ਮਾਮੂਲੀ ਤਕਰਾਰ ਤੋਂ ਬਾਅਦ ਨਿਹੰਗ ਸਿੰਘ ਦਾ ਕਤਲ 
Published : Jun 16, 2023, 10:58 am IST
Updated : Jun 16, 2023, 10:58 am IST
SHARE ARTICLE
Baldev Singh
Baldev Singh

ਦਰਅਸਲ ਬੁੱਧਵਾਰ ਨੂੰ ਨਿਹੰਗ ਬਲਦੇਵ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਛਬੀਲ ਲਗਾਈ ਸੀ ਤਾਂ ਇਸ ਦੌਰਾਨ ਉਸ ਦੀ ਕੁੱਝ ਨੌਜਵਾਨਾਂ ਨਾਲ ਤਕਰਾਰ ਹੋ ਗਈ

ਲੁਧਿਆਣਾ : ਪਾਣੀ ਦੀ ਛਬੀਲ ਵਿਚ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਬੀਤੀ ਦੇਰ ਰਾਤ ਲੁਧਿਆਣਾ ਦੇ ਰਹਿਣ ਵਾਲੇ ਨਿਹੰਗ ਬਲਦੇਵ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦਰਅਸਲ ਬੁੱਧਵਾਰ ਨੂੰ ਨਿਹੰਗ ਬਲਦੇਵ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਛਬੀਲ ਲਗਾਈ ਸੀ ਤਾਂ ਇਸ ਦੌਰਾਨ ਬਾਹਰੋਂ ਆਏ ਕੁੱਝ ਨੌਜਵਾਨਾਂ ਨਾਲ ਨਿੰਹਗ ਬਲਦੇਵ ਸਿੰਘ ਤੇ ਉਸ ਦੇ ਦੋਸਤਾਂ ਦੀ ਆਪਸ ਵਿਚ ਮਾਮੂਲੀ ਬਹਿਸ ਹੋ ਗਈ। ਇਸ ਦੌਰਾਨ ਛਬੀਲ 'ਚ ਮੌਜੂਦ ਲੋਕਾਂ ਨੇ ਨੌਜਵਾਨਾਂ ਨੂੰ ਸ਼ਾਂਤ ਕਰਵਾਇਆ। 
ਬਲਦੇਵ ਸਿੰਘ ਪੇਸ਼ੇ ਤੋਂ ਡਰਾਇਵਰ ਹੈ ਅਤੇ ਵੀਰਵਾਰ ਰਾਤ ਨੂੰ ਉਹ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਮੋਟਰਸਾਇਕਲ ਸਵਾਰ 2 ਨੌਜਵਾਨ ਆਏ ਅਤੇ ਨਿਹੰਗ ਬਲਦੇਵ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਚਲੇ ਗਏ।

ਪਹਿਲੇ ਵਾਰ ਵਿਚ ਨਿਹੰਗ ਬਲਦੇਵ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਹਮਲਾਵਰਾਂ ਨੇ ਨਿਹੰਗ ਸਿੰਘ 'ਤੇ ਕਈ ਵਾਰ ਹਮਲਾ ਕੀਤਾ ਅਤੇ ਲਾਸ਼ ਨੂੰ ਸੜਕ 'ਤੇ ਹੀ ਸੁੱਟ ਕੇ ਮੌਕੇ ਤੋਂ ਭੱਜ ਗਏ। ਜਾਂਦੇ ਜਾਂਦੇ ਇਹਨਾਂ ਨੌਵਜਾਨਾਂ ਨੇ ਲਾਸ਼ ਨੇੜੇ ਲਲਕਾਰੇ ਵੀ ਮਾਰੇ। ਜਿਸ ਤੋਂ ਬਾਅਦ ਲਲਕਾਰੇ ਸੁਣ ਲੋਕ ਇਕੱਠੇ ਹੋ ਗਏ ਤਾਂ ਨਿਹੰਗ ਬਲਦੇਵ ਸਿੰਘ ਦੀ ਲਾਸ਼ ਖੂਨ ਨਾਲ ਲੱਥਪੱਥ ਹੋਈ ਦੇਖੀ ਫਿਰ ਪੁਲਿਸ ਨੂੰ ਸੂਚਨਾ ਦਿੱਤੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟਵੀ ਖੰਗਾਲ ਰਹੀ ਹੈ।    
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement