ਚਿੰਤਾ ਵਧਾ ਦਿਤੀ ਹੈ | ਗਲੋਬਲ ਹੰਗਰ ਇੰਡੈਕਸ 2022 'ਚ ਭਾਰਤ ਦੀ ਰੈਂਕ ਪਿਛਲੇ ਸਾਲ ਤੋਂ ਵੀ ਹੇਠਾਂ ਡਿੱਗ ਗਈ ਹੈ | ਭਾਰਤ 6 ਸਥਾਨ ਖਿਸਕ ਕੇ 121 ਦੇਸ਼ਾਂ ਵਿਚੋਂ 107ਵੇਂ ਸਥਾਨ 'ਤੇ ਪਹੁੰਚ ਗਿਆ ਹੈ | ਭਾਰਤ ਦੀ ਰੈਂਕਿੰਗ ਸਾਊਥ ਏਸ਼ੀਆ ਦੇ ਦੇਸ਼ਾਂ ਵਿਚ ਸਿਰਫ਼ ਅਫ਼ਗ਼ਾਨਿਸਤਾਨ ਤੋਂ ਬਿਹਤਰ ਹੈ | ਹੈਰਾਨੀ ਇਸ ਗੱਲ ਦੀ ਹੈ ਕਿ ਆਰਥਕ ਤੰਗੀ ਅਤੇ ਭੁੱਖਮਰੀ ਝੱਲ ਰਹੇ ਪਾਕਿਸਤਾਨ ਅਤੇ ਸ਼੍ਰੀਲੰਕਾ ਭਾਰਤ ਤੋਂ ਕਾਫ਼ੀ ਬਿਹਤਰ ਰੈਂਕਿੰਗ ਵਿਚ ਹੈ |
ਦਸਣਯੋਗ ਹੈ ਕਿ ਗਲੋਬਲ ਹੰਗਰ ਇੰਡੈਕਸ 2022 ਦੀ ਸੂਚੀ 'ਚ ਭਾਰਤ 121 ਦੇਸ਼ਾਂ ਦੀ ਸੂਚੀ 'ਚ 107ਵੇਂ ਸਥਾਨ 'ਤੇ ਪਹੁੰਚ ਗਿਆ ਹੈ | ਇਸ ਤੋਂ ਪਹਿਲਾਂ ਸਾਲ 2021 'ਚ ਭਾਰਤ ਨੂੰ  116 ਦੇਸ਼ਾਂ ਦੀ ਸੂਚੀ 'ਚ 101ਵਾਂ ਸਥਾਨ ਦਿਤਾ ਗਿਆ ਸੀ | ਗੁਆਂਢੀ ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਨੇਪਾਲ ਅਤੇ ਮਿਆਂਮਾਰ ਨੂੰ  ਕ੍ਰਮਵਾਰ 99, 64, 84, 81
 ਅਤੇ 71ਵਾਂ ਸਥਾਨ ਦਿਤਾ ਗਿਆ ਹੈ |
ਪੀ. ਚਿਦਾਂਬਰਮ ਨੇ ਘੇਰੀ ਮੋਦੀ ਸਰਕਾਰ
ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਟਵੀਟ ਜਰੀਏ ਇਸ ਮੁੱਦੇ 'ਤੇ ਮੋਦੀ ਸਰਕਾਰ ਨੂੰ  ਘੇਰਿਆ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ 8 ਸਾਲਾਂ 'ਚ 2014 ਤੋਂ ਬਾਅਦ ਭਾਰਤ ਦਾ ਸਕੋਰ ਖਰਾਬ ਹੋਇਆ ਹੈ | ਉਨ੍ਹਾਂ ਟਵੀਟ ਕੀਤਾ ਕਿ ਮਾਣਯੋਗ ਪ੍ਰਧਾਨ ਮੰਤਰੀ ਕਦੋਂ ਬੱਚਿਆਂ ਦੇ ਕੁਪੋਸ਼ਣ, ਭੁੱਖ, ਸਟੰਟਿੰਗ ਅਤੇ ਵੇਸਟਿੰਗ ਵਰਗੇ ਅਸਲ ਮੁੱਦਿਆਂ ਨੂੰ  ਸੰਬੋਧਿਤ ਕਰੋਗੇ? ਭਾਰਤ 'ਚ 22.4 ਕਰੋੜ ਲੋਕ ਕੁਪੋਸ਼ਿਤ ਮੰਨੇ ਜਾਂਦੇ ਹਨ | ਗਲੋਬਲ ਹੰਗਰ ਇੰਡੈਕਸ 'ਚ ਭਾਰਤ ਦਾ ਸਥਾਨ ਹੇਠਾਂ 121 ਦੇਸ਼ਾਂ 'ਚੋਂ 107ਵੇਂ ਸਥਾਨ 'ਤੇ ਹੈ |

 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement