ਪ੍ਰਣ ਲਓ, ਪੰਜਾਬ 'ਚ ਵੀ ਰਾਮ ਰਾਜ ਦੀ ਸਥਾਪਨਾ ਕਰ ਕੇ ਬਦੀ 'ਤੇ ਨੇਕੀ ਦੀ ਜਿੱਤ ਕਰਵਾਉਣੀ ਹੈ: CM ਚੰਨੀ
Published : Oct 15, 2021, 8:22 pm IST
Updated : Oct 15, 2021, 8:22 pm IST
SHARE ARTICLE
Charanjeet Channi
Charanjeet Channi

ਗੁਰੂਦਵਾਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਚੰਨੀ 

 

ਸ੍ਰੀ ਚਮਕੌਰ ਸਾਹਿਬ : ਦੁਸਹਿਰੇ ਮੌਕੇ ਸ੍ਰੀ ਚਮਕੌਰ ਸਾਹਿਬ ਪਹੁੰਚੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕੇ ਦੁਸਹਿਰਾ ਨੇਕੀ 'ਤੇ ਬਦੀ ਦੀ ਜਿੱਤ ਹੈ, ਇਸ ਸ਼ੁਭ ਦਿਹਾੜੇ ਮੌਕੇ ਸਾਰੇ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਰਾਮ ਚੰਦਰ ਦੀ ਜਿੱਤ ਹੋਈ ਤੇ ਰਾਵਣ ਦੀ ਸੈਨਾ ਦਾ ਅੰਤ ਹੋਇਆ। 
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਪ੍ਰਣ ਲਓ ਕਿ ਪੰਜਾਬ ਵਿਚ ਵੀ ਰਾਮ ਰਾਜ ਦੀ ਸਥਾਪਨਾ ਕਰਨੀ ਹੈ ਤੇ ਬਦੀ ਉੱਤੇ ਨੇਕੀ ਦੀ ਜਿੱਤ ਕਰਵਾਉਣੀ ਹੈ।  ਉਨ੍ਹਾਂ ਕਿਹਾ ਪੰਜਾਬ ਵਿਚੋਂ ਹਰ ਤਰ੍ਹਾਂ ਦਾ ਭ੍ਰਿਸ਼ਟਾਚਾਰ,ਧੱਕੇਸ਼ਾਹੀ ਅਤੇ ਮਾਫ਼ੀਆ ਖ਼ਤਮ ਕਰਨਾ ਹੈ। 

Charanjit Singh ChanniCharanjit Singh Channi

ਰਾਮਲੀਲਾ ਮੈਦਾਨ 'ਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਮੈਨੂੰ ਇਹ ਮੁੱਖ ਮੰਤਰੀ ਦੀ ਕੁਰਸੀ ਮਿਲੀ ਹੈ ਉਹ ਮੈਨੂੰ ਨਹੀਂ ਸਗੋਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਹਰ ਇਕ ਵਸਨੀਕ ਨੂੰ ਮਿਲੀ ਹੈ। CM ਚੰਨੀ ਨੇ ਕਿਹਾ, ''ਜਦੋਂ ਮੈਂ ਵੋਟਾਂ ਮੰਗਣ ਆਇਆ ਸੀ ਤਾਂ ਕਿਹਾ ਸੀ ਕਿ ਇਕ ਵਾਰ ਸਿੰਗਾਂ ਨੂੰ ਹੱਥ ਪੈ ਲੈਣ ਦਿਓ ਫਿਰ ਜੋ ਮਰਜ਼ੀ ਕਰਵਾ ਲਿਓ, ਹੁਣ ਮੁੱਖ ਮੰਤਰੀ ਅਹੁਦਾ ਮਿਲਣ 'ਤੇ ਵੀ ਜੇ ਕੋਈ ਕਮੀ ਰਹਿ ਜਾਵੇ ਤਾਂ ਤੁਹਾਡੀ (ਲੋਕਾਂ) ਨਹੀਂ ਮੇਰੀ ਗ਼ਲਤੀ ਹੋਵੇਗੀ। 

Charanjeet Channi Charanjeet Channi

ਉਨ੍ਹਾਂ ਵਿਸ਼ਵਾਸ ਦਵਾਇਆ ਕਿ ਚਮਕੌਰ ਸਾਹਿਬ ਨੂੰ ਪਛੜਿਆ ਇਲਾਕਾ ਕਿਹਾ ਜਾਂਦਾ ਪਰ ਦੋ ਤਿੰਨ ਮਹੀਨਿਆਂ ਵਿਚ ਇਸ ਨੂੰ ਮੋਹਰੀ ਇਲਾਕਾ ਬਣਾਵਾਂਗੇ। CM ਚੰਨੀ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੀ ਜੋ ਪਵਿੱਤਰਤਾ ਹੈ ਉਸ ਨੂੰ ਬਰਕਰਾਰ ਰੱਖਾਂਗਾ।ਇਸ ਸਮੇਂ ਉਨ੍ਹਾਂ ਵੱਖ ਵੱਖ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ।
ਦੱਸ ਦਈਏ ਕਿ ਇਸ ਤੋਂ ਬਾਅਦ  ਮੁੱਖ ਮੰਤਰੀ ਚੰਨੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਵੀ ਨਤਮਸਤਕ ਹੋਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement