SYL ’ਤੇ ਸੋਨੀਆ ਮਾਨ ਦਾ ਬਿਆਨ, 'ਜੇ ਹਰਿਆਣਾ ਨੂੰ ਪਾਣੀ ਦੀ ਲੋੜ ਹੋਈ ਤਾਂ ਜ਼ਰੂਰ ਦੇਣਾ ਚਾਹੀਦਾ'
Published : Oct 15, 2022, 3:04 pm IST
Updated : Oct 15, 2022, 3:22 pm IST
SHARE ARTICLE
Sonia Mann
Sonia Mann

ਹਰਿਆਣਾ ਪੰਜਾਬ ਦਾ ਹੀ ਹਿੱਸਾ ਰਿਹਾ ਹੈ ਅਤੇ ਉਹ ਸਾਡਾ ਛੋਟਾ ਭਰਾ ਹੈ ਇਸ ਲਈ ਜੇ ਹਰਿਆਣੇ ਨੂੰ ਪਾਣੀ ਦੀ ਲੋੜ ਹੈ ਤਾਂ ਦੇ ਦੇਣਾ ਚਾਹੀਦਾ ਹੈ

 

ਚੰਡੀਗੜ੍ਹ - ਪੰਜਾਬ ਦੇ ਪਾਣੀਆਂ ਦਾ ਮਸਲਾ ਹਜੇ ਤੱਕ ਹੱਲ ਨਹੀਂ ਹੋਇਆ। ਪੰਜਾਬ ਤੇ ਹਰਿਆਣਾ ਐੱਸਵਾਈਐੱਲ ਦੇ ਪਾਣੀ ਨੂੰ ਲੈ ਕੇ ਅਪਣੀ-ਅਪਣੀ ਗੱਲ 'ਤੇ ਅੜੇ ਹੋਏ ਹਨ। ਐੱਸਵਾਈਐੱਲ ਦੇ ਪਾਣੀ ਦੇ ਮੁੱਦੇ 'ਤੇ ਬੀਤੇ ਕੱਲ੍ਹ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਇਕ ਮੇਜ਼ 'ਤੇ ਆਹਮੋ ਸਾਹਮਣੇ ਬੈਠ ਕੇ ਵਿਚਾਰ ਚਰਚਾ ਵੀ ਕੀਤੀ ਪਰ ਕੋਈ ਹੱਲ ਨਾ ਨਿਕਲ ਪਾਇਆ। 

ਇਸੇ ਮੁੱਦੇ ਨੂੰ ਲੈ ਕੇ ਅੱਜ ਅਦਾਕਾਰ ਸੋਨੀਆ ਮਾਨ ਦਾ ਬਿਆਨ ਆਉਂਦਾ ਹੈ ਕਿ ਹਰਿਆਣਾ ਪੰਜਾਬ ਦਾ ਹੀ ਹਿੱਸਾ ਰਿਹਾ ਹੈ ਅਤੇ ਉਹ ਸਾਡਾ ਛੋਟਾ ਭਰਾ ਹੈ ਇਸ ਲਈ ਜੇ ਹਰਿਆਣੇ ਨੂੰ ਪਾਣੀ ਦੀ ਲੋੜ ਹੈ ਤਾਂ ਦੇ ਦੇਣਾ ਚਾਹੀਦਾ ਹੈ। ਸੋਨੀਆ ਮਾਨ ਦੇ ਇਸ ਬਿਆਨ ਨੇ ਹਲਚਲ ਜਿਹੀ ਮਚਾ ਦਿੱਤੀ ਹੈ। ਸੋਨੀਆ ਮਾਨ ਨੇ ਕਿਹਾ ਕਿ ਮੈਂ 13 ਮਹੀਨੇ ਟਿਕਰੀ ਬਾਰਡਰ 'ਤੇ ਰਹੀ ਹਾਂ ਤੇ ਮੈਂ ਪੰਜਾਬ ਤੇ ਹਰਿਆਣਾ ਦੀ ਭਾਈਚਾਰਕ ਸਾਂਝ ਦੇਖੀ ਹੈ ਤੇ ਉਸ ਸਮੇਂ ਤਾਂ ਸਭ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਪਾਣੀ ਤਾਂ ਬਹੁਤ ਛੋਟੀ ਚੀਜ਼ ਹੈ ਜੋ ਲੋੜ ਪਈ ਤਾਂ ਅਸੀਂ ਅਪਣੇ ਛੋਟੇ ਭਰਾ ਹਰਿਆਣਾ ਨੂੰ ਖੂਨ ਤੱਕ ਦੇਣ ਲਈ ਤਿਆਰ ਹਾਂ। 

ਉਹਨਾਂ ਕਿਹਾ ਕਿ ਹਰਿਆਣਾ ਕੋਲ ਪਾਣੀ ਪਹਿਲਾਂ ਹੀ ਜਮੁਨਾ ਤੋਂ ਆ ਰਿਹਾ ਹੈ ਤੇ ਹੁਣ ਇਕ ਹੋਰ 4 ਗੁਣਾ ਵੱਡੀ ਕਨਾਲ ਉੱਤਰਖੰਡ ਤੋਂ ਨਿਕਲੇਗੀ ਸ਼ਾਰਧਾ ਜਮੁਨਾ ਜਿਸ ਦਾ ਪਾਣੀ ਵੀ ਹਰਿਆਣਾ ਨੂੰ ਜਾਵੇਗਾ ਤੇ ਜੇ ਇਸ ਤੋਂ ਬਾਅਦ ਫਿਰ ਵੀ ਹਰਿਆਣਾ ਨੂੰ ਪਾਣੀ ਘੱਟ ਪਵੇਗਾ ਤਾਂ ਫਿਰ ਪੰਜਾਬ ਵੱਡਾ ਭਰਾ ਹੋਣ ਦਾ ਫਰਜ਼ ਨਿਭਾਏਗਾ ਉਹ ਕਦੇ ਵੀ ਪਿੱਛੇ ਨਹੀਂ ਹਟੇਗਾ। 

ਸੋਨੀਆ ਮਾਨ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਅੰਦੋਲਨ ਸਮੇਂ ਬਾਵੁਕ ਹੋ ਕੇ ਇਹ ਬਿਆਨ ਦਿੱਤਾ ਸੀ ਤੇ ਹੁਣ ਉਹਨਾਂ ਨੂੰ ਇਹ ਪੂਰਾ ਕਰਨਾ ਚਾਹੀਦਾ ਹੈ ਜੇਕਰ ਹਰਿਆਣਾ ਨੂੰ ਲੋੜ ਪੈਂਦੀ ਹੈ। ਸੋਨੀਆ ਮਾਨ ਨੇ ਕਿਹਾ ਕਿ ਮੈਂ ਜੋ ਹਰਿਆਣਾ ਨੂੰ ਜ਼ੁਬਾਨ ਦਿੱਤੀ ਸੀ ਤੇ ਆਏ ਦਿਨ ਮੈਂ ਉੱਥੇ ਜਾਂਦੀ ਹਾਂ ਤੇ ਉਹ ਮੈਨੂੰ ਇੰਨਾ ਪਿਆਰ ਦਿੰਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਜੇ ਹਰਿਆਣਾ ਕੋਲ ਪਾਣੀ ਘੱਟ ਪਿਆ ਤਾਂ ਸਾਨੂੰ ਦੇਣਾ ਚਾਹੀਦਾ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement