ਬੀ.ਐਸ.ਐਫ਼ ਰਾਹੀਂ ਚੋਣਾਂ ਵਿਚ ਫ਼ਾਇਦਾ ਉਠਾਏਗਾ ਕੇਂਦਰ : ਰਵਨੀਤ ਸਿੰਘ ਬਿੱਟੂ
Published : Oct 15, 2021, 6:49 am IST
Updated : Oct 15, 2021, 6:49 am IST
SHARE ARTICLE
image
image

ਬੀ.ਐਸ.ਐਫ਼ ਰਾਹੀਂ ਚੋਣਾਂ ਵਿਚ ਫ਼ਾਇਦਾ ਉਠਾਏਗਾ ਕੇਂਦਰ : ਰਵਨੀਤ ਸਿੰਘ ਬਿੱਟੂ


ਨਵੀਂ ਦਿੱਲੀ, 14 ਅਕਤੂਬਰ : ਕੇਂਦਰ ਦੀ ਮੋਦੀ ਸਰਕਾਰ ਵਲੋਂ ਪੰਜਾਬ ਵਿਚ ਬੀਐਸਐਫ਼ ਦੇ ਘੇਰੇ ਹੇਠ 50 ਕਿਲੋਮੀਟਰ ਦਾ ਰਕਬਾ ਵਧਾਏ ਜਾਣ 'ਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਤਿੱਖੀ ਪ੍ਰਤੀਕਿਰਿਆ ਦਿਤੀ ਹੈ |  ਉਨ੍ਹਾਂ ਕਿਹਾ ਕਿ ਕੇਂਦਰ ਨੇ ਬਿਨਾਂ ਮੁੱਖ ਮੰਤਰੀ ਦੀ ਸਲਾਹ ਲਏ ਹੀ ਖੇਤਰ ਵਧਾ ਦਿਤਾ ਹੈ, ਇਸ ਸਬੰਧ ਵਿਚ ਮੁੱਖ ਮੰਤਰੀ ਪੰਜਾਬ ਤੋਂ ਸਲਾਹ ਕਿਉਂ ਨਹੀਂ ਲਈ ਗਈ?
ਰਵਨੀਤ ਬਿੱਟੂ ਨੇ ਕਿਹਾ ਕਿ ਇਹ ਕਿਸੇ ਇਕ ਵਿਅਕਤੀ ਦੀ ਗੱਲ ਨਹੀਂ ਸਗੋਂ ਪੂਰੇ ਪੰਜਾਬ ਦੀ ਗੱਲ ਹੈ | ਉਨ੍ਹਾਂ ਕਿਹਾ, ''ਅਸੀਂ ਪੈਰਾਮਿਲਟਰੀ ਫ਼ੋਰਸਾਂ 'ਤੇ ਕੋਈ ਸ਼ੱਕ ਨਹੀਂ ਕਰਦੇ, ਉਹ ਸਾਡੀ ਰਖਿਆ ਕਰਦੇ ਹਨ, ਅਸੀਂ ਕੇਂਦਰ ਸਰਕਾਰ 'ਤੇ ਕਿਵੇਂ ਭਰੋਸਾ ਕਰ ਸਕਦੇ ਹਾਂ |' ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਫ਼ੈਸਲੇ ਨਾਲ ਬੀਐਸਐਫ਼ ਅਤੇ ਪੰਜਾਬ ਪੁਲਿਸ ਵਿਚ ਕਿਵੇਂ ਤਾਲਮੇਲ ਹੋਵੇਗਾ? ਜੇਕਰ ਤੁਸੀ ਕਿਸੇ ਵੀ ਵਿਅਕਤੀ ਨੂੰ  ਫੜਦੇ ਹੋ ਤਾਂ ਕੀ ਕੀਤਾ ਜਾਵੇਗਾ?
ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਵਿਚ ਬੀਐਸਐਫ਼ ਦਾ ਅਧਿਕਾਰ ਖੇਤਰ ਵਧਾਉਣਾ ਇਕ ਗੰਭੀਰ 
ਮੁੱਦਾ ਹੈ, ਇਸ ਲਈ ਸਾਰੇ ਪੰਜਾਬ ਨੂੰ  ਇਕਜੁਟ ਹੋ ਕੇ ਚਲਣਾ ਪਵੇਗਾ ਅਤੇ ਪੰਜਾਬ ਦੇ ਵੱਡੇ ਆਗੂਆਂ ਦੇ ਵਫ਼ਦ ਨੂੰ  ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨੀ ਪਵੇਗੀ | ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਬਾਦਲ ਅਤੇ ਭਗਵੰਤ ਮਾਨ ਨੂੰ  ਅਪੀਲ ਕਰਨਗੇ ਕਿ ਸਾਰੇ ਇਕਜੁਟ ਹੋ ਕੇ ਪ੍ਰਧਾਨ ਮੰਤਰੀ ਨੂੰ  ਇਹ ਮੁੱਦਾ ਹੱਲ ਕਰਵਾਉਣ ਲਈ ਮਿਲਣ | ਬਿੱਟੂ ਨੇ ਕਿਹਾ ਕਿ ਬੀਐਸਐਫ਼ ਦੀ ਨਿਯੁਕਤੀ ਨਾਲ ਕੇਂਦਰ ਸਰਕਾਰ ਵਿਧਾਨ ਸਭਾ 2022 ਚੋਣਾਂ ਵਿਚ ਫ਼ਾਇਦਾ ਲੈਣਾ ਚਾਹੁੰਦੀ ਹੈ, ਸਾਨੂੰ ਇਨ੍ਹਾਂ 'ਤੇ ਸ਼ੱਕ ਹੈ ਕਿ ਇਹ ਲੋਕਾਂ ਨੂੰ  ਤੰਗ ਕਰਨਗੇ ਕਿ ਲੰਗਰ ਕਿਵੇਂ ਚਲ ਰਿਹਾ ਹੈ, ਪੈਸੇ ਕਿਥੋਂ ਆ ਰਹੇ ਹਨ |  (ਏਜੰਸੀ)   
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement