ਹੁਣ ਇਸ ਤਰੀਕ ਨੂੰ ਆਵੇਗਾ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਜਾਣਕਾਰੀ
Published : Jun 16, 2020, 10:08 am IST
Updated : Jun 16, 2020, 10:25 am IST
SHARE ARTICLE
Monsoon may reach to north india agrarian states before its schedule
Monsoon may reach to north india agrarian states before its schedule

48 ਘੰਟਿਆਂ ਵਿੱਚ ਇਹ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ’ਚ ਹੋਰ ਅੱਗੇ ਵੱਧ ਜਾਵੇਗੀ...

ਚੰਡੀਗੜ੍ਹ: ਪੂਰੇ ਭਾਰਤ ਵਿਚ ਅੱਤ ਦੀ ਗਰਮੀ ਪੈ ਰਹੀ ਹੈ। ਇਸ ਦੇ ਚਲਦੇ ਮੌਸਮ ਨੂੰ ਲੈ ਕੇ ਇਕ ਰਾਹਤ ਦੀ ਖ਼ਬਰ ਆਈ ਹੈ। ਮੌਸਮ ਵਿਭਾਗ ਮੁਤਾਬਕ ਮੌਨਸੂਨ ਹਵਾਵਾਂ ਅਗਲੇ ਹਫ਼ਤੇ ਤੱਕ ਪੰਜਾਬ ਤੇ ਉੱਤਰ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਦਸਤਕ ਦੇ ਸਕਦੀਆਂ ਹਨ। 

rainRain

ਮੌਨਸੂਨ ਦੇ ਪਹਿਲਾਂ ਪਹੁੰਚਣ ਵਿੱਚ ਕੁਝ ਹਫ਼ਤੇ ਪਹਿਲਾਂ ਆਏ ਤੂਫਾਨ ਨਿਸਰਗ ਦੀ ਅਹਿਮ ਭੂਮਿਕਾ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਭਵਿੱਖਬਾਣੀ ਮੁਤਾਬਕ ਦੱਖਣ-ਪੂਰਬੀ ਅਰਬ ਖਿੱਤੇ ਤੋਂ ਨਿਸਰਗ ਚੱਕਰਵਾਤ ਤੇ ਉਸ ਮਗਰੋਂ ਬੰਗਾਲ ਦੀ ਖਾੜੀ ਵਿੱਚ ਬਣੇ ਦਬਾਅ ਕਰ ਕੇ ਦੱਖਣ-ਪੱਛਮੀ ਮੌਨਸੂਨ ਗੁਜਰਾਤ ਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਪਹੁੰਚ ਗਈ ਹੈ।

RainRain

48 ਘੰਟਿਆਂ ਵਿੱਚ ਇਹ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ’ਚ ਹੋਰ ਅੱਗੇ ਵੱਧ ਜਾਵੇਗੀ। ਤਾਜ਼ਾ ਪੇਸ਼ੀਨਗੋਈ ਵਿੱਚ ਮੌਨਸੂਨ ਕਾਰਨ ਉੱਤਰ ਭਾਰਤ ਦੇ ਰਾਜਾਂ ਪੰਜਾਬ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਮੀਂਹ ਛੇਤੀ ਸ਼ੁਰੂ ਹੋਣ ਦੀ ਆਸ ਹੈ। ਮੌਸਮ ਵਿਭਾਗ ਮੁਤਾਬਕ 19 ਜੂਨ ਦੇ ਆਸਪਾਸ ਬੰਗਾਲ ਦੀ ਖਾੜੀ ਦੇ ਖਿੱਤੇ ਵਿੱਚ ਹੋਰ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਆਸ ਹੈ।

Rain In Punjab Rain 

‘ਸਕਾਈਮੈਟ’ ਮੁਤਾਬਕ ਪ੍ਰੀ-ਮੌਨਸੂਨ 20 ਜੂਨ ਤੋਂ ਸ਼ੁਰੂ ਹੋ ਸਕਦੀ ਹੈ। ਕੇਰਲਾ ਤੋਂ ਸਮੇਂ ਸਿਰ ਮੌਨਸੂਨ ਸ਼ੁਰੂ ਹੋਈ ਅਤੇ 25-26 ਜੂਨ ਤੱਕ ਦਿੱਲੀ ਪਹੁੰਚ ਸਕਦੀ ਹੈ। ਗੁਜਰਾਤ ਵਿੱਚ ਇਸ ਵਾਰ ਮੌਨਸੂਨ 10 ਦਿਨ ਪਹਿਲਾਂ ਪਹੁੰਚੀ ਹੈ ਜੋ 25 ਜੂਨ ਤੱਕ ਕੱਛ ਖੇਤਰ ਵਿੱਚ ਪਹੁੰਚਦੀ ਹੈ।

RainRain

ਅਧਿਕਾਰੀਆਂ ਮੁਤਾਬਕ ਪੂਰੇ ਉੱਤਰ ਭਾਰਤ ਦੇ ਵੱਖ-ਵੱਖ ਇਲਾਕਿਆਂ ’ਚ ਗਰਮ ਹਵਾਵਾਂ ਚੱਲ ਰਹੀਆਂ ਹਨ। ਉੱਤਰਾਖੰਡ, ਹਿਮਾਚਲ ਪ੍ਰਦੇਸ਼, ਦਿੱਲੀ, ਪੰਜਾਬ ਤੇ ਜੰਮੂ-ਕਸ਼ਮੀਰ ਦੇ ਕੁੱਝ ਇਲਾਕਿਆਂ ਵਿੱਚ 25-26 ਜੂਨ ਤੱਕ ਮੌਨਸੂਨ ਪਹੁੰਚਣ ਦੀ ਸੰਭਾਵਨਾ ਹੈ ਜੋ ਆਮ ਨਾਲੋਂ ਤਿੰਨ ਦਿਨ ਪਹਿਲਾਂ ਕਹੀ ਜਾ ਸਕਦੀ ਹੈ। 

Rain Rain

ਮਾਨਸੂਨ ਦੀ ਛਹਿਬਰਾਂ ਨਾਲ ਜਿੱਥੇ ਕੋਰੋਨਾ ਵਾਇਰਸ ਕਾਰਨ ਝੰਬੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਉੱਥੇ ਹੀ ਲੂ ਅਤੇ ਉੱਚ ਤਾਪਮਾਨ ਨਾਲ ਝੁਲਸੇ ਲੋਕਾਂ ਨੂੰ ਵੀ ਠੰਢਕ ਪਹੁੰਚੇਗੀ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement