Pathankot News: ਪਠਾਨਕੋਟ 'ਚ ਇਨਸਾਨੀਅਤ ਸ਼ਰਮਸਾਰ, ਵਿਆਹੀ ਹੋਈ ਔਰਤ ਨਾਲ ਕੀਤਾ ਗੈਂਗਰੇਪ
Published : Feb 16, 2024, 1:16 pm IST
Updated : Feb 16, 2024, 1:25 pm IST
SHARE ARTICLE
A married woman was gang-raped in Pathankot news in punjabi
A married woman was gang-raped in Pathankot news in punjabi

Pathankot News: 4 ਮਹੀਨਾ ਪਹਿਲਾ ਫੇਸਬੁੱਕ 'ਤੇ ਦੋਸਤ ਬਣੇ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ

A married woman was gang-raped in Pathankot news in punjabi : ਲੁਧਿਆਣਾ ਦੀ ਰਹਿਣ ਵਾਲੀ ਇਕ ਔਰਤ ਨਾਲ ਪਠਾਨਕੋਟ ਵਿਚ ਸਮੂਹਿਕ ਬਲਾਤਕਾਰ ਕੀਤਾ ਗਿਆ। ਬਦਮਾਸ਼ ਔਰਤ ਨੂੰ ਉਸ ਦੇ ਘਰੋਂ ਅਗਵਾ ਕਰਕੇ ਹੋਟਲ ਦੇ ਕਮਰੇ ਵਿਚ ਲੈ ਗਏ। ਉਥੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਗਏ। ਥਾਣਾ ਜਮਾਲਪੁਰ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 376-ਡੀ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: Petrol Pumps Closed News: ਪੰਜਾਬ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਕੱਲ੍ਹ ਬੰਦ ਰਹਿਣਗੇ ਪੈਟਰੋਲ ਪੰਪ 

ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਵਿਆਹੀ ਹੋਈ ਹੈ। ਉਸ ਦੇ ਦੋ ਬੱਚੇ ਹਨ। ਉਸ ਦੀ ਫੇਸਬੁੱਕ 'ਤੇ ਮੁਲਜ਼ਮ ਮੁਸਤਕੀਮ ਨਾਲ ਦੋਸਤੀ ਹੋਈ। ਉਸ ਨਾਲ ਉਸ ਦੀ ਦੋਸਤੀ ਕਰੀਬ 4 ਮਹੀਨੇ ਤੱਕ ਚੱਲੀ। 29 ਜਨਵਰੀ ਨੂੰ ਰਾਤ 11.30 ਵਜੇ ਮੁਲਜ਼ਮ ਆਪਣੇ ਸਾਥੀਆਂ ਗੱਗੂ, ਸ਼ਰੀਫ ਅਤੇ ਹੋਰ ਅਣਪਛਾਤੇ ਵਿਅਕਤੀਆਂ ਨਾਲ ਘਰ ਆਇਆ। ਬਦਮਾਸ਼ ਉਸ ਨੂੰ ਘਰੋਂ ਅਗਵਾ ਕਰਕੇ ਕਾਰ ਵਿਚ ਪਠਾਨਕੋਟ ਲੈ ਗਏ। ਮੁਲਜ਼ਮਾਂ ਨੇ ਉਸ ਨੂੰ ਇੱਕ ਹੋਟਲ ਵਿੱਚ ਰੱਖਿਆ। ਬਦਮਾਸ਼ਾਂ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।

 ਇਹ ਵੀ ਪੜ੍ਹੋ: Nitish Bhardwaj News : ਸੀਰੀਅਲ ਮਹਾਭਾਰਤ ਦੇ ਕ੍ਰਿਸ਼ਨਾ ਨੇ IAS ਪਤਨੀ 'ਤੇ ਲਗਾਇਆ ਦੋਸ਼, ਕਿਹਾ- ਬੇਟੀਆਂ ਨਾਲ ਨਹੀਂ ਦਿੰਦੀ ਮਿਲਣ

ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਮੁਸਤਕੀਮ ਉਸ ਨੂੰ 13 ਫਰਵਰੀ ਨੂੰ ਮੁੜ ਪਠਾਨਕੋਟ ਲੈ ਗਿਆ। ਉਸ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਮੁਲਜ਼ਮ ਹੋਟਲ ਤੋਂ ਬਾਹਰ ਨਿਕਲਿਆ ਤਾਂ ਔਰਤ ਨੇ ਹੋਟਲ ਵਿੱਚ ਕੰਮ ਕਰਦੇ ਨੌਜਵਾਨ ਦੇ ਮੋਬਾਈਲ ਫੋਨ ਤੋਂ ਆਪਣੇ ਦਿਓਰ ਸ਼ੰਭੂ ਖਾਨ ਨੂੰ ਫੋਨ ਕਰਕੇ ਸਾਰੀ ਘਟਨਾ ਬਾਰੇ ਦੱਸਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸ਼ੰਭੂ ਖਾਨ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਜਿਸ ਨੇ ਔਰਤ ਨੂੰ ਬਦਮਾਸ਼ਾਂ ਦੇ ਚੁੰਗਲ 'ਚੋਂ ਛੁਡਵਾਇਆ। ਪੁਲਿਸ ਅਨੁਸਾਰ ਮੁਲਜ਼ਮ ਮੁਸਤਕੀਮ, ਗੱਗੂ ਅਤੇ ਸ਼ਰੀਫ਼ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

(For more Punjabi news apart from A married woman was gang-raped in Pathankot news in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement