Mansa News: ਮਾਨਸਾ ਦੇ ਪਿੰਡ ਜੋਗਾ 'ਚ ਖੂਹ ਵਿਚ ਡਿੱਗੀ 21 ਸਾਲਾ ਕੁੜੀ, ਬਚਾਅ ਕਾਰਜ ਜਾਰੀ
Published : Jun 16, 2025, 1:41 pm IST
Updated : Jun 16, 2025, 3:35 pm IST
SHARE ARTICLE
 Girl falls into well in Joga village of Mansa News in punjabi
Girl falls into well in Joga village of Mansa News in punjabi

ਮਾਸੀ ਦੇ ਘਰ ਛੁੱਟੀਆਂ ਕੱਟਣ ਆਈ ਸੀ ਸ਼ਾਜ਼ੀਆ

 Girl falls into well in Joga village of Mansa News : ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਵਿੱਚ ਆਪਣੀ ਮਾਸੀ ਦੇ ਘਰ ਰਹਿਣ ਆਈ 21 ਸਾਲਾ ਲੜਕੀ ਖੂਹ ਵਿੱਚ ਡਿੱਗ ਪਈ। ਸੋਮਵਾਰ ਸਵੇਰੇ ਇਹ ਲੜਕੀ ਘਰ ਦੇ ਬਾਹਰ ਬੱਚਿਆਂ ਨਾਲ ਖੇਡ ਰਹੀ ਸੀ ਕਿ ਅਚਾਨਕ ਇੱਕ ਪੁਰਾਣੇ ਖੂਹ ਵਿੱਚ ਡਿੱਗ ਪਈ। ਖੂਹ ਵਿੱਚ ਡਿੱਗਣ ਵਾਲੀ ਲੜਕੀ ਦੀ ਪਛਾਣ 21 ਸਾਲਾ ਸ਼ਾਜੀਆ ਵਜੋਂ ਹੋਈ ਹੈ, ਜੋ ਕਿ ਕਿਸ਼ਨਪੁਰਾ ਦੀ ਰਹਿਣ ਵਾਲੀ ਹੈ।

ਜਾਣਕਾਰੀ ਅਨੁਸਾਰ, ਸ਼ਾਜੀਆ ਸੋਮਵਾਰ ਸਵੇਰੇ ਆਪਣੀ ਮਾਸੀ ਦੇ ਘਰ ਦੇ ਬਾਹਰ ਬੱਚਿਆਂ ਨਾਲ ਖੇਡ ਰਹੀ ਸੀ ਜਦੋਂ ਉਹ ਅਚਾਨਕ ਖੂਹ ਵਿੱਚ ਡਿੱਗ ਪਈ। ਸੂਚਨਾ ਮਿਲਣ ਤੋਂ ਬਾਅਦ ਤਹਿਸੀਲਦਾਰ ਬਚਾਅ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਬੱਚੀ ਨੂੰ ਖੂਹ ਵਿੱਚੋਂ ਕੱਢਣ ਲਈ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।

ਕੁੜੀ ਦੀ ਮਾਸੀ ਅਜੂਬਾ ਨੇ ਦੱਸਿਆ ਕਿ ਸ਼ਾਜੀਆ  ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਆਈ ਸੀ। ਉਹ ਅੱਜ ਸਵੇਰੇ ਬੱਚਿਆਂ ਨਾਲ ਖੇਡ ਰਹੀ ਸੀ। ਘਰ ਦੇ ਨੇੜੇ ਇੱਕ ਪੁਰਾਣਾ ਖੂਹ ਹੈ, ਜਿਸ ਵਿੱਚ ਉਹ ਅਚਾਨਕ ਡਿੱਗ ਪਈ। ਉਸ ਨੇ ਕਿਹਾ ਕਿ ਪੁਲਿਸ ਟੀਮ, ਤਹਿਸੀਲਦਾਰ ਅਤੇ ਬਚਾਅ ਟੀਮ ਬੱਚੀ ਦੀ ਭਾਲ ਕਰ ਰਹੀ ਹੈ।

ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਨੂੰ ਲੱਭਣ ਅਤੇ ਖੂਹ ਵਿੱਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੈਮਰੇ ਦੀ ਮਦਦ ਨਾਲ ਪਾਣੀ ਵਿੱਚ ਉਸ ਦੀ ਭਾਲ ਕੀਤੀ ਜਾ ਰਹੀ ਹੈ।

(For more news apart from '  Girl falls into well in Joga village of Mansa News'  stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement