ਬੋਰਵੈੱਲ 'ਚ ਫਸੇ ਸੁਰੇਸ਼ ਦੀ ਮੌਤ ਤੋਂ ਬਾਅਦ ਨਿੱਜੀ ਕੰਪਨੀ 'ਤੇ ਮਾਮਲਾ ਦਰਜ 
Published : Aug 15, 2023, 3:55 pm IST
Updated : Aug 15, 2023, 3:55 pm IST
SHARE ARTICLE
File Photo
File Photo

ਮ੍ਰਿਤਕ ਦੇ ਭਰਾ ਸਤਿਆਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਐਤਵਾਰ ਸਵੇਰੇ ਮਿਲੀ ਸੀ

 

ਜਲੰਧਰ : ਜਲੰਧਰ 'ਚ 80 ਫੁੱਟ ਡੂੰਘੇ ਬੋਰਵੈੱਲ 'ਚ ਫਸੇ ਇੰਜੀਨੀਅਰ ਸੁਰੇਸ਼ ਬੀਤੇ ਕੱਲ੍ਹ ਜ਼ਿੰਦਗੀ ਦੀ ਜੰਗ ਹਾਰ ਗਿਆ। ਇਸ ਮਾਮਲੇ ਵਿਚ ਹੁਣ ਨਵੀਂ ਅਪਡੇਟ ਆਈ ਹੈ। ਦਰਅਸਲ ਮ੍ਰਿਤਕ ਸੁਰੇਸ਼ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਬਾਲਾਜੀ ਕੰਸਟਰਕਸ਼ਨ ਕੰਪਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। 

ਮ੍ਰਿਤਕ ਦੇ ਭਰਾ ਸਤਿਆਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਐਤਵਾਰ ਸਵੇਰੇ ਮਿਲੀ ਸੀ। ਇਸ ਤੋਂ ਬਾਅਦ ਉਹ ਤੁਰੰਤ ਜਲੰਧਰ ਪਹੁੰਚ ਗਿਆ। ਕੰਪਨੀ 'ਤੇ ਦਰਜ ਕੀਤੀ ਗਈ ਐੱਫਆਈਆਰ ਵਿਚ ਦੱਸਿਆ ਹੋਇਆ ਹੈ ਕਿ ਜਲੰਧਰ ਦੇ ਨੇੜੇ ਕਰਤਾਰਪੁਰ ਵਿਚ ਪੁਲ ਬਣਾਉਣ ਦਾ ਕੰਮ ਚੱਲ ਰਿਹਾ ਹੈ ਤੇ ਸੁਰੇਸ਼ ਵੀ ਉਸ ਵਿਚ ਕੰਮ ਕਰ ਰਿਹਾ ਸੀ। 

ਉਹਨਾਂ ਨੇ ਦੱਸਿਆ ਕਿ ਇਹ ਕੰਮ ਐੱਮਕੇਸੀ ਇੰਫਰਾਸਟਰੱਕਚਰ ਐੱਲਟੀਡੀ ਕੰਪਨੀ ਤੇ ਬਾਲਾ ਜੀ ਕੰਪਨੀ ਕਾਰਪੋਰੇਸ਼ਨ ਕੰਪਨੀ ਜੈਪੁਰ ਦੇ ਅਧੀਨ ਹੋ ਰਿਹਾ ਹੈ। 
ਉਹਨਾਂ ਨੇ ਕਿਹਾ ਕਿ ਇਹ ਕੰਪਨੀਆਂ ਬਿਨ੍ਹਾਂ ਸੁਰੱਖਿਆ ਦੇ ਤੇ ਆਕਸੀਜਨ ਦੇ 70 ਫੁੱਟ ਹੇਠਾਂ ਜ਼ਮੀਨ ਵਿਚ ਭੇਜ ਕੇ ਕੰਮ ਕਰਾਉਂਦੀ ਹੈ। ਸੱਤਿਆਵਾਨ ਨੇ ਦੱਸਿਆ ਕੇ 12 ਤਰੀਕ ਨੂੰ ਜਦੋਂ ਰਾਤ 8 ਵਜੇ ਉਸ ਨੂੰ ਫੋਨ ਆਉਂਦਾ ਹੈ ਤਾਂ ਪਤਾ ਚੱਲਦਾ ਹੈ ਕਿ ਜਿੱਥੇ ਉਸ ਦਾ ਭਰਾ ਕੰਮ ਕਰਦਾ ਸੀ ਉੱਥੇ ਉਹ ਬੋਰ ਵਿਚ ਮਿੱਟੀ ਡਿੱਗਣ ਕਰ ਕੇ ਫਸ ਗਿਆ। ਸੱਤਿਆਵਾਨ ਨੇ ਸਿੱਧੇ ਤੌਰ 'ਤੇ ਕੰਪਨੀ 'ਤੇ ਇਲਜ਼ਾਮ ਲਗਾਇਆ ਕਿ ਕੰਪਨੀ ਨੇ ਬਿਨ੍ਹਾਂ ਸੁਰੱਖਿਆ ਦੇ ਉਸ ਨੂੰ ਹੇਠਾਂ ਭੇਜਿਆ ਜੋ ਕਿ ਕੰਪਨੀ ਦੀ ਲਾਪਰਵਾਹੀ ਹੈ ਤੇ ਉਸ ਨੂੰ ਕੱਢਣ ਵਿਚ ਵੀ ਦੇਰੀ ਹੋਈ। 


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement