Punjab News: ਮਾਨਸਾ ਦੇ ਪਿੰਡ ਭੈਣੀ ਬਾਘਾ ਨੇੜੇ ਵਾਪਰਿਆ ਦਰਦਨਾਕ ਹਾਦਸਾ, ਬੱਸ ਹੇਠ ਆਉਣ ਕਾਰਨ ਪਿਉ-ਪੁੱਤ ਦੀ ਮੌਤ
Published : Feb 16, 2025, 2:08 pm IST
Updated : Feb 16, 2025, 2:08 pm IST
SHARE ARTICLE
A tragic accident took place near Bhaini Bagha village in Mansa, father and son died after being run over by a bus.
A tragic accident took place near Bhaini Bagha village in Mansa, father and son died after being run over by a bus.

ਮਾਂ ਤੇ ਧੀ ਗੰਭੀਰ ਜ਼ਖ਼ਮੀ

 

 Punjab News: ਪਿੰਡ ਭੈਣੀ ਬਾਘਾ ਦੇ ਨਜ਼ਦੀਕ ਅੱਜ ਦੇਰ ਸ਼ਾਮ ਉਸ ਸਮੇਂ ਮੋਟਰਸਾਈਕਲ ਸਵਾਰ ਪਿਓ, ਪੁੱਤ ਦੀ ਮੌਤ ਹੋ ਗਈ ਜਦੋਂ ਕਿ ਮਾਂ ਧੀ ਜ਼ਖ਼ਮੀ ਹੋ ਗਈਆਂ, ਜਦੋਂ ਇੱਕ ਬੱਸ ਵਲੋਂ ਬਰੇਕ ਲਗਾ ਦਿਤੇ ਜਾਣ ਬਾਅਦ ਮੋਟਰਸਾਈਕਲ ਉਕਤ ਬਸ ਦੇ ਪਿੱਛੋਂ ਟਕਰਾ ਗਿਆ। ਇਸ ਹਾਦਸੇ ਦੇ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ।

ਜਿੱਥੋਂ ਮਾਂ ਧੀ ਨੂੰ ਰੈਫਰ ਕਰ ਦਿਤਾ ਗਿਆ। ਭੈਣੀ ਬਾਘਾ ਦੇ ਨਿਰਮਲ ਸਿੰਘ ਨੇ ਦਸਿਆ ਕਿ ਸੰਦੀਪ ਸਿੰਘ ਆਪਣੇ ਪਰਿਵਾਰ ਨਾਲ ਮੋਟਰਸਾਈਕਲ ਤੇ ਇੱਕ
ਵਿਆਹ ਸਮਾਗਮ 'ਤੇ ਜਾ ਰਿਹਾ ਸੀ ਭੈਣੀ ਵਾਘਾ ਤੋਂ ਨਿਕਲਦੇ ਹੋਏ ਸਟੇਟ ਹਾਈਵੇ ਬਠਿੰਡਾ ਮਾਨਸਾ ਤੇ ਪਿੰਡ ਭੈਣੀ ਬਾਘਾ ਵਿਚ ਇੱਕ ਬੱਸ ਦੁਆਰਾ ਬਰੇਕ ਲਗਾਈ ਜਾਣ `ਤੇ ਪਿੱਛੋਂ ਮੋਟਰਸਾਈਕਲ ਟਕਰਾ ਜਾਣ ਗਿਆ |

ਮੋਟਰਸਾਈਕਲ 'ਤੇ ਸਵਾਰ ਸੰਦੀਪ ਸਿੰਘ ਤੇ ਉਸ ਦੇ ਪੁੱਤਰ ਏਕਮ ਦੀ ਮੌਤ ਹੋ ਗਈ ਜਦੋਂ ਕਿ ਪਤਨੀ ਨਿਰਮਲ ਕੌਰ ਤੇ ਪੁੱਤਰੀ ਸੁਖਮਨ ਕੌਰ ਨੂੰ ਸਿਵਲ ਹਸਪਤਾਲ ਵਿਚੋਂ ਰੇਫਰ ਕਰ ਦਿਤਾ ਗਿਆ ਹੈ। ਉਹਨਾਂ ਦਸਿਆ ਕਿ ਸੰਦੀਪ ਸਿੰਘ ਦੁੱਧ ਦਾ ਕੰਮ ਕਰਦਾ ਸੀ ਅਤੇ ਇਕੱਲਾ ਹੀ ਕਮਾਉਣ ਵਾਲਾ ਸੀ। ਇਸ ਹਾਦਸੇ ਦੇ ਬਾਅਦ ਪਿੰਡ ਵਿਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ।ਉਨ੍ਹਾਂ ਨੇ ਬੱਸ ਚਾਲਕ ਵਿਰੁਧ ਕਾਰਵਾਈ ਕਰਨ ਅਤੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਹਾਦਸੇ ਦੇ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿਤੀ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement