ਅਮਰੀਕਾ ਦੇ ਕਈ ਹਿਸਿਆਂ ਵਿਚ ਬਰਫ਼ਬਾਰੀ, ਕਈ ਉਡਾਣਾਂ ਰੱਦ
Published : Feb 16, 2021, 2:28 am IST
Updated : Feb 16, 2021, 2:28 am IST
SHARE ARTICLE
image
image

ਅਮਰੀਕਾ ਦੇ ਕਈ ਹਿਸਿਆਂ ਵਿਚ ਬਰਫ਼ਬਾਰੀ, ਕਈ ਉਡਾਣਾਂ ਰੱਦ

ਡਲਾਸ (ਅਮਰੀਕਾ), 15 ਫ਼ਰਵਰੀ : ਅਮਰੀਕਾ ਵਿਚ ਐਤਵਾਰ ਨੂੰ ਦੇਸ਼ ਦੇ ਵੱਡੇ ਹਿੱਸੇ ਵਿਚ ਬਰਫ਼ਬਾਰੀ ਹੋਈ ਅਤੇ ਬਰਫ਼ ਦੀ ਚਾਦਰ ਵਿਛ ਗਈ, ਜਿਸ ਤੋਂ ਬਾਅਦ ਕਈ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਅਤੇ ਵਾਹਨਾਂ ਦੀ ਆਵਾਜ਼ਾਈ ਪ੍ਰਭਾਵਤ ਹੋਈ। ਦੱਖਣ ਵਿਚ ਟੈਕਸਾਸ ਦੇ ਗਲਫ਼ ਕੋਸਟ ਤਕ ਬਰਫ਼ਬਾਰੀ ਹੋਈ। ‘ਨੈਸ਼ਨਲ ਵੈਦਰ ਸਰਵਿਸ’ ਦੇ ਮੌਸਮ ਕੇਂਦਰ ਦੇ ਮੌਸਮ ਵਿਗਿਆਨੀ ਮਾਰਕ ਚੇਨਾਰਡ ਨੇ ਕਿਹਾ,‘‘ਆਮ ਤੌਰ ’ਤੇ ਦੂਰ ਦਰਾਜ਼ ਵਾਲੇ ਦੱਖਣ ਵਿਚ ਲੋਕ ਇਸ ਤਰ੍ਹਾਂ ਦੀ ਸਰਦ ਹਵਾ ਦਾ ਸਾਹਮਣਾ ਨਹੀਂ ਕਰਦੇ ਹਨ।’’ ਇਸ ਸਰਦ ਤੂਫ਼ਾਨ ਕਾਰਨ ਹਿਊਸਟਨ ਵਿਚ ਅਧਿਦਾਰੀਆਂ ਨੇ ਲੋਕਾਂ ਨੂੰ ਬਿਜਲੀ ਦੀ ਪੂਰਤੀ ਠੱਪ ਹੋਣ, ਰਸਤਾ ਜਾਮ ਹੋਣ ਸਮੇਤ ਅਜਿਹੀਆਂ ਕਈ ਪਰਸਿਥਤੀਆਂ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਹੈ, ਜਿਸ ਤਰ੍ਹਾਂ ਕਿ ਸ਼੍ਰੇਣੀ-5 ਦੇ ਚੱਕਰਵਾਤ ਦੇ ਸਮੇਂ ਹੁੰਦਾ ਹੈ। ਉਥੇ ਹੀ ਹਿਊਸਟਨ ਖੇਤਰ ਵਿਚ ਐਤਵਾਰ ਨੂੰ ਮੀਂਹ ਤੋਂ ਬਾਅਦ ਤਾਪਮਾਨ ਜਮਾਅ ਬਿੰਦੂ ਤਕ ਪਹੁੰਚ ਗਿਆ। ਚੇਨਾਰਡ ਨੇ ਦਸਿਆ ਕਿ ਸੋਮਵਾਰ ਨੂੰ ਦਖਣੀ ਮੈਦਾਨੀ ਇਲਾਕਿਆਂ ਵਿਚ 12 ਇੰਚ ਤਕ ਬਰਫ਼ਬਾਰੀ ਦਾ ਖ਼ਦਸ਼ਾ ਹੈ। (ਪੀਟੀਆਈ)
 ਅਮਰੀਕਾ ਦਾ ਵੱਡਾ ਹਿੱਸਾ ਹਾਲੇ ਸਰਦ ਮੌਸਮ ਨਾਲ ਪ੍ਰਭਾਵਤ ਹੈ ਪਰ ਦੱਖਣ ਤਕ ਅਜਿਹੀ ਸਥਿਤੀ ਦਾ ਬਣਨਾ ਲੱਗਭਗ ਦੁਰਲਭ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement