ਕਿਸਾਨੀ ਅੰਦੋਲਨ ’ਚ ਪਹੁੰਚੇ ਹਰਜੀਤ ਹਰਮਨ ਸਰਕਾਰ ਨਾਲ ਮਥਾ ਲਾਉਣ ਵਾਲੇ ਕਿਸਾਨਾਂ ਨੂੰ ਦਸਿਆ ਖ਼ੁਸ਼ਕਿਸਮਤ
Published : Jan 16, 2021, 12:57 am IST
Updated : Jan 16, 2021, 12:57 am IST
SHARE ARTICLE
image
image

ਕਿਸਾਨੀ ਅੰਦੋਲਨ ’ਚ ਪਹੁੰਚੇ ਹਰਜੀਤ ਹਰਮਨ ਸਰਕਾਰ ਨਾਲ ਮਥਾ ਲਾਉਣ ਵਾਲੇ ਕਿਸਾਨਾਂ ਨੂੰ ਦਸਿਆ ਖ਼ੁਸ਼ਕਿਸਮਤ

ਨਵÄ ਦਿੱਲੀ, 15 ਜਨਵਰੀ (ਮਨੀਸ਼ਾ): ਕੇਂਦਰ ਸਰਕਾਰ ਵਲੋਂ ਨਵੇਂ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ 51ਵੇਂ ਦਿਨ ਵੀ ਜਾਰੀ ਹੈ। ਕਿਸਾਨੀ ਮੋਰਚੇ ਉਤੇ ਦਿਨ-ਰਾਤ ਡਟੇ ਕਿਸਾਨਾਂ ਦੇ ਹੌਂਸਲਿਆਂ ਨੂੰ ਬੁਲੰਦ ਕਰਨ ਲਈ ਲਗਾਤਾਰ ਵੱਖ-ਵੱਖ ਗਾਇਕਾਂ ਵਲੋਂ ਦਿੱਲੀ ਦੇ ਬਾਰਡਰਾਂ ਉਤੇ ਕਿਸਾਨ ਅੰਦੋਲਨ ਵਿਚ ਸ਼ਿਰਕਤ ਕੀਤੀ ਗਈ, ਜਿਵੇਂ ਕਨਵਰ ਗਰੇਵਾਲ, ਹਾਰਫ਼ ਚੀਮਾ, ਗਾਲਵ ਵੜੈਂਚ, ਬੱਬੂ ਮਾਨ ਹੋਰ ਵੀ ਕਈਂ ਗਾਇਕ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਵਿਰੋਧੀ ਕਾਨੂੰਨਾਂ ਵਿਰੁਧ ਧਰਨਾ ਪ੍ਰਦਰਸ਼ਨ ਵਿਚ ਲਗਾਤਾਰ ਬਣੇ ਹੋਏ ਹਨ, ਉਥੇ ਹੀ ਅੱਜ ਗਾਇਕ ਹਰਜੀਤ ਹਰਮਨ ਉਚੇਚੇ ਤੌਰ ਉਤੇ ਪਹੁੰਚੇ। 
ਉਨ੍ਹਾਂ ਨੇ ਹਮੇਸ਼ਾਂ ਹੀ ਅਪਣੇ ਗੀਤਾਂ ਰਾਹÄ ਹੱਕ ਸੱਚ ਦੀ ਗੱਲ ਕੀਤੀ ਹੈ ਅਤੇ ਪੰਜਾਬੀ ਸਭਿਆਚਾਰ ਨਾਲ ਜੁੜੇ ਹੋਏ ਗੀਤ ਗਾਏ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਵੇਂ ਸਰਕਾਰ ਨੇ ਪੰਜਾਬੀਆਂ ਉਤੇ ਤੁਮਤਾਂ ਲਗਾਈਆਂ ਸੀ ਕਿ ਇਹ ਅਤਿਵਾਦੀ ਹਨ, ਵੱਖਵਾਦੀ ਹਨ, ਨਸ਼ੇੜੀ ਹਨ ਪਰ ਇਹ ਗੱਲ ਸਾਨੂੰ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਤਾ ਸੀ ਕਿਉਂਕਿ ਸਾਡੀ ਟੱਕਰ ਕੇਂਦਰ ਸਰਕਾਰ ਨਾਲ ਹੈ, ਉਹ ਇਸ ਅੰਦੋਲਨ ਨੂੰ ਵਿਖੇਰਨ ਲਈ ਕਈਂ ਤਰ੍ਹਾਂ ਦੇ ਹਥਕੰਡੇ ਵਰਤ ਰਹੀ ਹੈ। ਹਰਜੀਤ ਨੇ ਕਿਹਾ ਕਿ ਜਿੰਨਾ ਸਰਕਾਰ ਇਸ ਮਸਲੇ ਨੂੰ ਲਟਕਾ ਰਹੀ ਹੈ, ਅੰਦੋਲਨ ਵਿਚ ਰਸ਼ ਓਨਾਂ ਹੀ ਜ਼ਿਆਦਾ ਦੁਗਣਾ-ਤਿਗਣਾ ਹੁੰਦਾ ਜਾ ਰਿਹਾ ਹੈ, ਟਰੈਕਟਰ ਟਰਾਲੀਆਂ ਦੀ ਗਿਣਤੀ ਵਧ ਰਹੀ ਹੈ। ਹਰਜੀਤ ਹਰਮਨ ਨੇ ਕਿਸਾਨ ਮੋਰਚੇ ਨੂੰ ਦੇਖਦਿਆ ਕਿਹਾ ਕਿ ਕਿਸਾਨ ਅੰਦੋਲਨ ਨੇ ਲੋਕਾਂ ਵਿਚ ਇੱਕਜੁਟਤਾ, ਭਾਈਚਾਰਾ ਅਤੇ ਪਿਆਰ ਵਧਾਇਆ ਹੈ, ਕਿਸਾਨਾਂ ਦੇ ਚਿਹਰਿਆਂ ਉਤੇ ਜਿੱਤ ਪੱਕੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਹਰਜੀਤ ਹਰਮਨ ਨੇ ਕਿਸਾਨਾਂ ਨੂੰ ਸੁਨੇਹਾ ਵੀ ਦਿਤਾ ਕਿ ਕਿਸਾਨਾਂ ਵਲੋਂ ਮੋਰਚੇ ‘ਤੇ ਖ਼ੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ, ਇਹ ਕੋਈ ਮਸਲੇ ਦਾ ਹੱਲ ਨਹÄ ਹੈ, ਸਾਨੂੰ ਸੱਭ ਨੂੰ ਇੱਕਠੇ ਹੋ ਕੇ ਮੋਦੀ ਸਰਕਾਰ ਵਿਰੁਧ ਤਕੜੇ ਹੋ ਕੇ ਲੜਨਾ ਚਾਹੀਦਾ ਹੈ। 

ਕਿਸਾਨਾਂ ਦੀਆਂ ਸਮੱਸਿਆਵਾਂ ਬਾਲੀਵੁੱਡ ਵਾਲਿਆਂ ਨੂੰ ਕੀ ਪਤਾ ਹੈ ਕਿਉਂਕਿ ਕਿਸਾਨ ਦਿਨ ਰਾਤ ਮਿਹਨਤ ਕਰਕੇ ਆਪਣਾ ਢਿੱਡ ਤੇ ਲੋਕਾਂ ਦਾ ਢਿੱਡ ਭਰਨ ਲਈ ਖੇਤੀ ਕਰਦੇ ਹਨ, ਅਸÄ ਆਪ ਵੀ ਖੇਤੀ ਕੀਤੀ ਹੋਈ ਹੈ, ਸਾਨੂੰ ਕਿਸਾਨਾਂ ਦਾ ਦਰਦ ਚੰਗੀ ਤਰ੍ਹਾਂ ਮਹਿਸੂਸ ਹੁੰਦਾ ਹੈ।

 ਸੋ ਇਹ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਹਨ।   
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement