ਅੱਜ ਸਾਡਾ ਕਿਸਾਨ ਅਤੇ ਮਜ਼ਦੂਰ ਖ਼ਤਰੇ ਵਿਚ : ਕੁਮਾਰੀ ਸ਼ੈਲਜਾ
Published : Feb 16, 2021, 2:29 am IST
Updated : Feb 16, 2021, 2:29 am IST
SHARE ARTICLE
image
image

ਅੱਜ ਸਾਡਾ ਕਿਸਾਨ ਅਤੇ ਮਜ਼ਦੂਰ ਖ਼ਤਰੇ ਵਿਚ : ਕੁਮਾਰੀ ਸ਼ੈਲਜਾ


ਚੰਡੀਗੜ੍ਹ, 15 ਫ਼ਰਵਰੀ (ਸੁਰਜੀਤ ਸਿੰਘ ਸੱਤੀ): ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਅੱਜ ਸਾਡੇ ਕਿਸਾਨ ਅਤੇ ਮਜ਼ਦੂਰ ਖ਼ਤਰੇ ਵਿਚ ਹਨ | ਖੇਤੀਬਾੜੀ ਵਿਰੋਧੀ ਕਾਲੇ ਕਨੂੰਨ ਲਿਆਕੇ ਇਹ ਹਾਲਤ ਸਾਡੀ ਸਰਕਾਰ ਨੇ ਬਣਾਈ ਹੈ | ਖੇਤੀਬਾੜੀ ਵਿਰੋਧੀ ਕਾਲੇ ਕਾਨੂੰਨਾਂ ਕਾਰਨ ਖੇਤੀਬਾੜੀ ਖੇਤਰ ਬਰਬਾਦ ਹੋ ਜਾਵੇਗਾ | 
ਇਹ ਕਨੂੰਨ ਇਸ ਲਈ ਬਣਾਏ ਗਏ, ਤਾਕਿ ਸਰਕਾਰ ਅਪਣੇ ਪੂੰਜੀਪਤੀ ਸਾਥੀਆਂ ਨੂੰ  ਫ਼ਾਇਦਾ ਅੱਪੜਿਆ ਸਕੇ | ਇਹ ਦੇਸ਼ ਅਸੀ ਦੋ ਅਤੇ ਸਾਡੇ ਦੋ ਵਿਚ ਸਿਮਟਕੇ ਨਹੀਂ ਰਹਿ ਸਕਦਾ ਹੈ | ਇਹ ਗੱਲਾਂ ਸ਼ੈਲਜਾ ਨੇ ਖੇਤੀਬਾੜੀ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੁਧ ਆਯੋਜਿਤ ਕਿਸਾਨ ਸਮੇਲਨ ਨੂੰ  ਸੰਬੋਧਤ ਕਰਦੇ ਹੋਏ ਕਹੀਆਂ | ਸਮੇਲਨ ਦਾ ਪ੍ਰਬੰਧ ਕਾਂਗਰਸ ਵਿਧਾਇਕ ਬੀ.ਐਲ ਸੈਨੀ ਦੁਆਰਾ ਕੀਤਾ ਗਿਆ  | ਕੁਮਾਰੀ ਸ਼ੈਲਜਾ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੀ ਕਿਸੇ ਨੇ ਵੀ ਮੰਗ ਨਹੀਂ ਕੀਤੀ ਸੀ | ਕੋਰੋਨਾ ਦੀ ਆੜ ਵਿਚ ਕੁੱਝ ਚੁਨਿੰਦਾ ਪੂੰਜੀਪਤੀਆਂ ਨੂੰ  ਫ਼ਾਇਦਾ ਪਹੁੰਚਾਣ ਲਈ ਸਰਕਾਰ ਦੁਆਰਾ ਇਹ ਕਾਲੇ ਕਨੂੰਨ ਕਿਸਾਨ ਅਤੇ ਮਜ਼ਦੂਰ ਉੱਤੇ ਥੋਪੇ ਗਏ | ਅੱਜ ਪੂਰੀ ਦੁਨੀਆਂ ਵੇਖ ਰਹੀ ਹੈ ਕਿ ਦੇਸ਼ ਦਾ ਰੱਬ ਸੜਕ ਉੱਤੇ ਬੈਠਾ ਹੈ |  ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ  ਬਰਗਲਾਇਆ ਜਾ ਰਿਹਾ ਹੈ, ਲੇਕਿਨ ਇਹ ਗੱਲ ਕਿਸੇ ਦੇ ਗਲੇ ਨਹੀਂ ਉੱਤਰ ਰਹੀ ਹੈ | ਬੇਸ਼ੱਕ ਸਰਕਾਰ ਅਪਣੀ ਅੱਖ ਬੰਦ ਕਰ ਲਏ, ਇਹ ਲੋਕਾਂ ਦੀ ਅਵਾਜ਼ ਹੈ | ਜਦੋਂ ਸ਼ਹੀਦ ਕਿਸਾਨਾਂ ਲਈ ਰਾਹੁਲ ਗਾਂਧੀ ਜੀ ਨੇ ਦੋ ਮਿੰਟ ਦਾ ਚੁੱਪ ਰਖਿਆ ਸੀ, ਉਸ ਸਮੇਂ ਭਾਜਪਾ ਦਾ ਰਵਈਆ ਸਾਰੇ ਨੇ ਵੇਖਿਆ | 
ਰਾਹੁਲ ਗਾਂਧੀ ਜੀ ਨੇ ਸ਼ਹੀਦ ਕਿਸਾਨਾਂ ਲਈ ਦੋ ਮਿੰਟ ਦਾ ਚੁੱਪ ਰਖਿਆ ਤਾਂ ਭਾਜਪਾ ਦੇ ਮੈਂਬਰ ਨੇ ਉਨ੍ਹਾਂ ਵਿਰੁਧ ਨੋਟਿਸ ਦਿਤਾ | ਇਹ ਨੋਟਿਸ ਰਾਹੁਲ ਗਾਂਧੀ ਦੇ ਵਿਰੁਧ ਨਹੀਂ ਸਗੋਂ ਸਾਡੇ ਕਿਸਾਨ,  ਮਜ਼ਦੂਰ ਅਤੇ ਸ਼ਹੀਦ ਕਿਸਾਨਾਂ ਵਿਰੁਧ ਹੈ  | 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement