ਖੇਤੀਬਾੜੀ ਕਾਨੂੰਨ ਕਿਸਾਨ ਵਿਰੋਧੀ ਹਨ, ਮਹਿੰਗਾਈ ਵਧੇਗੀ : ਕੇਜਰੀਵਾਲ
Published : Dec 15, 2020, 12:53 am IST
Updated : Dec 15, 2020, 12:53 am IST
SHARE ARTICLE
image
image

ਖੇਤੀਬਾੜੀ ਕਾਨੂੰਨ ਕਿਸਾਨ ਵਿਰੋਧੀ ਹਨ, ਮਹਿੰਗਾਈ ਵਧੇਗੀ : ਕੇਜਰੀਵਾਲ

ਕਿਹਾ, ਕਾਨੂੰਨਾਂ ਕਾਰਨ ਕਣਕ ਚਾਰ ਗੁਣਾ ਵਧੇਰੇ ਹੋਵੇਗੀ ਮਹਿੰਗੀ


ਨਵੀਂ ਦਿੱਲੀ, 14 ਦਸੰਬਰ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ 'ਕਿਸਾਨ ਵਿਰੋਧੀ ਅਤੇ ਆਮ ਆਦਮੀ ਵਿਰੋਧੀ' ਕਰਾਰ ਦਿਤਾ ਅਤੇ ਸੋਮਵਾਰ ਨੂੰ ਕਿਹਾ ਕਿ ਇਨ੍ਹਾਂ ਨਾਲ ਮਹਿੰਗਾਈ ਵਧੇਗੀ ਅਤੇ ਕੁਝ ਕੁ ਪੂੰਜੀਪਤੀਆਂ ਨੂੰ ਫਾਇਦਾ ਹੋਏਗਾ।
ਪ੍ਰਦਰਸ਼ਨਕਾਰੀ ਕਿਸਾਨਾਂ ਦੀ ਹਮਾਇਤ ਲਈ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਚ ਇਕ ਦਿਨਾ ਭੁੱਖ ਹੜਤਾਲ ਵਿਚ ਸ਼ਾਮਲ ਹੋਏ ਕੇਜਰੀਵਾਲ ਨੇ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨ 'ਮਹਿੰਗਾਈ ਦਾ ਲਾਇਸੈਂਸ' ਦੇਣ ਵਾਲੇ ਹਨ। ਉਨ੍ਹਾਂ ਦਸਿਆ ਕਿ ਚੀਫ਼ ਮਨਿਸਟਰ ਨੂੰ ਪਤਾ ਵੀ ਹੋਵੇ ਕਿ ਜ਼ਖ਼ੀਰਾਬਾਜ਼ਾਂ ਕਰ ਕੇ ਕੀਮਤਾਂ ਵੱਧ ਰਹੀਆਂ ਹਨ ਤਾਂ ਵੀ ਉਹ ਕੁੱਝ ਨਹੀਂ ਕਰ ਸਕਦਾ ਕਿਉਂਕ ਨਵੇਂ ਕਾਨੂੰਨ ਕਹਿੰਦੇ ਹਨ ਕਿ ਪਿਛਲੇ ਸਾਲ ਨਾਲੋਂ ਭਾਅ ਦੁਗਣੇ ਤੋਂ ਵੱਧ ਹੋਣ ਤੇ ਹੀ ਜ਼ਖ਼ੀਰੇਬਾਜ਼ ਉਤੇ ਛਾਪਾ ਮਾਰਿਆ ਜਾ ਸਕਦਾ ਹੈ, ਪਹਿਲਾਂ ਨਹੀਂ।

ਇਸ ਤਰ੍ਹਾਂ ਇਹ ਕਾਨੂੰਨ ਜ਼ਖ਼ੀਰੇਬਾਜ਼ੀ ਨੂੰ ਵਧਾਉਣ ਵਾਲੇ ਅਤੇ ਕੀਮਤਾਂ ਵਧਾਉਣ ਵਾਲੇ ਹਨ। ਇਸ ਤੋਂ ਕੇਵਲ ਕਿਸਾਨਾਂ ਨੂੰ ਹੀ, ਹਰ ਵਿਅਕਤੀ ਦੁਖੀ ਹੋਵੇਗਾ। ਕਿਸਾਨ ਨੇਤਾਵਾਂ ਨੇ ਸੋਮਵਾਰ ਨੂੰ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਇਕ ਰੋਜ਼ਾ ਭੁੱਖ ਹੜਤਾਲ ਕੀਤੀ ਅਤੇ ਕਿਹਾ ਕਿ ਬਾਅਦ ਵਿਚ ਸ਼ਾਮ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਚ ਪ੍ਰਦਰਸ਼ਨ ਕੀਤੇ ਜਾਣਗੇ।
ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਨੂੰਨ ਕਹਿੰਦਾ ਹੈ ਕਿ ਲੋਕ ਜਿੰਨੀ ਚਾਹੁਣ ਜਮਾਖ਼ੋਰੀ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਮੈਂ ਪਾਰਟੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸਾਨਾਂ ਦੇ ਮੁੱਦੇ ਉੱਤੇ ਗੰਦੀ ਰਾਜਨੀਤੀ ਨਾ ਕਰਨ। ਇਹ ਕਾਨੂੰਨ ਕਿਸਾਨੀ ਵਿਰੋਧੀ ਅਤੇ ਆਮ ਆਦਮੀ ਵਿਰੋਧੀ ਹਨ ਅਤੇ ਕੁimageimageਝ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਹਨ। ਇਹ ਕਾਨੂੰਨ ਜਮਾਖ਼ੋਰੀ ਰਾਹੀਂ ਮਹਿੰਗਾਈ ਨੂੰ ਵਧਾਉਣਗੇ। ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਕਾਰਨ ਆਉਣ ਵਾਲੇ ਸਾਲਾਂ ਵਿਚ ਕਣਕ ਚਾਰ ਗੁਣਾ ਵਧੇਰੇ ਮਹਿੰਗੀ ਹੋ ਜਾਵੇਗੀ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement