Punjab News: ਬੋਤਲ ਨਾਲ ਗਲਾ ਵੱਢ ਕੇ ਵਿਅਕਤੀ ਦਾ ਕਤਲ, ਸਿਗਰਟ ਨੂੰ ਲੈ ਕੇ ਢਾਬੇ ਵਾਲੇ ਨਾਲ ਹੋਇਆ ਸੀ ਝਗੜਾ 
Published : Jan 16, 2024, 9:00 am IST
Updated : Jan 16, 2024, 9:00 am IST
SHARE ARTICLE
Pawan
Pawan

ਮ੍ਰਿਤਕ ਦਾ ਗਲਾ 3 ਇੰਚ ਤੱਕ ਕੱਟਿਆ ਹੋਇਆ ਸੀ।

Punjab News: ਲੁਧਿਆਣਾ - ਪੰਜਾਬ ਦੇ ਲੁਧਿਆਣਾ ਵਿਚ ਦੇਰ ਰਾਤ ਇੱਕ ਵਿਅਕਤੀ ਦਾ ਬੋਤਲ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਪਹਿਲਾਂ ਵੀ ਉਸ ਦੀ ਕੁੱਟਮਾਰ ਕੀਤੀ ਸੀ। ਕੁੱਟਮਾਰ ਕਾਰਨ ਬੇਹੋਸ਼ ਹੋਣ ਤੋਂ ਬਾਅਦ ਕੱਚ ਦੀ ਬੋਤਲ ਨਾਲ ਉਸ ਦਾ ਗਲਾ ਵੱਢ ਦਿੱਤਾ ਗਿਆ। ਮ੍ਰਿਤਕ ਦਾ ਗਲਾ 3 ਇੰਚ ਤੱਕ ਕੱਟਿਆ ਹੋਇਆ ਸੀ। ਇੱਕ ਦਿਨ ਪਹਿਲਾਂ ਸਿਗਰਟ ਖਰੀਦਣ ਵੇਲੇ ਉਸ ਦੀ ਢਾਬਾ ਸੰਚਾਲਕ ਨਾਲ ਲੜਾਈ ਹੋਈ ਸੀ। 

ਉਸ ਨੇ ਆਪਣੀ ਪਤਨੀ ਅਤੇ ਸਾਥੀ ਨਾਲ ਮਿਲ ਕੇ ਉਕਤ ਵਿਅਕਤੀ 'ਤੇ ਹਮਲਾ ਕਰ ਦਿੱਤਾ। ਮ੍ਰਿਤਕ ਦੀ ਪਛਾਣ 45 ਸਾਲਾ ਪਵਨ ਵਾਸੀ ਸਮਸਤੀਪੁਰ (ਬਿਹਾਰ) ਵਜੋਂ ਹੋਈ ਹੈ। ਲੋਕਾਂ ਅਨੁਸਾਰ ਉਹ ਹੌਜ਼ਰੀ ਅਤੇ ਮਜ਼ਦੂਰੀ ਦੋਵੇਂ ਕੰਮ ਕਰਦਾ ਸੀ। ਮ੍ਰਿਤਕ ਦੇ ਛੋਟੇ ਭਰਾ ਸੰਜੀਵ ਨੇ ਦੱਸਿਆ ਕਿ ਘਟਨਾ ਤੋਂ ਇਕ ਦਿਨ ਪਹਿਲਾਂ ਐਤਵਾਰ ਰਾਤ ਨੂੰ ਉਹ ਆਪਣੇ ਵੱਡੇ ਭਰਾ (ਪਵਨ) ਨਾਲ ਰਾਜ ਦੇ ਢਾਬੇ 'ਤੇ ਸਿਗਰਟ ਲੈਣ ਗਿਆ ਸੀ। ਇਸ ਦੌਰਾਨ ਉਸ ਦੇ ਭਰਾ ਦੀ ਰਾਜ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਪਰ ਉਸ ਸਮੇਂ ਮਾਮਲਾ ਹੱਲ ਹੋ ਗਿਆ। 

ਬੀਤੀ ਰਾਤ ਰਾਜ ਆਪਣੀ ਪਤਨੀ ਅਤੇ ਹੋਰ ਨੌਜਵਾਨਾਂ ਨਾਲ ਮੌਕੇ 'ਤੇ ਆਇਆ ਅਤੇ ਪਵਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਰਾਜ ਦੀ ਪਤਨੀ ਨੇ ਪਵਨ ਨੂੰ ਡੰਡੇ ਨਾਲ ਕੁੱਟਿਆ। ਜਦੋਂ ਪਵਨ ਬੇਹੋਸ਼ੀ ਦੀ ਹਾਲਤ 'ਚ ਸੜਕ 'ਤੇ ਡਿੱਗਿਆ ਤਾਂ ਉਨ੍ਹਾਂ ਨੇ ਕੱਚ ਦੀ ਬੋਤਲ ਉਸ ਦੀ ਗਰਦਨ 'ਤੇ ਮਾਰ ਦਿੱਤੀ। ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ।

ਲੋਕਾਂ ਨੇ ਤੁਰੰਤ ਪਰਿਵਾਰ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ ਮ੍ਰਿਤਕ ਦੇ ਭਰਾ ਸੰਜੀਵ ਨੇ ਮੌਕੇ 'ਤੇ ਪਹੁੰਚ ਕੇ ਐਂਬੂਲੈਂਸ ਨੂੰ ਬੁਲਾਇਆ। ਸੰਜੀਵ ਅਨੁਸਾਰ 1 ਘੰਟੇ ਤੱਕ ਐਂਬੂਲੈਂਸ ਨਹੀਂ ਆਈ। ਇਸ ਤੋਂ ਬਾਅਦ ਉਹ ਪਵਨ ਨੂੰ ਸਿਵਲ ਹਸਪਤਾਲ ਲੈ ਕੇ ਆਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 
ਸ਼ਿਮਲਾ ਪੁਰੀ ਥਾਣੇ ਦੀ ਪੁਲਿਸ ਅਨੁਸਾਰ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲੀਸ ਕਾਤਲਾਂ ਵੱਲੋਂ ਕੀਤੇ ਹਮਲੇ ਦੇ ਕਾਰਨਾਂ ਦੀ ਵੀ ਜਾਂਚ ਕਰ ਰਹੀ ਹੈ। ਹਮਲਾਵਰਾਂ ਦੀ ਪਛਾਣ ਕਰਕੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ ਪਵਨ ਦੀ ਲਾਸ਼ ਨੂੰ ਮੁਰਦਾਘਰ 'ਚ ਰੱਖਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। 

(For more news apart from Punjab News, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement